07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਸੁਖਬੀਰ ਸਿੰਘ ਲੰਗੇਆਣਾ ਦੇ ਅੰਤਿਮ ਸੰਸਕਾਰ 'ਤੇ ਵੱਡੀ ਗਿਣਤੀ ਵਿਚ ਪੰਚ ਸਰਪੰਚ ਤੇ ਰਾਜਸੀ ਆਗੂ ਪਹੁੰਚੇ

Ad Position 21
No active advertisement
ਅਜੀਤ ਡੈਸਕ 21-05-2026
ਨੱਥੂਵਾਲਾ ਗਰਬੀ, 20 ਮਈ (ਨਵਦੀਪ ਸਿੰਘ)-ਅੱਜ ਪਿੰਡ ਲੰਗੇਆਣਾ ਨਵਾਂ ਦੇ ਸਾਬਕਾ ਸਰਪੰਚ ਸਵ: ਜਗਸੀਰ ਸਿੰਘ ਦੇ ਭਰਾਤਾ ਸੁਖਬੀਰ ਸਿੰਘ (65 ਸਾਲ) ਅਚਾਨਕ ਗੁਰੂ ਚਰਨਾ ਵਿਚ ਜਾ ਬਿਰਾਜੇ | ਉਨ੍ਹਾਂ ਦਾ ਅੰਤਿਮ ਸੰਸਕਾਰ ਲੰਗੇਆਣਾ ਪੁਰਾਣਾ ਵਿਖੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਗੁਰਸ਼ਰਨ ਸਿੰਘ, ਹਰਚਰਨ ਸਿੰਘ, ਜਸਕਰਨ ਸਿੰਘ (ਭਰਾ), ਰਘਬੀਰ ਸਿੰਘ ਭਰਾ, ਜਗਦੀਪ ਸਿੰਘ, ਮਨਦੀਪ ਸਿੰਘ, ਜਤਿੰਦਰ ਸਿੰਘ, ਜਸਪ੍ਰੀਤ ਸਿੰਘ, ਹਰਪ੍ਰੀਤ ਸਿੰਘ (ਭਤੀਜੇ), ਜਸਪ੍ਰੀਤ ਸਿੰਘ ਆਸਟ੍ਰੇਲੀਆ (ਪੁੱਤਰ) ਮਾਸਟਰ ਸੋਨਪ੍ਰੀਤ ਸਿੰਘ ਸੋਨੀ (ਭਤੀਜਾ) ਰਿਸ਼ਤੇਦਾਰਾਂ ਤੇ ਆਸ ਪਾਸ ਪਿੰਡਾਂ ਦੇ ਪੰਚ ਸਰਪੰਚ ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂਆਂ ਦੀ ਹਾਜ਼ਰੀ ਵਿਚ ਕੀਤਾ ਗਿਆ | ਇਸ ਸਮੇਂ ਆਏ ਹੋਏ ਲੋਕਾਂ ਵਲੋਂ ਉਨ੍ਹਾਂ ਦੇ ਭਤੀਜੇ ਸੁੱਖਾ ਸਿੰਘ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਪਿੰਡ ਦੇ ਮੌਜੂਦਾ ਸਰਪੰਚ ਹਰਚਰਨ ਸਿੰਘ, ਬਲਤੇਜ ਸਿੰਘ ਲੰਗੇਆਣਾ, ਸੀਨੀ ਕਾਂਗਰਸੀ ਆਗੂ ਜਗਸੀਰ ਸਿੰਘ ਕਾਲੇਕੇ, ਜਗਦੇਵ ਸਿੰਘ ਸਰਪੰਚ ਨਿਗਾਹਾ, ਕਾਕਾ ਸਿੰਘ ਆਲਮਵਾਲਾ, ਗਗਨ ਸਰਪੰਚ ਨਿਗਾਹਾ, ਹਰਪ੍ਰੀਤ ਸਿੰਘ ਨਸੀਬ ਟੈੱਟ ਵਾਲੇ, ਮਾਸਟਰ ਸਤਵਿੰਦਰ ਸਿੰਘ ਭਲੂਰ, ਸੁਖਦੀਪ ਸਿੰਘ ਸੀਪਾ ਰਾਜੇਆਣਾ, ਪਵਿੱਤਰ ਸਿੰਘ ਸੁਖਾਨੰਦ, ਕੋਮਲ ਬਾਘਾ ਪੁਰਾਣਾ, ਰਣਜੀਤ ਸਿੰਘ ਕੋਠੇ ਨਿਗਾਹਾ ਅਤੇ ਹੋਰ ਕਈ ਪਿੰਡਾਂ ਦੀਆ ਪੰਚਾਇਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੰਤ ਵਿਸਾਖਾ ਸਿੰਘ ਸਕੂਲ 'ਚ ਮਾਪੇ ਅਧਿਆਪਕ ਮਿਲਣੀ <br/> ਅਗਲੀ ਖ਼ਬਰ ਅਕਾਲੀ ਦਲ ਵਲੋਂ ਨਗਰ ਨਿਗਮ ਮੋਗਾ ਦੀਆਂ ਚੋਣਾਂ ਵਿਕਾਸ, ਸ਼ਹਿਰ ਦਾ ਸੁੰਦਰੀਕਰਨ ਅਤੇ ਨਵੇਂ ਪ੍ਰਾਜੈਕਟ ਦੇ ਮੁੱਦੇ 'ਤੇ ਲੜੀ...
Ad Position 24