ਕੋਟ ਈਸੇ ਖਾਂ, 24 ਮਈ (ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਵਾਰਡ ਨੰਬਰ 6 ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਅਰੁਣ ਸੀਕਰੀ ਵਲੋਂ ਆਪਣੇ ਵੱਡੀ ਗਿਣਤੀ 'ਚ ਸਮਰਥਕਾਂ ਨੂੰ ਨਾਲ ਲੈ ਕੇ ਡੋਰ ਟੂ ਡੋਰ ਚੋਣ ਪ੍ਰਚਾਰ ਕਰਦਿਆਂ ਆਉਣ ਵਾਲੀ 26 ਮਈ ਨੂੰ ਚੋਣ ਨਿਸ਼ਾਨ 'ਹੀਰਾ' 'ਤੇ ਮੋਹਰ ਲਗਾਉਣ ਦੀ ਅਪੀਲ ਕੀਤੀ ਗਈ | ਉਨ੍ਹਾਂ ਦੇ ਚੋਣ ਪ੍ਰਚਾਰ ਵਿਚ ਸੀਕਰੀ ਪਰਿਵਾਰ ਦੇ ਸਮੂਹ ਮੈਂਬਰਾਂ ਤੋਂ ਇਲਾਵਾ ਵਾਰਡ ਦੇ ਹੋਰ ਮੁਹਤਬਰ ਪਤਵੰਤੇ ਵੀ ਨਜ਼ਰ ਆਏ | ਇਸ ਮੌਕੇ ਉਨ੍ਹਾਂ ਕਿਹਾ ਕਿ ਪੂਰੇ ਵਾਰਡ ਵਿਚੋਂ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਕਿਉਂਕਿ ਸੀਕਰੀ ਪਰਿਵਾਰ ਨੇ ਹਮੇਸ਼ਾ ਲੋਕਾਂ ਦੀ ਸੇਵਾ ਤੇ ਹਰ ਦੁੱਖ ਸੁੱਖ ਵਿਚ ਡਟ ਕੇ ਸਾਥ ਦਿੱਤਾ ਹੈ | ਉਨ੍ਹਾਂ ਕਿਹਾ ਅਰੁਣ ਸੀਕਰੀ ਨੂੰ ਵੱਡੀ ਲੀਡ ਨਾਲ ਜਤਾਇਆ ਜਾਵੇਗਾ | ਇਸ ਮੌਕੇ ਸੀਕਰੀ ਪਰਿਵਾਰ ਤੋਂ ਇਲਾਵਾ ਐਡਵੋਕੇਟ ਅਜੇ ਛਾਬੜਾ, ਗੋਰਾ ਗੱਖੜ, ਗੁਰਚਰਨ ਸਿੰਘ ਚੰਨ, ਪੰਡਤ ਵੀਰ ਭਾਨ, ਹਰਬੰਸ ਭੁੱਲਰ, ਸ਼ੇਰੂ ਤੇ ਹੋਰ ਸਾਥੀ ਵੀ ਭਰਵੀਂ ਹਾਜ਼ਰੀ ਵਿਚ ਮੌਜੂਦ ਰਹੇ |