16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਜਿੰਮ ਸੰਚਾਲਕ ਕੇ.ਐਸ. ਮਾਨ 'ਤੇ ਪੁਲਿਸ ਵਲੋਂ ਮੁਕਦਮਾ ਦਰਜ, ਕੀਤਾ ਗਿ੍ਫਤਾਰ • ਮਾਮਲਾ ਆਪ ਆਗੂ ਬਿਕਰਮ ਬਿੱਲਾ ਸੰਬੰਧੀ ਜਨਤਕ ਕੀਤੀ ਇਤਰਾਜ ਯੋਗ ਆਡੀਓ ਦਾ

Ad Position 21
repet_subhas-goyals [Copy P29]
ਅਜੀਤ ਡੈਸਕ 25-05-2026
ਕੋਟ ਈਸੇ ਖਾਂ, 24 ਮਈ (ਗੁਰਮੀਤ ਸਿੰਘ ਖਾਲਸਾ)- ਆਮ ਆਦਮੀ ਪਾਰਟੀ ਦੇ ਆਗੂ ਬਿਕਰਮ ਸ਼ਰਮਾ ਬਿੱਲਾ ਨਾਲ ਸਬੰਧਤ ਇਕ ਲੜਕੀ ਨਾਲ ਇਤਰਾਜਯੋਗ ਗੱਲਬਾਤ ਦੀ ਜਨਤਕ ਕੀਤੀ ਇਕ ਆਡੀਓ ਦੇ ਮਾਮਲੇ ਵਿਚ ਸੋਸ਼ਲ ਮੀਡੀਆ 'ਤੇ ਚਰਚਿਤ ਰਹਿਣ ਵਾਲੇ ਨੌਜਵਾਨ ਆਗੂ ਕੁਲਵਿੰਦਰ ਸਿੰਘ ਮਾਨ ਜਿੰਮ ਵਾਲੇ 'ਤੇ ਪੁਲਿਸ ਵਲੋਂ ਬਿਕਰਮ ਬਿੱਲਾ ਦੇ ਬਿਆਨਾਂ 'ਤੇ ਹੀ ਕਾਰਵਾਈ ਕਰਦੇ ਹੋਏ ਕੁਲਵਿੰਦਰ ਸਿੰਘ ਮਾਨ ਨੂੰ ਗਿ੍ਫਤਾਰ ਕਰਕੇ ਮੁਕਦਮਾ ਦਰਜ ਕਰ ਲਿਆ ਗਿਆ | ਦੱਸਣਾ ਬਣਦਾ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਕੁਲਵਿੰਦਰ ਸਿੰਘ ਮਾਨ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਾਟਾਂ ਰਾਹੀਂ ਕਈ ਵਾਰ ਨਸ਼ੇ ਦੇ ਮੁੱਦਿਆਂ ਤੇ ਹੋਰ ਗੱਲਾਂ ਨੂੰ ਲੈ ਕੇ ਬਿਕਰਮ ਸ਼ਰਮਾ ਬਿੱਲਾ ਨੂੰ ਨਿਸ਼ਾਨੇ 'ਤੇ ਲੈ ਕੇ ਹਲਕਾ ਧਰਮਕੋਟ ਵਿੱਚ ਆਮ ਆਦਮੀ ਪਾਰਟੀ ਨੂੰ ਘੇਰਿਆ ਜਾਂਦਾ ਰਿਹਾ ਤੇ ਹੁਣ ਨਗਰ ਪੰਚਾਇਤ ਚੋਣਾਂ ਵਿੱਚ ਸ਼ਹਿਰ ਦੇ ਵਾਰਡ ਨੰਬਰ 11 ਤੋਂ ਆਪ ਆਗੂ ਬਿਕਰਮ ਬਿੱਲਾ ਵੱਲੋਂ ਆਪਣੀ ਧਰਮ ਪਤਨੀ ਸਿਮਰਨਜੀਤ ਕੌਰ ਸਾਬਕਾ ਕੌਂਸਲਰ ਨੂੰ ਮੁੜ ਚੋਣ ਲੜਾਈ ਜਾ ਰਹੀ ਹੈ, ਇਸੇ ਦੌਰਾਨ ਹੀ ਸੋਸ਼ਲ ਮੀਡੀਆ 'ਤੇ ਬਿਕਰਮ ਬਿੱਲਾ 'ਤੇ ਮੁੜ ਦੋਸ਼ ਲਗਾਉਂਦਿਆਂ ਕੁਲਵਿੰਦਰ ਸਿੰਘ ਮਾਨ ਵੱਲੋਂ ਇਕ ਆਡੀਓ ਵਾਇਰਲ ਕੀਤੀ ਗਈ, ਜਿਸ ਵਿੱਚ ਬਿਕਰਮ ਬਿੱਲਾ ਅਤੇ ਇੱਕ ਲੜਕੀ ਵਿਚਕਾਰ ਕੁਝ ਇਤਰਾਜ਼ਯੋਗ ਗੱਲਾਂ ਬਾਤਾਂ ਸਨ | ਇਸ ਤੋਂ ਇਲਾਵਾ ਕੁਲਵਿੰਦਰ ਸਿੰਘ ਮਾਨ ਵਲੋਂ ਬਿਕਰਮ ਬਿੱਲਾ ਦੀਆਂ ਇਕ ਜਾਂ ਦੋ ਅਸ਼ਲੀਲ ਵੀਡੀਓ ਹੋਣ ਬਾਰੇ ਵੀ ਦੱਸਿਆ ਗਿਆ ਸੀ ਜੋ ਉਸਨੇ ਸ਼ਹਿਰ ਦੀ ਇਕ ਬਰਾਦਰੀ ਨੂੰ ਸ਼ਾਮ ਸਮੇਂ ਦਾ ਸਮਾਂ ਦੇ ਕੇ ਦੱਸਣ ਦੀ ਗੱਲ ਕੀਤੀ ਸੀ | ਸ਼ਹਿਰ ਵਿੱਚ ਨਗਰ ਪੰਚਾਇਤ ਚੋਣਾਂ ਹੋਣ ਕਰਕੇ ਇਹ ਮਾਮਲਾ ਕਾਫੀ ਤੂਲ ਫੜ ਗਿਆ | ਪੁਲਿਸ ਵੱਲੋਂ ਦਰਜ ਮੁਕਦਮੇ ਮੁਤਾਬਕ ਬਿਕਰਮ ਬਿੱਲਾ ਵੱਲੋਂ ਦਿੱਤੇ ਬਿਆਨਾਂ ਵਿੱਚ ਕਿਹਾ ਗਿਆ ਕਿ ਕੁਲਵਿੰਦਰ ਸਿੰਘ ਮਾਨ ਵੱਲੋਂ ਉਸ ਦੀ ਪਰਸਨਲ ਆਡੀਓ ਸੋਸ਼ਲ ਮੀਡੀਆ 'ਤੇ ਜਨਤਕ ਕੀਤੀ ਗਈ ਅਤੇ ਇੱਕ ਦੋ ਹੋਰ ਵੀਡੀਓ ਹੋਣ ਦਾ ਕਹਿ ਕੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ | ਬਿਆਨ ਅਨੁਸਾਰ ਬਿਕਰਮ ਬਿੱਲਾ ਨੇ ਕਿਹਾ ਕਿ ਮਾਨ ਨੇ ਗੈਰ ਕਾਨੂੰਨੀ ਮਕਸਦ ਪੂਰਾ ਕਰਨ ਲਈ ਉਸ ਨੂੰ ਲੋਕਤੰਤਰ ਦਾ ਅਧਿਕਾਰ ਛੱਡਣ ਲਈ ਮਜਬੂਰ ਕਰਨ ਤੇ ਉਸ ਦੀ ਸਮਾਜਿਕ ਸਾਖ ਨੂੰ ਖਤਮ ਕਰਨ ਦਾ ਯਤਨ ਕਰਨ ਦੀ ਗੱਲ ਕਹੀ | ਆਪ ਆਗੂ ਬਿਕਰਮ ਬਿੱਲਾ ਦੇ ਬਿਆਨਾਂ ਦੇ ਅਧਾਰ 'ਤੇ ਪੁਲਿਸ ਵਲੋਂ ਸ਼ਰੇ ਦਸਤ ਜੁਰਮ 308 (5), 351 (2), ਬੀ ਐਨਐਸ 67, 67 ਏ, ਆਈ.ਟੀ. ਐਕਟ ਤਹਿਤ ਮੁਕਦਮਾ ਦਰਜ ਕਰਕੇ ਗਿ੍ਫਤਾਰ ਕਰ ਲਿਆ ਗਿਆ |
