16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਸੁਮੀਤ ਬਿੱਟੂ ਮਲਹੋਤਰਾ ਦੇ ਹੱਕ 'ਚ ਵਾਰਡ 6 ਨਿਵਾਸੀਆਂ ਦਾ ਹੋਇਆ ਵਿਸ਼ਾਲ ਇਕੱਠ

Ad Position 21
repet_subhas-goyals [Copy P29]
ਅਜੀਤ ਡੈਸਕ 25-05-2026
ਕੋਟ ਈਸੇ ਖਾਂ, 24 ਮਈ (ਗੁਰਮੀਤ ਸਿੰਘ ਖ਼ਾਲਸਾ)-ਵਾਰਡ ਨੰਬਰ 6 ਤੋਂ ਆਮ ਆਦਮੀ ਪਾਰਟੀ ਵਲੋਂ ਝਾੜੂ ਚੋਣ ਨਿਸ਼ਾਨ 'ਤੇ ਚੋਣ ਲੜ ਰਹੇ ਸੀਨੀ: ਆਗੂ ਸੁਮੀਤ ਕੁਮਾਰ ਬਿੱਟੂ ਮਲਹੋਤਰਾ ਦੀ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਚੋਣ ਮੁਹਿੰਮ ਨੂੰ ਸਿਖ਼ਰਾਂ 'ਤੇ ਕਰਦੇ ਹੋਏ ਵਾਰਡ ਨਿਵਾਸੀਆਂ ਦੇ ਹੋਏ ਵਿਸ਼ਾਲ ਇਕੱਠ ਨੇ ਵੱਡੀ ਲੀਡ ਨਾਲ ਜਿਤਾਉਣ ਦਾ ਤਹੱਈਆ ਕੀਤਾ | ਇਸ ਇਕੱਠ ਨੂੰ ਪੁੱਜ ਕੇ ਸੰਬੋਧਨ ਕਰਦਿਆਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕਿਹਾ ਕਿ ਉਹ ਖ਼ੁਦ ਜਦੋਂ ਵਿਧਾਨ ਸਭਾ ਚੋਣਾਂ ਵਿਚ ਆਏ ਸਨ ਤਾਂ ਇਸੇ ਚੌਂਕ ਦੇ ਵਿਚ ਖੜ ਕੇ ਉਨ੍ਹਾਂ ਨੇ ਲੋਕਾਂ ਦੀਆਂ ਮੰਗਾਂ ਅਨੁਸਾਰ ਜੋ ਵਾਅਦੇ ਕੀਤੇ, ਉਨ੍ਹਾਂ ਵਿਚ ਅੱਜ ਸੀਵਰੇਜ, ਬੱਸ ਸਟੈਂਡ, ਪਾਰਕ, ਖੇਡ ਸਟੇਡੀਅਮ ਵਰਗੀਆਂ ਅਹਿਮ ਲੋੜਾਂ ਨੂੰ ਸਿਰੇ ਲਾਇਆ ਤੇ ਸ਼ਹਿਰ ਦੀ ਹੋਰ ਬਿਹਤਰੀ ਲਈ ਹੋਰ ਵੀ ਕਈ ਭਲਾਈ ਯੋਜਨਾਵਾਂ ਉਨ੍ਹਾਂ ਨੇ ਸੋਚ ਰੱਖੀਆਂ ਹਨ | ਵਾਰਡ 6 ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਤੁਹਾਡੇ ਵਾਰਡ ਵਿਚ ਬਹੁਤ ਵਧੀਆ ਕਿਰਦਾਰ ਵਾਲੇ ਤੇ ਪੜੇ ਲਿਖੇ ਆਗੂ ਸੁਮੀਤ ਕੁਮਾਰ ਬਿੱਟੂ ਮਲਹੋਤਰਾ ਹਮੇਸ਼ਾ ਤੁਹਾਡੇ ਤੇ ਵਾਰਡ ਦੇ ਕੰਮਾਂ ਲਈ ਤੁਹਾਡੇ ਵਿਚ ਰਹਿੰਦੇ ਹਨ | ਉਨ੍ਹਾਂ ਕਿਹਾ ਕਿ ਸੂਝਵਾਨ ਵੋਟਰ ਹਮੇਸ਼ਾ ਚੰਗੇ ਚਿਹਰੇ ਨੂੰ ਪਹਿਚਾਣ ਕੇ ਉਸ ਨੂੰ ਵੋਟ ਪਾਉਂਦੇ ਹਨ | ਉਨ੍ਹਾਂ ਅਪੀਲ ਕੀਤੀ ਕਿ ਚੋਣਾਂ ਦੌਰਾਨ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਕੇ ਜਾਂ ਦਬਾਅ ਬਣਾ ਕੇ ਭਰਮਾਉਣ ਦੇ ਯਤਨ ਬਥੇਰਿਆਂ ਵਲੋਂ ਹੁੰਦੇ ਹਨ ਪਰ ਪਰਖੇ ਹੋਏ ਆਗੂ ਸੁਮੀਤ ਬਿੱਟੂ ਮਲਹੋਤਰਾ ਜੋ ਝਾੜੂ ਚੋਂ ਨਿਸ਼ਾਨ 'ਤੇ ਤੁਹਾਡੇ ਸਾਹਮਣੇ ਹਨ ਤੇ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਵਾਰਡ ਵਾਸੀ ਇੰਨੀ ਵੱਡੀ ਲੀਡ ਦੇਣ ਕੇ ਜਿੱਤ ਦਾ ਅੰਤਰ ਵੀ ਸ਼ਹਿਰ ਵਿਚੋਂ ਨੰਬਰ ਇਕ 'ਤੇ ਹੋਵੇ | ਇਸ ਮੌਕੇ ਬਾਂਹਾਂ ਖੜੀਆਂ ਕਰਕੇ ਹੱਕ ਵਿਚ ਨਾਅਰੇ ਲਗਾਉਂਦੇ ਹੋਏ ਵਾਰਡ ਨਿਵਾਸੀਆਂ ਨੇ ਸੁਮੀਤ ਬਿੱਟੂ ਮਲਹੋਤਰਾ ਨੂੰ ਵੱਡੀ ਲੀਡ ਨਾਲ ਜਿਤਾਉਣ ਦਾ ਤਹੱਈਆ ਕੀਤਾ | ਇਸ ਮੌਕੇ ਸੁਮੀਤ ਕੁਮਾਰ ਬਿੱਟੂ ਮਲਹੋਤਰਾ ਨੇ ਵਾਰਡ ਨਿਵਾਸੀਆਂ ਦਾ ਇਸ ਭਰਵੇਂ ਇਕੱਠ ਲਈ ਧੰਨਵਾਦ ਕੀਤਾ | ਇਸ ਮੌਕੇ ਸਤਵੀਰ ਸਿੰਘ ਸੱਤੀ ਜ਼ਿਲ੍ਹਾ ਪ੍ਰਧਾਨ ਟਰੱਕ ਯੂਨੀਅਨ, ਚੇਅਰਮੈਨ ਅਮਨ ਪੰਡੋਰੀ, ਚੇਅਰਮੈਨ ਮਨਜਿੰਦਰ ਸਿੰਘ ਵਿਰਕ, ਸਮਾਜ ਸੇਵੀ ਵਿਜੇ ਕੁਮਾਰ ਧੀਰ, ਗੁਰਦੇਵ ਸਿੰਘ ਨਿਹਾਲਗੜ੍ਹ ਪ੍ਰਧਾਨ ਆੜ੍ਹਤੀ ਯੂਨੀਅਨ, ਸਟੇਜ ਸਕੱਤਰ ਕੁਲਬੀਰ ਮਸੀਤਾਂ ਆਦਿ ਆਗੂਆਂ ਨੇ ਵੀ ਬਿੱਟੂ ਮਲਹੋਤਰਾ ਨੂੰ ਵੱਡੀ ਲੀਡ ਨਾਲ ਜਿਤਾਉਣ ਦੀ ਅਪੀਲ ਕੀਤੀ | ਇਸ ਮੌਕੇ ਬਾਬਾ ਸਾਧਾ ਸਿੰਘ, ਸਲਵਿੰਦਰ ਸਦਿਊੜਾ ਪ੍ਰਧਾਨ ਸੁਨਾਰ ਯੂਨੀਅਨ, ਪਿ੍ੰਸ ਸਦਿਓੜਾ, ਸਿਮਰਨਜੀਤ ਸੋਨਾ, ਸਰਪੰਚ ਮਲੂਕ ਸਿੰਘ ਮਸਤੇਵਾਲਾ, ਕਾਕਾ ਪਰੀ ਕਲੈਕਸ਼ਨ, ਹਰਬੰਸ ਸਿੰਘ ਭੁੱਲਰ ਪ੍ਰਧਾਨ ਕਿਸਾਨ ਜੱਟ ਸਭਾ, ਚੇਅਰਮੈਨ ਸਤਨਾਮ ਸਿੰਘ ਭੁੱਲਰ, ਸਰਪੰਚ ਸਤਵੰਤ ਸਿੰਘ ਭੋਲਾ, ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਕੰਬੋਜ, ਪੱਪਾ ਬਜਾਜੀ ਵਾਲੇ, ਇੰਦਰਜੀਤ ਗਰੋਵਰ, ਕੁਲਦੀਪ ਕੀਪਾ, ਬਾਬਾ ਸੁਖਦੇਵ ਸੰਧੂ, ਡਾ. ਜਸਪਾਲ ਸਿੰਘ ਸੰਧੂ, ਗਗਨ ਬਰਾੜ, ਬਿੰਦੂ ਗਰੋਵਰ, ਸੋਨੂੰ ਅਰੋੜਾ, ਗਗਨ ਬਰਾੜ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਜ਼ਾਦ ਉਮੀਦਵਾਰ ਅਰੁਣ ਸੀਕਰੀ ਵਲੋਂ ਸਮਰਥਕਾਂ ਸਮੇਤ ਡੋਰ ਟੂ ਡੋਰ ਚੋਣ ਪ੍ਰਚਾਰ ਅਗਲੀ ਖ਼ਬਰ ਵਾਰਡ ਨੰਬਰ 46 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਕੌਰ ਵੱਡੀ ਜਿੱਤ ਹਾਸਿਲ ਕਰਨਗੇ-ਵਿਧਾਇਕ ਡਾ. ਅਰੋੜਾ
Ad Position 24