ਮੋਗਾ, 20 ਮਈ (ਜਸਪਾਲ ਸਿੰਘ ਬੱਬੀ)-ਰਾਮਗੜ੍ਹੀਆ ਸੰਗਠਨ ਦੇ ਸੁਖਵਿੰਦਰ ਸਿੰਘ ਆਜ਼ਾਦ, ਚਰਨਜੀਤ ਸਿੰਘ ਝੰਡੇਆਣਾ, ਕੁਲਵੰਤ ਸਿੰਘ ਰਾਮਗੜ੍ਹੀਆ, ਸੁਰਿੰਦਰ ਸਿੰਘ ਭੁੱਲਰ, ਮਨਜੀਤ ਸਿੰਘ ਜੱਬਲ, ਪਿ੍ਤਪਾਲ ਸਿੰਘ ਮਣਕੂ ਨੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਿੱਤੇ ਇਲਾਕੇ ਵਾਲਾ ਕਲੰਡਰ ਜਾਰੀ ਕੀਤਾ | ਉਨ੍ਹਾਂ ਦੱਸਿਆ ਕਿ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਨਾਮ ਪੰਜਾਬ ਦੇ ਸੁਨਹਿਰੀ ਇਤਿਹਾਸ ਵਿਚ ਸਭ ਤੋਂ ਵੱਧ ਪੜਿ੍ਹਆ ਜਾਂਦਾ ਹੈ ਕਿ ਦਿੱਲੀ ਦੇ ਤਖ਼ਤ ਵਾਲੀ ਉਹ ਸਿਲ ਜਿਸ ਉੱਪਰ ਬੈਠ ਕੇ ਰਾਜੇ ਦੀ ਤਾਜਪੋਸ਼ੀ ਕੀਤੀ ਜਾਂਦੀ ਸੀ ਉਹ ਦਿੱਲੀ ਤੋ ਪੁੱਟ ਕੇ ਲਿਆ ਕੇ ਅੰਮਿ੍ਤਸਰ ਦਰਬਾਰ ਸਾਹਿਬ ਵਿਖੇ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿਚ ਲਿਆ ਕੇ ਰੱਖੀ ਸੀ ਤੇ ਦਿੱਲੀ ਤਖ਼ਤ ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਵਾਲੇ ਜੋਧੇ ਨੇ ਆਪਣੀ ਤਲਵਾਰ ਨਾਲ ਜਿੱਥੇ ਜਿੱਥੇ ਰਾਜ ਕਾਇਮ ਕੀਤਾ ਉਨ੍ਹਾਂ ਜਿੱਤਿਆ ਇਲਕਿਆ ਦਾ ਇਕ ਨਕਸ਼ਾ ਤਿਆਰ ਕਰਕੇ ਰਾਮਗੜ੍ਹੀਆ ਸੰਗਠਨ ਮੋਗਾ ਨੇ ਇਸ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਜਾਰੀ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਰਾਮਗੜ੍ਹੀਆ ਸੰਗਠਨ ਕਮੇਟੀ ਵਲੋਂ ਮੋਗਾ ਦੀਆ ਸੰਗਤਾਂ ਦੇ ਸਹਿਯੋਗ ਨਾਲ ਇਹ ਨਕਸ਼ਾ ਰੂਪੀ ਕਲੰਡਰ ਤਿਆਰ ਕੀਤਾ ਹੈ, ਜੋ ਕਿ ਘਰਾਂ ਵਿਚ ਲਾ ਕੇ ਬੱਚੇ ਤੇ ਨੌਜਵਾਨ ਪੀੜ੍ਹੀ ਨੂੰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜੀਵਨ ਬਾਰੇ ਚਾਨਣਾ ਪਾਇਆ ਜਾ ਸਕੇ |