20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਵਾਰਡ 8 ਦੇ ਸੂਝਵਾਨ ਵੋਟਰ ਟਰੈਕਟਰ ਨਿਸ਼ਾਨ 'ਤੇ ਮੋਹਰ ਲਗਾਉਣ-ਆਜ਼ਾਦ ਉਮੀਦਵਾਰ ਚਰਨਜੀਤ ਸਿੰਘ ਝੰਡੇਆਣਾ

Ad Position 21
No active advertisement
ਅਜੀਤ ਡੈਸਕ 26-05-2026
ਮੋਗਾ, 25 ਮਈ (ਜਸਪਾਲ ਸਿੰਘ ਬੱਬੀ)-ਮੋਗਾ ਨਗਰ ਨਿਗਮ ਦੀਆਂ ਅੱਜ 26 ਮਈ ਚੋਣਾਂ ਵਿਚ ਵਾਰਡ ਨੰਬਰ 8 ਤੋਂ ਇਮਾਨਦਾਰ, ਮਿਲਣਸਾਰ, ਤਜਰਬੇਕਾਰ ਪੜ੍ਹੇ ਲਿਖੇ ਹਰ ਵਰਗ ਦੇ ਸਾਂਝੇ ਉਮੀਦਵਾਰ ਚਰਨਜੀਤ ਸਿੰਘ ਝੰਡੇਆਣਾ ਨੇ ਟਰੈਕਟਰ ਚੋਣ ਨਿਸ਼ਾਨ 'ਤੇ ਮੋਹਰ ਲਗਾਉਣ ਦੀ ਅਪੀਲ ਕੀਤੀ | ਆਜ਼ਾਦ ਉਮੀਦਵਾਰ ਚਰਨਜੀਤ ਸਿੰਘ ਝੰਡੇਆਣਾ ਨੇ ਕਿਹਾ ਕਿ ਸੇਵਾ ਮੇਰਾ ਧਰਮ, ਇਮਾਨਦਾਰੀ ਮੇਰੀ ਪਹਿਚਾਣ, ਵਿਕਾਸ ਮੇਰੀ ਪਹਿਲ ਹੈ | ਉਨ੍ਹਾਂ ਕਿਹਾ ਕਿ ਵਾਰਡ 8 ਦੇ ਵਸਨੀਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ 'ਤੇ ਹੱਲ ਹੋਣਗੀਆਂ | ਉਨ੍ਹਾਂ ਬਤੌਰ ਕੌਂਸਲਰ ਹੁੰਦਿਆਂ ਵਾਰਡ ਦਾ ਬੇਅਥਾਹ ਵਿਕਾਸ ਕਰਵਾਇਆ ਤੇ ਅਧੂਰੇ ਪਏ ਕੰਮਾਂ ਨੂੰ ਜਲਦ ਚੋਣ ਜਿੱਤ ਕੇ ਪੂਰਾ ਕਰਨਗੇ | ਵਾਰਡ ਵਿਚ ਲੋਕਾਂ ਦੀ ਸਹੂਲਤ ਲਈ ਸੇਵਾ ਕੇਂਦਰ, ਸਿਲਾਈ ਕਢਾਈ ਤੇ ਟਿਊਸ਼ਨ ਸੈਂਟਰ ਵੀ ਖੋਲ੍ਹੇ ਜਾਣਗੇ | ਵਾਰਡ ਵਾਸੀਆਂ ਵਲੋਂ ਵੋਟ ਭਰੋਸਾ ਮਿਲ ਰਿਹਾ ਹੈ | ਹਰੇਕ ਘਰ ਨੂੰ ਪੀਣ ਵਾਲਾ ਸਾਫ਼ ਪਾਣੀ, ਜਗਮਗ ਕਰਦੀਆਂ ਲਾਈਟਾਂ, ਸੜਕਾਂ ਦੀ ਬਿਹਤਰ ਹਾਲਤ, ਸੀਵਰੇਜ ਦਾ ਸੁਚੱਜਾ ਪ੍ਰਬੰਧ ਦੇਣਾ ਮੇਰਾ ਮੁੱਢਲਾ ਫ਼ਰਜ਼ ਹੋਵੇਗਾ | ਵਾਰਡ ਦਾ ਹੀ ਵਸਨੀਕ ਹੋਣ ਕਾਰਨ ਹਰੇਕ ਨਾਗਰਿਕ ਦਾ ਕੰਮ ਜਲਦ ਕਰਵਾਉਣਾ ਮੇਰੀ ਪਹਿਲੀ ਤਰਜੀਹ ਹੋਵੇਗੀ | ਉਹ ਵੋਟ ਪ੍ਰਾਪਤੀ ਮੁਹਿੰਮ ਤਹਿਤ ਹਰੇਕ ਵੋਟਰ ਨੂੰ 26 ਮਈ 2026 ਦਿਨ ਮੰਗਲਵਾਰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਟਰੈਕਟਰ ਨਿਸ਼ਾਨ 'ਤੇ ਮੋਹਰ ਲਗਾਉਣ ਲਈ ਬੇਨਤੀ ਕਰ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 46 ਤੋਂ ਝਾੜੂ ਨਿਸ਼ਾਨ 'ਤੇ ਵੋਟ ਪਾ ਕੇ ਉਮੀਦਵਾਰ ਹਰਦੀਪ ਕੌਰ ਨੂੰ ਜਿਤਾਓ-ਸੁਰਿੰਦਰ ਸਿੰਘ ਗੋਗਾ ਅਗਲੀ ਖ਼ਬਰ ਵਾਰਡ ਨੰਬਰ 6 ਤੋਂ ਆਪ ਪਾਰਟੀ ਦੇ ਉਮੀਦਵਾਰ ਰਮਨਦੀਪ ਕੌਰ ਖੋਸਾ ਨੂੰ ਵੋਟਰਾਂ ਵਲੋਂ ਮਿਲ ਰਿਹਾ ਭਰਵਾਂ ਹੁੰਗਾਰਾ
Ad Position 24