ਕੋਟ ਈਸੇ ਖਾਂ/ਧਰਮਕੋਟ, 24 ਮਈ (ਗੁਰਮੀਤ ਸਿੰਘ ਖ਼ਾਲਸਾ, ਪਰਮਜੀਤ ਸਿੰਘ)-ਹਲਕਾ ਧਰਮਕੋਟ ਦੀ ਸਿਆਸਤ ਦੇ ਬਾਬਾ ਬੋਹੜ ਰਹੇ ਜਥੇਦਾਰ ਕਸ਼ਮੀਰ ਸਿੰਘ ਬਾਜੇ ਕੇ ਦਾ ਬੀਤੇ ਸ਼ੁੱਕਰਵਾਰ ਦੀ ਰਾਤ ਦਿਹਾਂਤ ਹੋ ਜਾਣ 'ਤੇ ਸੋਗ ਦੀ ਲਹਿਰ ਦੌੜ ਗਈ | ਕੁਝ ਸਾਲ ਪਿੱਛੇ ਤੱਕ ਜਥੇਦਾਰ ਕਸ਼ਮੀਰ ਸਿੰਘ ਬਾਜੇ ਕੇ ਦਾ ਹਲਕਾ ਧਰਮਕੋਟ ਦੀ ਰਾਜਨੀਤੀ ਵਿਚ ਲੰਮੇਰਾ ਪ੍ਰਭਾਵ ਰਿਹਾ | ਉਨ੍ਹਾਂ ਦੇ ਅਕਾਲ ਚਲਾਣੇ 'ਤੇ ਉਨ੍ਹਾਂ ਦੇ ਸਪੁੱਤਰ ਸਤਨਾਮ ਸਿੰਘ ਬਾਜੇ ਕੇ, ਬਲਜੀਤ ਸਿੰਘ ਬਾਜੇ ਕੇ, ਜਵਾਈ ਰਾਜਬੀਰ ਸਿੰਘ ਸੈਕਟਰੀ ਇੰਦਰਗੜ੍ਹ ਤੇ ਹੋਰਨਾਂ ਪਰਿਵਾਰਿਕ ਮੈਂਬਰਾਂ ਨਾਲ ਵੱਡੀ ਗਿਣਤੀ 'ਚ ਰਾਜਸੀ, ਧਾਰਮਿਕ, ਸਮਾਜਿਕ ਸ਼ਖ਼ਸੀਅਤਾਂ ਵਲੋਂ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ | ਜਥੇਦਾਰ ਕਸ਼ਮੀਰ ਸਿੰਘ ਬਾਜੇ ਕੇ ਦੀ ਮਿ੍ਤਕ ਦੇਹ ਦਾ ਅੰਤਿਮ ਸੰਸਕਾਰ ਪਿੰਡ ਬਾਜੇ ਕੇ ਵਿਖੇ ਕੀਤਾ ਗਿਆ | ਉਨ੍ਹਾਂ ਦੀ ਅਰਥੀ ਨੂੰ ਉਨ੍ਹਾਂ ਦੇ ਪੁੱਤਰਾਂ ਦੇ ਨਾਲ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਮੋਢਾ ਦਿੱਤਾ | ਵਿਧਾਇਕ ਲਾਡੀ ਢੋਸ ਨੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਜਥੇਦਾਰ ਬਾਜੇਕੇ ਦਾ ਉਨ੍ਹਾਂ ਦੇ ਪਿਤਾ ਤੇ ਪੂਰੇ ਪਰਿਵਾਰ ਨਾਲ ਹਮੇਸ਼ਾ ਦਿਲੀ ਸਾਂਝ ਰਹੀ ਤੇ ਉਨ੍ਹਾਂ ਦੇ ਅਕਾਲ ਚਲਾਣੇ 'ਤੇ ਅੱਜ ਬੇਹੱਦ ਦੁੱਖ ਲੱਗਿਆ | ਇਸ ਮੌਕੇ ਅਕਾਲੀ ਦਲ ਦੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਵੀ ਉਨ੍ਹਾਂ ਦੇ ਅਕਾਲ ਚਲਾਣੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ | ਦੁੱਖ ਵੰਡਾਉਣ ਵਾਲੇ ਆਗੂਆਂ ਵਿਚ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਬਰਜਿੰਦਰ ਸਿੰਘ ਮੱਖਣ ਬਰਾੜ ਹਲਕਾ ਇੰਚਾਰਜ ਅਕਾਲੀ ਦਲ, ਸਰਪੰਚ ਸਤਵੀਰ ਸਿੰਘ ਸੱਤੀ ਜ਼ਿਲ੍ਹਾ ਪ੍ਰਧਾਨ ਟਰੱਕ ਯੂਨੀਅਨ, ਚੇਅਰਮੈਨ ਗੁਰਤਾਰ ਸਿੰਘ ਕਮਾਲ ਕੇ, ਸੀਨੀਅਰ ਅਕਾਲੀ ਆਗੂ ਰਜਿੰਦਰ ਸਿੰਘ ਡੱਲਾ, ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਦਾਤੇਵਾਲ, ਨਜ਼ਦੀਕੀ ਰਿਸ਼ਤੇਦਾਰ ਸਰਕਲ ਪ੍ਰਧਾਨ ਸੁਰਜੀਤ ਸਿੰਘ ਰਾਮਗੜ੍ਹ, ਚੇਅਰਮੈਨ ਅਮਰਜੀਤ ਸਿੰਘ ਬਿੱਟੂ ਬੀਜਾਪੁਰ, ਪੱਪੂ ਭੋਡੀਪੁਰ, ਜੋਧ ਸਿੰਘ ਮਸੀਤਾਂ, ਸਰਪੰਚ ਗੁਰਪਿੰਦਰ ਸਿੰਘ ਤਲਵੰਡੀ ਮੱਲ੍ਹੀਆਂ, ਅਕਾਲੀ ਆਗੂ ਗੁਰਦੇਵ ਸਿੰਘ ਭੋਲਾ, ਸਰਕਲ ਪ੍ਰਧਾਨ ਗੁਰਮੇਲ ਸਿੰਘ ਸਿੱਧੂ, ਸਰਕਲ ਪ੍ਰਧਾਨ ਬਲਜੀਤ ਸਿੰਘ ਕੰਗ, ਜਸਵਿੰਦਰ ਸਿੰਘ ਤਖ਼ਤੂਪੁਰਾ, ਸੈਕਟਰੀ ਹਰਚਰਨ ਸਿੰਘ, ਸੈਕਟਰੀ ਕੁਲਦੀਪ ਸਿੰਘ, ਗੁਰਜੰਟ ਸਿੰਘ ਰਾਮੰੂਵਾਲਾ, ਇਕਬਾਲ ਦੀਪ ਸਿੰਘ ਹੈਰੀ, ਭਾਊ ਗੰਨ ਹਾਊਸ ਵਾਲੇ ਆਦਿ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਾਕ ਸਬੰਧੀ, ਹੋਰ ਆਗੂ ਤੇ ਇਲਾਕਾ ਨਿਵਾਸੀ ਸ਼ਾਮਲ ਸਨ |