ਇਸੇ ਮਾਮਲੇ ਸੰਬੰਧੀ ਛੀਂਬਾ ਬਰਾਦਰੀ ਨੇ ਕੀਤੀ ਕਾਰਵਾਈ ਦੀ ਮੰਗ
ਦੂਜੇ ਪਾਸੇ ਸ਼ਹਿਰ ਦੀ ਛੀਂਬਾ ਬਰਾਦਰੀ ਦੇ ਕਈ ਲੋਕਾਂ ਵਲੋਂ ਥਾਣਾ ਕੋਟ ਈਸੇ ਖਾਂ ਵਿਖੇ ਇਕੱਤਰ ਹੁੰਦਿਆਂ ਇਸੇ ਵਾਇਰਲ ਆਡੀਓ ਦਾ ਹਵਾਲਾ ਦਿੰਦਿਆਂ ਡੀਐਸਪੀ ਧਰਮਕੋਟ ਸੁਖਵਿੰਦਰ ਸਿੰਘ ਬਰਾੜ ਨੂੰ ਲਿਖਤੀ ਦਰਖਾਸਤ ਦਿੱਤੀ ਅਤੇ ਕਿਹਾ ਕਿ ਕੁਲਵਿੰਦਰ ਸਿੰਘ ਮਾਨ ਨੇ ਇਸ ਆਡੀਓ ਸਬੰਧੀ ਫੇਸਬੁੱਕ ਅਕਾਊਾਟ 'ਤੇ ਬੋਲਦਿਆਂ ਛੀਬਾ ਬਰਾਦਰੀ ਨੂੰ ਮਰੀਆਂ ਜਮੀਰਾਂ ਵਾਲੇ ਦੱਸਿਆ ਤੇ ਗਲਤ ਸ਼ਬਦ ਵਰਤੇ | ਡੀ.ਐਸ.ਪੀ ਧਰਮਕੋਟ ਨੇ ਕਿਹਾ ਕਿ ਪੂਰੀ ਜਾਂਚ ਤੇ ਪੁਲਿਸ ਵਲੋਂ ਬਣਦੀ ਕਾਰਵਾਈ ਕਰਕੇ ਭਾਈਚਾਰੇ ਨੂੰ ਪੂਰਾ ਇਨਸਾਫ ਦਿੱਤਾ ਜਾਵੇਗਾ |
ਸਾਡੇ ਪੁੱਤ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਹਲਕਾ ਵਿਧਾਇਕ ਤੇ ਪੁਲਿਸ ਪ੍ਰਸ਼ਾਸਨ ਹੋਵੇਗਾ ਜਿੰਮੇਵਾਰ- ਹਰਪ੍ਰਤਾਪ ਸਿੰਘ ਮਾਨ
ਕੁਲਵਿੰਦਰ ਸਿੰਘ ਮਾਨ ਦੇ ਪਿਤਾ ਹਰ ਪ੍ਰਤਾਪ ਸਿੰਘ ਮਾਨ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਜਿਸ ਵਾਇਰਲ ਆਡੀਓ ਦੇ ਮਾਮਲੇ ਵਿੱਚ ਗਲਤ ਅਨਸਰਾਂ ਖਿਲਾਫ ਆਵਾਜ਼ ਚੁੱਕਣ ਵਾਲੇ ਉਹਨਾਂ ਦੇ ਬੇਟੇ 'ਤੇ ਸਿਆਸੀ ਸ਼ਹਿ ਨਾਲ ਪੁਲਿਸ ਵੱਲੋਂ ਗਲਤ ਮੁਕੱਦਮਾ ਦਰਜ ਕਰ ਦਿੱਤਾ ਗਿਆ | ਉਹਨਾਂ ਕਿਹਾ ਕਿ ਜੋ ਹੋਰ ਵੀਡੀਓ ਦਾ ਵੀ ਮਸਲਾ ਹੈ ਜਾਂ ਕਿਸੇ ਬਿਰਾਦਰੀ ਦੀ ਗੱਲ ਹੈ, ਬਿਕਰਮ ਬਿੱਲਾ ਸਬੰਧੀ ਵੀਡੀਓ ਉਹਨਾਂ ਦੇ ਬੇਟੇ ਨੇ ਜਨਤਕ ਨਹੀਂ ਕੀਤੀ ਸੀ ਸਗੋਂ ਸਬੰਧਤ ਲੋਕਾਂ ਨੂੰ ਨਿੱਜੀ ਤੌਰ 'ਤੇ ਸੱਚ ਦਿਖਾਉਣ ਲਈ ਪੰਜ ਵਜੇ ਦਾ ਸਮਾਂ ਦਿੱਤਾ ਸੀ ਤਾਂ ਜੋ ਉਹ ਲੋਕ ਅੱਗੇ ਤੋਂ ਸੁਚੇਤ ਰਹਿਣ ਪਰ ਪੁਲਿਸ ਵੱਲੋਂ ਉਸ ਤੋਂ ਪਹਿਲਾਂ 4 ਵਜੇ ਦੇ ਕਰੀਬ ਹੀ ਉਨਾਂ ਦੇ ਬੇਟੇ ਨੂੰ ਗਿ੍ਫਤਾਰ ਕਰਕੇ ਮੁਕਦਮਾ ਦਰਜ ਕਰ ਦਿੱਤਾ ਜਦਕਿ ਬਿਕਰਮ ਬਿੱਲਾ 'ਤੇ ਕੋਈ ਕਾਰਵਾਈ ਨਹੀਂ ਕੀਤੀ |
ਮਾਨ ਵੱਲੋਂ ਜਨਤਕ ਕੀਤੀ ਆਡੀਓ ਨਾਲ ਉਸ ਦਾ ਕੋਈ ਸਬੰਧ ਨਹੀਂ- ਬਿਕਰਮ ਬਿੱਲਾ
ਜਨਤਕ ਹੋਈ ਬਿਕਰਮ ਬਿੱਲਾ ਦੀ ਆਡੀਓ ਸਬੰਧੀ ਬਿਕਰਮ ਬਿੱਲਾ ਤੋਂ ਹੀ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਇਸ ਆਡੀਓ ਨਾਲ ਉਸਦਾ ਕੋਈ ਸਬੰਧ ਨਹੀਂ ਹੈ | ਏ.ਆਈ ਜਾਂ ਹੋਰ ਤਰੀਕਿਆਂ ਨਾਲ ਕੁਝ ਵੀ ਕੀਤਾ ਜਾ ਸਕਦਾ ਹੈ, ਬਾਕੀ ਪ੍ਰਸ਼ਾਸਨਿਕ ਤੌਰ 'ਤੇ ਸਾਈਬਰ ਰਾਹੀਂ ਚਾਹੇ ਜਾਂਚ ਵੀ ਕਰ ਲਈ ਜਾਵੇ |
Ad Position 22
No active advertisement
ਪਿਛਲੀ ਖ਼ਬਰ ਮੋਗਾ ਕੋਟਕਪੂਰਾ ਰੇਲਵੇ ਫਲਾਈਓਵਰ ਬਿ੍ਜ ਕੋਲ ਖਾਲੀ ਪਲਾਟ 'ਚੋਂ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮਿਲੀ ਲਾਸ਼ • ਪੁਲਿਸ ਮੌ... ਅਗਲੀ ਖ਼ਬਰ ਵੀਰ ਸਿੰਘ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ • ਵਿਦਿਆਰਥਣ ਨਵਜੋਤ ਕੌਰ ਮਾਹਲਾ ਖ਼ੁਰਦ ਨੇ ਪੰਜਾਬ ਮੈਰਿਟ '...
Ad Position 24