ਕਿਸ਼ਨਪੁਰਾ ਕਲਾਂ, 24 ਮਈ (ਪਰਮਿੰਦਰ ਸਿੰਘ ਗਿੱਲ, ਅਮੋਲਕ ਸਿੰਘ ਕਲਸੀ)-ਪਿੰਡ ਭਿੰਡਰ ਕਲਾਂ ਦੇ ਨੌਜਵਾਨਾਂ ਨੇ ਰਾਹਗੀਰਾਂ ਦੀ ਸੇਵਾ ਲਈ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ | ਨੌਜਵਾਨਾਂ ਨੇ ਲੰਘ ਰਹੇ ਲੋਕਾਂ ਨੂੰ ਰੋਕ ਕੇ ਠੰਢਾ ਮਿੱਠਾ ਜਲ ਛਕਾਇਆ ਅਤੇ ਗਰਮੀ ਤੋਂ ਰਾਹਤ ਦਿੱਤੀ | ਇਸ ਮੌਕੇ ਪਿੰਡ ਵਿਚ ਸੇਵਾ ਭਾਵਨਾ ਤੇ ਭਾਈਚਾਰੇ ਦਾ ਸੁੰਦਰ ਮਾਹੌਲ ਵੇਖਣ ਨੂੰ ਮਿਲਿਆ | ਪਿੰਡ ਵਾਸੀਆਂ ਨੇ ਨੌਜਵਾਨਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਸੇਵਾਵਾਂ ਨਾਲ ਸਮਾਜ ਵਿਚ ਪਿਆਰ, ਸਾਂਝ ਅਤੇ ਮਨੁੱਖਤਾ ਦੀ ਭਾਵਨਾ ਮਜ਼ਬੂਤ ਹੁੰਦੀ ਹੈ | ਇਸ ਛਬੀਲ ਦੌਰਾਨ ਬਚਿੱਤਰ ਸਿੰਘ ਸੰਧੂ ਟੈਂਟ ਵਾਲੇ, ਬਲਕਾਰ ਸਿੰਘ ਨੰਬਰਦਾਰ, ਗੁਰਮੀਤ ਸਿੰਘ ਸਕੂਟਰਾਂ ਵਾਲੇ, ਬਿੰਦਰ ਟੇਲਰਜ, ਡਾ. ਰਾਜੂ, ਡਾ. ਨੂਰ, ਸੁੱਖਾ ਹਲਵਾਈ, ਮਨੀ ਵਹਿਣੀਵਾਲ, ਮਾਨ ਕਿਸ਼ਨਪੁਰਾ, ਸੁਰਜੀਤ ਸਿੰਘ ਮਿਸਤਰੀ, ਗੋਰਾ ਭਿੰਡਰ, ਗੁਰਜੀਵਨ ਸਿੰਘ, ਡਾ. ਗਿੱਲ, ਹਰਿੰਦਰ ਸਿੰਘ ਗਹੀਰ, ਬਰਕਤ ਕੋਕਰੀ, ਹਰਦੀਪ ਮਿਸਤਰੀ, ਹਰਦੀਪ ਰੌਲੀ, ਰਾਜ ਨੰਬਰਦਾਰ, ਅੰਮਿ੍ਤ ਭਿੰਡਰ, ਡਾ. ਬਲਵਿੰਦਰ, ਡਾ. ਪੂਰਨ ਸਿੰਘ ਸਮੇਤ ਹੋਰ ਸੇਵਾਦਾਰ ਹਾਜ਼ਰ ਸਨ |