ਮੋਗਾ, 25 ਮਈ (ਜਸਪਾਲ ਸਿੰਘ ਬੱਬੀ)-ਮੋਗਾ ਨਗਰ ਨਿਗਮ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਮਿੱਠ ਬੋਲੜੇ, ਪੜ੍ਹੇ ਲਿਖੇ, ਤਜਰਬੇਕਾਰ, ਮਿਹਨਤੀ, ਹਰੇਕ ਦੇ ਦੁੱਖ ਸੁੱਖ ਵਿਚ ਨਾਲ ਖੜ੍ਹਨ ਵਾਲੇ ਵਾਰਡ ਨੰਬਰ 46 ਦੇ ਉਮੀਦਵਾਰ ਜੋ ਇਸੇ ਵਾਰਡ ਦੇ ਵਸਨੀਕ ਹਨ, ਹਰਦੀਪ ਕੌਰ ਧਰਮ-ਪਤਨੀ ਸਾਬਕਾ ਕੌਂਸਲਰ ਸੁਰਿੰਦਰ ਸਿੰਘ ਗੋਗਾ ਡੀਪੂ ਵਾਲੇ ਜਿਨ੍ਹਾਂ ਦਾ ਚੋਣ ਨਿਸ਼ਾਨ ਝਾੜੂ ਹੈ ਤੇ ਸੂਝਵਾਨ ਵੋਟਰ ਵੋਟ ਪਾ ਕੇ ਉਮੀਦਵਾਰ ਹਰਦੀਪ ਕੌਰ ਦੀ ਰਿਕਾਰਡ ਤੋੜ ਜਿੱਤ ਕਰਵਾਉਣ | ਇਹ ਪ੍ਰਗਟਾਵਾ ਸਮਾਜ ਸੇਵੀ ਤੇ ਸਾਬਕਾ ਕੌਂਸਲਰ ਸੁਰਿੰਦਰ ਸਿੰਘ ਗੋਗਾ ਨੇ ਵਾਰਡ 46 ਦੇ ਵੱਖ-ਵੱਖ ਗਲੀ ਮੁਹੱਲਿਆਂ ਤੇ ਵਾਰਡ ਦੇ ਵਸਨੀਕਾਂ ਤੋਂ ਮਿਲ ਰਹੇ ਭਰਪੂਰ ਵੋਟ ਹੁੰਗਾਰੇ ਉਪਰੰਤ ਕੀਤਾ | ਉਨ੍ਹਾਂ ਦੱਸਿਆ ਕਿ ਹਰਦੀਪ ਕੌਰ ਉਮੀਦਵਾਰ ਦੇ ਪਤੀ ਸੁਰਿੰਦਰ ਸਿੰਘ ਗੋਗਾ, ਪੁੱਤਰ ਪਾਰਟੀ ਦੇ ਸੀਨੀਅਰ ਆਗੂ ਤਰਨਦੀਪ ਸਿੰਘ ਦਮਨ ਡੀਪੂ ਵਾਲੇ ਪਿਛਲੇ 50 ਸਾਲਾਂ ਤੋਂ ਲੋਕਾਂ ਦੀ ਸੇਵਾ ਕਰਦੇ ਹਨ | ਡੀਪੂ ਵਾਲਿਆਂ ਦੇ ਦਰਵਾਜ਼ੇ ਹਰੇਕ ਲਈ ਹਮੇਸ਼ਾ ਖੁੱਲ੍ਹੇ ਰਹਿੰਦੇ ਹਨ | ਕੰਮ ਧੰਦੇ ਆਉਣ ਵਾਲਿਆਂ ਨੂੰ ਕਿਸੇ ਕਿਸਮ ਦੀ ਖ਼ੱਜਲ-ਖ਼ੁਆਰੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ | ਚੋਣ ਮੁਹਿੰਮ ਦੌਰਾਨ ਵਾਰਡ 46 ਦੇ ਵੋਟਰਾਂ ਨੂੰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਵਿਧਾਇਕ ਲਾਡੀ ਢੋਸ, ਉਮੀਦਵਾਰ ਹਰਦੀਪ ਕੌਰ, ਗੁਰਿੰਦਰ ਕੌਰ ਡੌਲੀ, ਤਨਵੀਰ ਕੌਰ ਨੈਨਸੀ ਤੇ ਵਾਰਡ ਦੀਆਂ ਵਸਨੀਕ ਔਰਤਾਂ ਨੇ ਕਿਹਾ ਕਿ 26 ਮਈ ਦਿਨ ਮੰਗਲਵਾਰ ਬਿਨਾਂ ਕਿਸੇ ਝਿਜਕ ਤੋਂ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰਦਿਆਂ ਝਾੜੂ ਨਿਸ਼ਾਨ ਦੀ ਜਿੱਤ ਕਰਵਾਈ ਜਾਵੇ | ਵਾਰਡ 46 ਤੋਂ ਉਮੀਦਵਾਰ ਹਰਦੀਪ ਕੌਰ ਝਾੜੂ ਚੋਣ ਨਿਸ਼ਾਨ ਦੀ ਵੱਡੀ ਜਿੱਤ ਨਾਲ ਵਾਰਡ ਵਿਚ ਵਿਕਾਸ ਦੀ ਕੋਈ ਕਮੀ ਨਹੀਂ ਰਹੇਗੀ ਤੇ 46 ਵਾਰਡ ਮੋਗਾ ਸ਼ਹਿਰ ਦਾ ਸਹੂਲਤਾਂ ਪੱਖੋਂ ਨੰਬਰ ਇਕ ਦਰਜਾ ਹਾਸਲ ਕਰੇਗਾ | ਵਾਰਡ ਵਾਸੀਆਂ ਦੀਆਂ ਉਮੀਦਾਂ 'ਤੇ ਖਰਾ ਉੱਤਰਿਆ ਜਾਵੇਗਾ ਤੇ ਸੁਰਿੰਦਰ ਸਿੰਘ ਗੋਗਾ ਪਰਿਵਾਰ ਦਾ ਡੀਪੂ ਤੇ ਘਰ ਹਰੇਕ ਲਈ ਖੁੱਲ੍ਹਾ ਹੈ | ਵਾਰਡ ਵਾਸੀਆਂ ਦਾ ਵੋਟ ਕਰਜ਼ਾ ਵਿਕਾਸ ਕਰ ਕੇ ਮੋੜਿਆ ਜਾਵੇਗਾ |