ਮੋਗਾ, 20 ਮਈ (ਗੁਰਤੇਜ ਸਿੰਘ ਬੱਬੀ)-ਮੋਗਾ ਦੀ ਪ੍ਰਸਿੱਧ ਆਈਲਟਸ ਤੇ ਪੀ.ਟੀ.ਈ. ਸੰਸਥਾ ਕਰੀਅਰ ਜੋਨ ਵਲੋਂ ਇਕ ਵਿਸ਼ੇਸ਼ ਪੀ.ਟੀ.ਈ. ਸੈਮੀਨਾਰ ਕਰਵਾਇਆ | ਇਸ ਸੈਮੀਨਾਰ ਦੌਰਾਨ ਪੀ.ਟੀ.ਈ. ਟੀਮ ਦੇ ਮਾਹਿਰ ਗੌਰਵ ਦੁਆ ਨੇ ਵਿਦਿਆਰਥੀਆਂ ਨੂੰ ਪੀ.ਟੀ.ਈ. ਦੀ ਪ੍ਰੀਖਿਆ ਨਾਲ ਸਬੰਧਿਤ ਮਹੱਤਵਪੂਰਨ ਜਾਣਕਾਰੀ ਦਿੱਤੀ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੀ.ਟੀ.ਈ. ਵਿਚ ਵਧੀਆ ਸਕੋਰ ਹਾਸਲ ਕਰਨ ਲਈ ਟਰਿੱਕਾਂ, ਟਾਈਮ ਮੈਨੇਜਮੈਂਟ ਤੇ ਮੋਕ ਟੈਸਟਾਂ ਬਾਰੇ ਵੀ ਜਾਣਕਾਰੀ ਦਿੱਤੀ | ਇਸ ਸੈਮੀਨਾਰ ਵਿਚ ਵੱਡੀ ਗਿਣਤੀ ਵਿਚ ਪੁੱਜੇ ਵਿਦਿਆਰਥੀਆਂ ਨੇ ਸਵਾਲਾਂ ਦੇ ਅਦਾਨ ਪ੍ਰਦਾਨ ਨਾਲ ਵੀ ਜਾਣਕਾਰੀ ਇਕੱਤਰ ਕੀਤੀ | ਸੰਸਥਾ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਅਜਿਹੇ ਸੈਮੀਨਾਰ ਵਿਦਿਆਰਥੀਆਂ ਦੇ ਵਿਦੇਸ਼ੀ ਸੁਪਨੇ ਸਾਕਾਰ ਕਰਨ ਵਿਚ ਸਹਾਈ ਹੁੰਦੇ ਹਨ | ਸੈਮੀਨਾਰ ਦੌਰਾਨ ਵਿਦਿਆਰਥੀਆਂ ਨੇ ਸੈਮੀਨਾਰ ਲਈ ਗੌਰਵ ਦੁਆ ਤੇ ਕਰੀਅਰ ਜੋਨ ਟੀਮ ਦਾ ਧੰਨਵਾਦ ਕੀਤਾ |