19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਸੋਸ਼ਲ ਵੈੱਲਫੇਅਰ ਕਲੱਬ ਨੇ ਸਰਕਾਰੀ ਪ੍ਰਾਇਮਰੀ ਸਕੂਲ ਪੱਤੀ ਰੂਪਾ 'ਚ ਵੰਡੀ ਪਾਠਕ ਸਮੱਗਰੀ-ਪ੍ਰਧਾਨ ਓ.ਪੀ. ਕੁਮਾਰ

Ad Position 21
No active advertisement
ਅਜੀਤ ਡੈਸਕ 26-05-2026
ਮੋਗਾ, 25 ਮਈ (ਅਸ਼ੋਕ ਬਾਂਸਲ)-ਜ਼ਿੰਦਗੀ ਦਾ ਮਤਲਬ ਸਿਰਫ਼ ਜਿਊਣਾ ਹੀ ਨਹੀਂ ਸਗੋਂ ਕੁਝ ਸਾਰਥਿਕ ਕਰਨਾ ਹੈ ਇਸ ਕਹਾਵਤ ਨੂੰ ਸੱਚ ਕਰ ਵਿਖਾਉਣ ਦੇ ਉਦੇਸ਼ ਨਾਲ ਅਤੇ ਨਵੇਂ ਸੈਸ਼ਨ ਵਿਚ ਬੱਚਿਆਂ ਨੂੰ ਪਾਠਕ ਸਮੱਗਰੀ ਵੰਡਣ ਦੀ ਲੜੀ ਦੀ ਸ਼ੁਰੂਆਤ ਨੂੰ ਅੱਗੇ ਵਧਾਉਂਦੇ ਹੋਏ ਅੱਜ ਸੋਸ਼ਲ ਵੈੱਲਫੇਅਰ ਕਲੱਬ ਵਲੋਂ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਪੱਤੀ ਰੂਪਾ ਦੇ ਲਗਭਗ 230 ਬੱਚਿਆਂ ਨੂੰ ਪਾਠ ਸਮਗਰੀ ਜਿਵੇਂ ਕਿ ਕਾਪੀਆਂ, ਪੈਨਸਿਲ, ਪੈੱਨ, ਸ਼ਾਰਪਨਰ ਅਤੇ ਰਬੜ ਆਦਿ ਵੰਡੀ ਗਈ | ਕਲੱਬ ਦੇ ਪ੍ਰਧਾਨ ਓ.ਪੀ. ਕੁਮਾਰ ਨੇ ਦੱਸਿਆ ਕਿ ਸਾਡੇ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਨੂੰ ਸਿੱਖਿਆ ਨਾਲ ਜੋੜਨਾ ਅਤੇ ਪੜ੍ਹਾਈ ਪ੍ਰਤੀ ਉਤਸ਼ਾਹਿਤ ਕਰਨਾ ਹੈ | ਇਸ ਦੇ ਨਾਲ ਹੀ ਕਲੱਬ ਦੇ ਪ੍ਰਧਾਨ ਓ.ਪੀ. ਕੁਮਾਰ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਸੰਸਥਾ ਵਲੋਂ ਬੋਰਡ ਦੀਆਂ ਕਲਾਸਾਂ ਵਿਚ ਅੱਵਲ ਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ | ਇਸ ਮੌਕੇ ਮਧੂ ਬਾਲਾ ਮੁੱਖ ਅਧਿਆਪਕਾ ਨੇ ਸੰਸਥਾ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ | ਇਸ ਮੌਕੇ ਨੀਰਜ ਬਾਲਾ, ਨਿਸ਼ੂ ਅਰੋੜਾ, ਅਮਰਜੀਤ ਕੌਰ, ਝਲਮਨ ਦਾਸ, ਅਜੇ ਸਿੰਗਲਾ, ਪ੍ਰੇਮ ਸਿੰਘਲ, ਸੁਰੇਸ਼ ਮਹਿੰਦੀਰੱਤਾ, ਅਸ਼ੋਕ ਨਰੂਲਾ, ਰਾਜਵਿੰਦਰ ਸਿੰਘ, ਬਲਵੰਤ ਸਿੰਘ, ਰਸ਼ਪਾਲ ਸਿੰਘ, ਮਾਨਕ ਅਤੇ ਡਿੰਪਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਜਸਵੰਤ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੌਂਤਾ ਦਾ ਦਸਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ ਅਗਲੀ ਖ਼ਬਰ ਆਲ ਇੰਡੀਆ ਥਰੋਬਾਲ ਚੈਂਪੀਅਨਸ਼ਿਪ 'ਚ ਹਰਿਆਣਾ ਸਰਵਿਸ ਦੀ ਟੀਮ ਪਹਿਲੇ ਸਥਾਨ 'ਤੇ ਰਹੀ
Ad Position 24