16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਨਗਰ ਨਿਗਮ ਚੋਣਾਂ ਸਿਆਸੀ ਪਾਰਟੀਆਂ ਦੀ ਸਾਖ ਨੂੰ ਬਚਾਉਣ ਲਈ ਵੱਡੀ ਪ੍ਰੀਖਿਆ

Ad Position 21
repet_subhas-goyals [Copy P29]
ਅਜੀਤ ਡੈਸਕ 25-05-2026
ਸੁਰਿੰਦਰਪਾਲ ਸਿੰਘ
ਮੋਗਾ, 24 ਮਈ-ਨਗਰ ਨਿਗਮ ਮੋਗਾ ਦੀਆਂ ਚੋਣਾਂ ਜੋ ਕਿ 26 ਮਈ ਨੂੰ ਰਹੀਆਂ ਹਨ, ਨੇ ਸ਼ਹਿਰ ਦੇ ਸਿਆਸੀ ਮਾਹੌਲ ਨੂੰ ਪੂਰੀ ਤਰ੍ਹਾਂ ਭਖਾ ਦਿੱਤਾ ਹੈ | 50 ਵਾਰਡਾਂ 'ਤੇ ਆਧਾਰਿਤ ਇਹ ਚੋਣਾਂ ਨਾ ਸਿਰਫ਼ ਸ਼ਹਿਰ ਦੇ ਵਿਕਾਸ ਦੀ ਦਿਸ਼ਾ ਤੈਅ ਕਰਨਗੀਆਂ ਸਗੋਂ ਇਹ ਵੱਖ-ਵੱਖ ਰਾਜਨੀਤਕ ਪਾਰਟੀਆਂ ਲਈ ਆਪਣੀ ਸਾਖ ਬਚਾਉਣ ਤੇ ਕਾਇਮ ਰੱਖਣ ਦੀ ਵੱਡੀ ਪ੍ਰੀਖਿਆ ਵੀ ਹਨ | ਇਸ ਸਿਆਸੀ ਚੋਣ ਦੰਗਲ ਵਿਚ ਮੁੱਖ ਤੌਰ 'ਤੇ ਸਿਆਸੀ ਧਿਰ ਆਮ ਆਦਮੀ ਪਾਰਟੀ, ਵਿਰੋਧੀ ਧਿਰ ਵਿਚ ਬੈਠੀ ਕਾਂਗਰਸ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਤੇ ਕਈ ਆਜ਼ਾਦ ਉਮੀਦਵਾਰਾਂ ਵਲੋਂ ਚੋਣ ਮੈਦਾਨ ਵਿਚ ਡਟੇ ਹੋਣ ਕਾਰਨ ਇਸ ਵਾਰ ਮੁਕਾਬਲਾ ਹੋਰ ਵੀ ਰੌਚਕ ਤੇ ਫਸਵਾਂ ਬਣ ਗਿਆ ਹੈ ਉੱਥੇ ਪੰਜਾਬ ਆਪਣੇ ਉਭਾਰ ਨੂੰ ਲੈ ਕੇ ਆਸਵੰਦ ਵਾਰਿਸ ਪੰਜਾਬ ਦੇ ਪਾਰਟੀ ਵਲੋਂ ਵੀ ਆਪਣੇ ਉਮੀਦਵਾਰ ਮੈਦਾਨ ਵਿਚ ਉਤਾਰੇ ਗਏ ਹਨ, ਨੂੰ ਸ਼ਹਿਰ ਵਾਸੀ ਕਿੰਨਾ ਨੂੰ ਸਮਰਥਨ ਦਿੰਦੇ ਹਨ, ਇਹ ਦੇਖਣਯੋਗ ਹੋਵੇਗਾ | ਇੱਥੇ ਇਹ ਵੀ ਵਰਨਣਯੋਗ ਹੈ ਕਿ ਨਗਰ ਨਿਗਮ ਚੋਣਾਂ ਇਸ ਵਾਰ ਵਿਧਾਨ ਸਭਾ ਚੋਣਾਂ ਵਾਂਗ ਲੜੀਆਂ ਜਾ ਰਹੀਆਂ ਹਨ | ਜਿੱਥੇ ਵੱਖ-ਵੱਖ ਉਮੀਦਵਾਰਾਂ ਵਲੋਂ ਆਪਣੇ ਸਮਰਥਕਾਂ ਤੇ ਵੋਟਰਾਂ ਨੂੰ ਖ਼ੁਸ਼ ਕਰਨ ਲਈ ਵੰਨ ਸੁਵੰਨੇ ਪਕਵਾਨ ਸਵੇਰ ਤੋਂ ਸ਼ੁਰੂ ਹੋ ਜਾਂਦੇ ਸਨ ਜੋ ਕਿ ਦੇਰ ਰਾਤ ਤੱਕ ਚੱਲਦੇ ਰਹਿੰਦੇ ਸਨ ਉੱਥੇ ਵੋਟਰਾਂ ਭਰਮਾਉਣ ਲਈ ਹਰ ਹੀਲਾ ਵਰਤਿਆ ਜਾਂਦਾ ਰਿਹਾ ਹੈ | ਅੱਜ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਜਿੱਥੇ ਸ਼ਕਤੀ ਪ੍ਰਦਰਸ਼ਨ ਕੀਤੇ ਗਏ ਉੱਥੇ ਸ਼ਹਿਰ ਦੇ ਗਲੀ ਮੁਹੱਲਿਆਂ ਵਿਚ ਥਾਂ-ਥਾਂ ਬੈਨਰ, ਪੋਸਟਰ ਤੇ ਲਾਊਡ ਸਪੀਕਰਾਂ ਰਾਹੀਂ ਆਪਣੇ ਚੋਣ ਪ੍ਰਚਾਰ ਨੂੰ ਸਿਖ਼ਰਾਂ 'ਤੇ ਪਹੁੰਚਾਇਆ ਤੇ ਹੁਣ ਲਾਊਡ ਸਪੀਕਰ ਬੰਦ ਹੋਣ ਨਾਲ ਲੋਕਾਂ ਨੇ ਸੁੱਖ ਦਾ ਸਾਹ ਵੀ ਲਿਆ ਹੈ | ਦੂਸਰੇ ਪਾਸੇ ਨਗਰ ਨਿਗਮ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਤੇ ਅਮਨ ਦੀ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਜ਼ਿਲ੍ਹਾ ਪੁਲਿਸ ਮੁਖੀ ਵਲੋਂ ਕਰਮਚਾਰੀਆਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਹਨ ਤੇ ਹਰ ਪੁਲਿੰਗ ਬੂਥ 'ਤੇ ਸੀ.ਸੀ.ਟੀ.ਵੀ. ਕੈਮਰੇ ਨਾਲ ਨਿਗਰਾਨੀ ਕੀਤੀ ਜਾਵੇਗੀ | ਨਗਰ ਨਿਗਮ ਚੋਣਾਂ ਨੂੰ ਲੈ ਕੇ ਜਿੱਥੇ ਸੱਤਾਧਾਰੀ ਆਪ ਪਾਰਟੀ ਆਪਣੀ ਕਾਰਗੁਜ਼ਾਰੀ ਤੇ ਵਿਕਾਸ ਦੇ ਦਾਅਵਿਆਂ 'ਤੇ ਵੋਟਾਂ ਮੰਗ ਰਹੀ ਹੈ ਉੱਥੇ ਹੀ ਵਿਰੋਧੀ ਧਿਰਾਂ ਸ਼ਹਿਰ ਦੇ ਵਿਕਾਸ ਕਾਰਜਾਂ ਵਿਚ ਖੜੋਤ ਤੇ ਹੋਰ ਬੁਨਿਆਦੀ ਸਮੱਸਿਆਵਾਂ ਨੂੰ ਲੈ ਕੇ ਸਰਕਾਰ ਨੂੰ ਘੇਰ ਰਹੀਆਂ ਹਨ | ਆਜ਼ਾਦ ਉਮੀਦਵਾਰ ਵੀ ਕਈ ਵਾਰਡਾਂ ਵਿਚ ਵੱਡਾ ਉਲਟ ਫੇਰ ਕਰਨ ਦੇ ਸਮਰੱਥ ਦਿਖਾਈ ਦੇ ਰਹੇ ਹਨ | ਵਿਕਾਸ ਦੇ ਵੱਡੇ-ਵੱਡੇ ਦਾਅਵਿਆਂ ਤੇ ਬੁਨਿਆਦੀ ਸੁਵਿਧਾਵਾਂ ਨੂੰ ਲੈ ਕੇ ਚੱਲ ਰਹੀ ਸਿਆਸੀ ਬਿਆਨਬਾਜ਼ੀ ਨੇ ਮੋਗਾ ਵਾਸੀਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਅਗਲੇ ਪੰਜ ਸਾਲਾਂ ਲਈ ਸ਼ਹਿਰ ਦੀ ਵਾਗਡੋਰ ਕਿਸ ਦੇ ਹੱਥ ਸੌਂਪੀ ਜਾਵੇ | ਅੱਜ 24 ਮਈ ਨੂੰ ਸ਼ਾਮ 5 ਵਜੇ ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਹੁਣ ਹਰ ਨਜ਼ਰ 26 ਮਈ ਨੂੰ ਪੈਣ ਵਾਲੀਆਂ ਵੋਟਾਂ 'ਤੇ ਟਿਕੀ ਹੋਈ ਹੈ ਅਤੇ ਹੁਣ ਵੋਟਾਂ ਪੈਣ 'ਚ ਸਿਰਫ਼ ਇਕ ਦਿਨ ਬਾਕੀ ਹੋਣ ਕਾਰਨ 25 ਮਈ ਦਾ ਦਿਨ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ | ਇਕ ਪਾਸੇ ਚੋਣ ਅਮਲਾ ਵੋਟਿੰਗ ਲਈ ਪੋਿਲੰਗ ਬੂਥਾਂ 'ਤੇ ਤਿਆਰੀਆਂ ਮੁਕੰਮਲ ਕਰਨ ਤੇ ਚੋਣ ਸਮਗਰੀ ਪਹੁੰਚਾਉਣ ਵਿਚ ਰੁੱਝਿਆ ਹੁੰਦਾ ਹੈ ਉੱਥੇ ਉਮੀਦਵਾਰਾਂ ਵਲੋਂ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਹਰ ਹੱਥਕੰਡੇ ਅਪਣਾਏ ਜਾਣਗੇ ਤੇ ਉਹ ਆਪਣਾ ਆਖ਼ਰੀ ਦਾਅ ਖੇਡਣ ਲਈ ਪੂਰੀ ਤਰ੍ਹਾਂ ਤਿਆਰ ਦਿਖਾਈ ਦਿੰਦੇ ਹਨ ਪਰ ਇਹ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ ਕਿ ਮੋਗਾ ਨਗਰ ਨਿਗਮ ਦੀ ਅਗਲੀ ਅਗਵਾਈ ਕਿਸ ਦੀ ਹੋਵੇਗੀ ਤੇ ਮੇਅਰ ਦਾ ਤਾਜ ਕਿਸ ਪਾਰਟੀ ਦੇ ਸਿਰ 'ਤੇ ਸਜਦਾ ਹੈ |
Ad Position 22
No active advertisement
ਪਿਛਲੀ ਖ਼ਬਰ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਦਾ ਵਾਧਾ ਵਾਪਸ ਲਿਆ ਜਾਵੇ-ਦੌਲਤਪੁਰਾ ਅਗਲੀ ਖ਼ਬਰ ਵਾਰਡ ਨੰਬਰ 38 ਤੋਂ ਡਿੰਪਲ ਅਰੋੜਾ ਨੂੰ ਮਿਲ ਰਿਹਾ ਵੋਟਰਾਂ ਵਲੋਂ ਭਰਵਾਂ ਹੁੰਗਾਰਾ
Ad Position 24