20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਗ਼ੈਰ ਵਿੱਦਿਅਕ ਡਿਊਟੀਆਂ ਬਹਾਨੇ ਅਧਿਆਪਕਾਂ 'ਤੇ ਅੱਤਿਆਚਾਰ ਕਰਨਾ ਬੰਦ ਕਰੇ ਪੰਜਾਬ ਸਰਕਾਰ-ਜੀ.ਟੀ.ਯੂ.

Ad Position 21
No active advertisement
ਅਜੀਤ ਡੈਸਕ 26-05-2026
ਮੋਗਾ, 25 ਮਈ (ਸੁਰਿੰਦਰਪਾਲ ਸਿੰਘ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਗੁਰਬਿੰਦਰ ਕੌਰ, ਵਿੱਤ ਸਕੱਤਰ ਮਨੋਹਰ ਲਾਲ ਸ਼ਰਮਾ, ਪ੍ਰੈੱਸ ਸਕੱਤਰ ਕਰਨੈਲ ਫਿਲੌਰ, ਜੱਜਪਾਲ ਬਾਜੇਕੇ, ਗੁਰਪ੍ਰੀਤ ਅਮੀਵਾਲ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਧਿਆਪਕਾਂ ਦੀਆਂ ਗ਼ੈਰ ਵਿੱਦਿਅਕ ਡਿਊਟੀਆਂ ਲਾ ਅਧਿਆਪਕਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ | ਆਗੂਆਂ ਨੇ ਆਖਿਆ ਕਿ ਅਧਿਆਪਕਾਂ ਨੂੰ ਕਈ ਤਰ੍ਹਾਂ ਦੀਆਂ ਗ਼ੈਰ ਵਿੱਦਿਅਕ ਡਿਊਟੀਆਂ ਜਿਵੇਂ ਬੀਮਾ ਕਾਰਡ ਯੋਜਨਾ, ਡਰੱਗ ਸੈਂਸਸ, ਬੀ.ਐਲ.ਓ., ਇਲੈਕਸ਼ਨ ਡਿਊਟੀ, ਐਸ.ਆਈ.ਆਰ. ਦਾ ਕੰਮ, ਪਰਾਲੀ ਸਾੜਨ ਸਬੰਧੀ ਡਿਊਟੀ, ਸੈਂਸਸ ਅਤੇ ਸਕੂਲਾਂ ਵਿਚ ਕਈ ਤਰ੍ਹਾਂ ਦੇ ਹੋਰ ਗ਼ੈਰ ਵਿਗਿਆਨਕ ਪ੍ਰੋਜੈਕਟ ਜਿਵੇਂ ਮਿਸ਼ਨ ਸਮਰੱਥ ਚਾਨਣ, ਰਿਸ਼ਮਾਂ ਡਿਟੋਲ ਪ੍ਰੋਜੈਕਟ ਆਦਿ ਅਨੇਕਾਂ ਪ੍ਰਕਾਰ ਦੇ ਗ਼ੈਰ ਵਿੱਦਿਅਕ ਪ੍ਰੋਜੈਕਟ ਚਲਾ ਕੇ ਅਧਿਆਪਕਾਂ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ | ਅਧਿਆਪਕ ਆਗੂਆਂ ਤੀਰਥ ਸਿੰਘ ਬਾਸੀ, ਕੁਲਦੀਪ ਪੁਰੇਵਾਲ, ਗੁਰਪ੍ਰੀਤ ਅਮੀਵਾਲ, ਗੁਰਦੀਪ ਬਾਜਵਾ, ਹਰਿੰਦਰ ਮੱਲੀਆਂ, ਰਛਪਾਲ ਸਿੰਘ ਵੜੈਚ ਨੇ ਕਿਹਾ ਕਿ ਪੰਜਾਬ ਦਾ ਸਿੱਖਿਆ ਮੰਤਰੀ ਇਸ ਸਭ ਦਾ ਵਿਰੋਧ ਕਰਨ ਦੀ ਬਜਾਏ ਕਿਸੇ ਹੋਰ ਹੀ ਦੁਨੀਆ ਵਿਚ ਗਵਾਚਾ ਜਾਪਦਾ ਹੈ | ਅਧਿਆਪਕਾਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਅਧਿਆਪਕ ਅਤੇ ਸਿੱਖਿਆ ਵਿਰੋਧੀ ਨੀਤੀਆਂ ਦੇ ਵਿਰੋਧ ਵਿਚ 2 ਜੂਨ ਨੂੰ ਮੋਹਾਲੀ ਦੇ ਵਿੱਦਿਆ ਭਵਨ ਵਿਖੇ ਜ਼ਬਰਦਸਤ ਰੋਸ ਰੈਲੀ ਤੇ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ | ਜੀ.