ਮੋਗਾ, 23 ਮਈ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਦੇ ਵਿਕਾਸ ਅਤੇ ਤਰੱਕੀ ਨੂੰ ਯਕੀਨੀ ਬਣਾਉਣ ਲਈ ਭਾਜਪਾ ਉਮੀਦਵਾਰਾਂ ਨੂੰ ਚੁਣੋ | ਇਸ ਨਾਲ ਭਾਜਪਾ ਦੀ ਅਗਵਾਈ ਵਾਲੀ ਨਗਰ ਨਿਗਮ ਵੱਖ-ਵੱਖ ਰਾਜਨੀਤਕ ਪਾਰਟੀਆਂ ਦੁਆਰਾ ਲੰਬੇ ਸਮੇਂ ਤੋਂ ਕੀਤੇ ਜਾ ਰਹੇ ਭਿ੍ਸ਼ਟਾਚਾਰ ਨੂੰ ਖ਼ਤਮ ਕਰ ਸਕੇਗੀ, ਜਿਸ ਨਾਲ ਮੋਗਾ ਪੰਜਾਬ ਅੰਦਰ ਇਕ ਸੱਚਮੁੱਚ ਵਿਕਾਸਸ਼ੀਲ ਸ਼ਹਿਰ ਵਜੋਂ ਉੱਭਰ ਸਕੇਗਾ | ਇਹ ਪ੍ਰਗਟਾਵਾ ਅੱਜ ਸਾਬਕਾ ਵਿਧਾਇਕ ਅਤੇ ਮੋਗਾ ਨਗਰ ਨਿਗਮ ਦੇ ਭਾਜਪਾ ਇੰਚਾਰਜ ਕੇ.ਡੀ. ਭੰਡਾਰੀ ਨੇ ਕੀਤਾ | ਉਨ੍ਹਾਂ ਇਹ ਪ੍ਰਗਟਾਵਾ ਸਾਬਕਾ ਭਾਜਪਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਦੀ ਅਗਵਾਈ ਹੇਠ ਵੱਖ-ਵੱਖ ਵਾਰਡਾਂ ਵਿਚ ਭਾਜਪਾ ਉਮੀਦਵਾਰਾਂ ਦੇ ਸਮਰਥਨ ਵਿਚ ਘਰ-ਘਰ ਜਾ ਕੇ ਚੋਣ ਮੁਹਿੰਮ ਚਲਾਉਂਦੇ ਹੋਏ ਕੀਤਾ | ਪ੍ਰਚਾਰ ਦੌਰਾਨ ਉਨ੍ਹਾਂ ਵੋਟਰਾਂ ਨੂੰ ਭਾਜਪਾ ਦੇ ਚੋਣ ਚਿੰਨ੍ਹ ਕਮਲ ਲਈ ਆਪਣੀ ਵੋਟ ਪਾਉਣ ਦੀ ਅਪੀਲ ਕੀਤੀ | ਇਸ ਮੁਹਿੰਮ ਵਿਚ ਵਾਰਡ ਨੰਬਰ 38 ਤੋਂ ਉਮੀਦਵਾਰ ਰੇਣੂ ਮੰਗਲਾ ਧਰਮ-ਪਤਨੀ ਸੋਨੀ ਮੰਗਲਾ, ਵਾਰਡ ਨੰਬਰ 19, ਵਾਰਡ ਨੰਬਰ 20 ਤੋਂ ਸੋਨੂੰ ਅਰੋੜਾ ਦੀ ਧਰਮ-ਪਤਨੀ ਦੁਆਰਾ ਨੁਮਾਇੰਦਗੀ ਦੇ ਨਾਲ-ਨਾਲ ਵਾਰਡ ਨੰਬਰ 21, 23, 41, 37, 07, 14 ਅਤੇ ਹੋਰ ਸ਼ਾਮਿਲ ਸਨ | ਇਸ ਮੌਕੇ ਭਾਜਪਾ ਦੇ ਉਪ ਪ੍ਰਧਾਨ ਰਾਹੁਲ ਗਰਗ, ਵਾਰਡ ਨੰਬਰ 38 ਦੀ ਉਮੀਦਵਾਰ ਰੇਣੂ ਬਾਲਾ, ਉਪ ਪ੍ਰਧਾਨ ਸੋਨੀ ਮੰਗਲਾ, ਆਈ.ਟੀ. ਸੈਲ ਇੰਚਾਰਜ ਮੁਕੇਸ਼ ਸ਼ਰਮਾ, ਦਫ਼ਤਰ ਇੰਚਾਰਜ ਜਤਿੰਦਰ ਚੱਢਾ, ਕਮਲ ਘਾਰੂ, ਸੁਕੇਸ਼ ਸੂਦ, ਮੰਡਲ ਪ੍ਰਧਾਨ ਉਮਾਕਾਂਤ, ਭੁਪਿੰਦਰ ਹੈਪੀ ਅਤੇ ਅਮਿਤ ਗੁਪਤਾ, ਸ਼ਸ਼ੀਕਾਂਤ ਪਾਂਡੇ, ਸੁਸ਼ੀਲ ਕੁਮਾਰ, ਨੀਤੂ ਗੁਪਤਾ, ਭੁਪਿੰਦਰ ਕੁਮਾਰ, ਵਿਜੇ ਮਿਸ਼ਰਾ ਅਤੇ ਸੰਜੀਵ ਅਗਰਵਾਲ ਮੌਜੂਦ ਸਨ | ਇਸ ਤੋਂ ਇਲਾਵਾ ਵੱਖ-ਵੱਖ ਵਾਰਡਾਂ ਦੇ ਵੱਡੀ ਗਿਣਤੀ ਵਿਚ ਵਸਨੀਕ ਹਾਜ਼ਰ ਸਨ | ਵੱਖ-ਵੱਖ ਵਾਰਡਾਂ ਵਿਚ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੇ.ਡੀ. ਭੰਡਾਰੀ ਮੋਗਾ ਨਗਰ ਨਿਗਮ ਦੇ ਇੰਚਾਰਜ ਅਤੇ ਡਾ. ਸੀਮਾਂਤ ਗਰਗ ਸਾਬਕਾ ਭਾਜਪਾ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਮੋਗਾ ਸ਼ਹਿਰ ਦੇ ਵਿਕਾਸ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਭਲਾਈ ਯੋਜਨਾਵਾਂ ਨੂੰ ਲੋਕਾਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਲਈ ਭਾਜਪਾ ਉਮੀਦਵਾਰਾਂ ਨੂੰ ਚੁਣਨਾ ਬਹੁਤ ਜ਼ਰੂਰੀ ਹੈ |