ਸਮਾਲਸਰ, 21 ਮਈ (ਗੁਰਜੰਟ ਕਲਸੀ ਲੰਡੇ)-ਸਮਾਲਸਰ ਗੁਰਦੁਆਰਾ ਸਤਿਗੁਰੂ ਰਵਿਦਾਸ ਮਹਾਰਾਜ ਵਿਖੇ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਮਈ ਪੰਦਰਾਂ ਤੋ ਅਠਾਰਾਂ ਤੱਕ ਰਾਤ ਸੱਤ ਵਜੇ ਤੋਂ ਦਸ ਵਜੇ ਤੱਕ ਲਗਾਏ ਗਏ | ਇਸ ਸਮੇਂ ਬਾਬਾ ਜੈਦੀਪ ਸਿੰਘ, ਬਾਬਾ ਨਿਰਭੈ ਸਿੰਘ, ਬਾਬਾ ਅਮਰਜੀਤ ਸਿੰਘ, ਬਾਬਾ ਜਤਿੰਦਰ ਸਿੰਘ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਤੇ ਸਿੱਖ ਇਤਿਹਾਸ ਸਰਵਣ ਕਰਵਾਇਆ ਗਿਆ | ਸਮਾਗਮਾਂ ਦੌਰਾਨ ਭਾਈ ਸੁੱਖਾ ਸਿੰਘ ਰਣਜੀਤ ਸਿੰਘ ਤੇ ਕਰਮਜੋਤ ਸਿੰਘ ਵਲੋਂ ਸੰਗਤਾਂ 'ਚ ਹਾਜ਼ਰੀਆਂ ਭਰੀਆਂ ਗਈਆ | ਨਗਰ ਨਿਵਾਸੀ ਸੰਗਤਾਂ ਨੇ ਗੁਰਬਾਣੀ ਦੇ ਲਾਹੇ ਪ੍ਰਾਪਤ ਕੀਤੇ | ਗੁਰੂ ਕਾ ਲੰਗਰ ਅਤੁਟ ਵਰਤਿਆ | ਅਖੀਰਲੇ ਦੀਵਾਨਾਂ 'ਚ ਐਨ.ਆਰ.ਆਈ. ਫੂਲਾ ਸਿੰਘ ਬਰਾੜ ਇੰਗਲੈਂਡ ਵਾਲਿਆ ਵਲੋਂ ਗੁਰੂ ਕਾ ਲੰਗਰ ਸੇਵਾ ਵਾਸਤੇ ਨਗਦ ਦਾਨ ਕੀਤੇ ਗਏ | ਪ੍ਰਬੰਧਕ ਨੇ ਤਨੋ ਮਨੋ ਧਨੋ ਸੇਵਾਵਾਂ ਕਰਨ ਵਾਲਿਆ ਨੂੰ ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾਉ ਦਿੱਤੇ ਗਏ |