ਟੀ.ਯੂ. ਪੰਜਾਬ ਦੇ ਆਗੂਆਂ ਨੇ ਪੰਜਾਬ ਦੇ ਸਮੂਹ ਅਧਿਆਪਕਾਂ ਨੂੰ ਬੇਨਤੀ ਕੀਤੀ ਕਿ ਇਸ ਰੋਸ ਮੁਜ਼ਾਹਰੇ ਵਿਚੋਂ ਵੱਡੀ ਗਿਣਤੀ ਵਿਚ ਸ਼ਾਮਿਲ ਹੋਣ | ਇਸ ਮੌਕੇ ਫ਼ਤਿਹਗੜ੍ਹ ਸਾਹਿਬ ਤੋਂ ਰਾਜੇਸ਼ ਅਮਲੋਹ, ਰੋਪੜ ਤੋਂ ਧਰਮਿੰਦਰ ਸਿੰਘ ਭੰਗੂ, ਹੁਸ਼ਿਆਰਪੁਰ ਤੋਂ ਪਿ੍ਤਪਾਲ ਚੋਟਾਲਾ, ਜਸਵੀਰ ਤਲਵਾੜਾ, ਜਲੰਧਰ ਤੋਂ ਸੁਖਵਿੰਦਰ ਮੱਕੜ, ਮੋਗਾ ਤੋਂ ਜੱਜਪਾਲ ਬਾਜੇਕੇ, ਗੁਰਦਾਸਪੁਰ ਤੋਂ ਦਿਲਦਾਰ ਭੰਡਾਲ, ਮੁਕਤਸਰ ਸਾਹਿਬ ਤੋਂ ਮਨਜੀਤ ਸਿੰਘ ਬਰਾੜ, ਅੰਮਿ੍ਤਸਰ ਤੋਂ ਸੁੱਚਾ ਸਿੰਘ ਟਰਪਈ, ਹਰਵਿੰਦਰ ਸਿੰਘ ਸੁਲਤਾਨਵਿੰਡ, ਸੰਗਰੂਰ ਤੋਂ ਦੇਵੀ ਦਿਆਲ, ਸਤਵੰਤ ਆਲਮਪੁਰ, ਬਰਨਾਲਾ ਤੋਂ ਤੇਜਿੰਦਰ ਸਿੰਘ ਤੇਜੀ, ਫਗਵਾੜਾ ਤੋਂ ਸ੍ਰੀ ਗਣੇਸ਼ ਭਗਤ, ਫ਼ਿਰੋਜ਼ਪੁਰ ਤੋਂ ਰਾਜੀਵ ਹਾਂਡਾ, ਬਲਵਿੰਦਰ ਸਿੰਘ ਭੁੱਟੋ, ਫ਼ਾਜ਼ਿਲਕਾ ਤੋਂ ਪਰਮਜੀਤ ਸਿੰਘ ਸੇਰੋਵਾਲ, ਨਿਸ਼ਾਂਤ ਅਗਰਵਾਲ, ਪਟਿਆਲਾ ਤੋਂ ਜਸਵਿੰਦਰ ਸਿੰਘ ਸਮਾਣਾ, ਪਰਮਜੀਤ ਪਟਿਆਲਾ, ਮਲੇਰਕੋਟਲਾ ਤੋਂ ਨੂਰ ਮੁਹੰਮਦ, ਕਮਲ ਜੈਨ, ਪਠਾਨਕੋਟ ਤੋਂ ਸੁਭਾਸ਼ ਚੰਦਰ, ਅੰਮਿ੍ਤਪਾਲ ਸਿੰਘ, ਗੁਰਮੇਲ ਸਿੰਘ ਕੁਰੜੀਆਂ, ਮਾਨਸਾ ਤੋਂ ਨਰਿੰਦਰ ਸਿੰਘ ਮਾਖਾ, ਗੁਰਦਾਸ ਸਿੰਘ ਸਿੱਧੂ, ਮੋਹਾਲੀ ਤੋਂ ਰਵਿੰਦਰ ਸਿੰਘ ਪੱਪੀ, ਮਨਪ੍ਰੀਤ ਸਿੰਘ, ਕਪੂਰਥਲਾ ਤੋਂ ਸੁਖਚੈਨ ਸਿੰਘ ਬੱਧਣ, ਜੀਵਨਜੋਤ ਮੱਲ੍ਹੀ, ਫ਼ਰੀਦਕੋਟ ਤੋਂ ਸਰਬਜੀਤ ਸਿੰਘ ਬਰਾੜ, ਨਵਾਂ ਸ਼ਹਿਰ ਤੋਂ ਬਿਕਰਮਜੀਤ ਸਿੰਘ, ਲੁਧਿਆਣਾ ਤੋਂ ਜਗਜੀਤ ਸਿੰਘ ਮਾਨ, ਪ੍ਰਭਜੀਤ ਰਸੂਲਪੁਰ, ਤਰਨਤਾਰਨ ਤੋਂ ਸਰਬਜੀਤ ਸਿੰਘ ਸੰਧੂ, ਗੁਰਦੀਪ ਸਿੰਘ, ਬਠਿੰਡਾ ਤੋਂ ਬਲਦੇਵ ਸਿੰਘ ਬਠਿੰਡਾ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਾਂਝੇ ਧੜੇ ਦੇ ਸੱਦੇ 'ਤੇ ਮੋਗਾ ਵਿਖੇ ਰੋਹ ਭਰਪੂਰ ਰੈਲੀ ਅਗਲੀ ਖ਼ਬਰ ਪਿੰਡ ਜੀਤਾ ਸਿੰਘ ਵਾਲਾ 'ਚ ਸ਼ਰਾਬ ਦੇ ਠੇਕੇ ਦੀ ਬਰਾਂਚ ਨੂੰ ਲੈ ਕੇ ਬਣੇ ਵਿਵਾਦ ਦੌਰਾਨ ਚਿੱਟੇ ਤੇ ਗੋਲੀਆਂ ਵਿਕਣ ਦੇ ਦੋ...
Ad Position 24