20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਅਕਾਲੀ ਉਮੀਦਵਾਰਾਂ ਖ਼ਿਲਾਫ਼ ਕਿਸੇ ਕਿਸਮ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ

Ad Position 21
No active advertisement
ਅਜੀਤ ਡੈਸਕ 26-05-2026
ਮੋਗਾ, 25 ਮਈ (ਸੁਰਿੰਦਰਪਾਲ ਸਿੰਘ)-26 ਮਈ ਨੂੰ ਹੋਣ ਜਾ ਰਹੀਆਂ ਨਗਰ ਨਿਗਮ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਖ਼ਿਲਾਫ਼ ਕਿਸੇ ਕਿਸਮ ਦੀ ਧੱਕੇਸ਼ਾਹੀ, ਹੁੱਲੜਬਾਜ਼ੀ ਜਾਂ ਹੇਰਾਫੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਇਸ ਲਈ ਜ਼ਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਤੋਂ ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਕਰਾਉਣ ਦੀ ਅਪੀਲ ਅਤੇ ਆਸ ਵੀ ਕਰਦੇ ਹਾਂ | ਉਕਤ ਬਿਆਨ ਸ਼੍ਰੋਮਣੀ ਅਕਾਲੀ ਦੇ ਕੌਮੀ ਮੀਤ ਪ੍ਰਧਾਨ ਅਤੇ ਪਾਰਟੀ ਦੇ ਸੀਨੀਅਰ ਆਗੂ ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ ਨੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਪਾਰਟੀ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੱਡੀ ਤਾਦਾਦ 'ਚ ਲੋਕਾਂ ਦਾ ਪਿਆਰ ਅਤੇ ਸਮਰਥਨ ਮਿਲ ਰਿਹਾ ਹੈ ਜਿਸ ਤੋਂ ਮਾਯੂਸ ਕੁਝ ਲੋਕ ਹੁੱਲੜਬਾਜ਼ੀ ਕਰ ਕੇ ਮਾਹੌਲ ਨੂੰ ਖ਼ਰਾਬ ਕਰਨ ਦੀ ਤਾਕ 'ਚ ਹਨ ਜਿਨ੍ਹਾਂ 'ਤੇ ਪੁਲਿਸ ਪ੍ਰਸ਼ਾਸਨ ਨੂੰ ਪੂਰੀ ਨਜ਼ਰ ਰੱਖਣ ਦੀ ਲੋੜ ਹੈ ਤਾਂ ਜੋ ਕਿਸੇ ਕਿਸਮ ਦੇ ਟਕਰਾਅ ਤੋਂ ਬਚਿਆ ਜਾ ਸਕੇ | ਪੱਪੂ ਰਾਮੂੰਵਾਲਾ ਨੇ ਦੱਸਿਆ ਕਿ ਵਾਰਡ ਨੰਬਰ 7, 15, 18 ਤੇ 29 'ਚ ਕ੍ਰਮਵਾਰ ਗੋਵਰਧਨ ਪੋਪਲੀ, ਦਵਿੰਦਰ ਸ਼ਰਮਾ, ਗੁਰਲੀਨ ਕੌਰ ਗਿੱਲ ਅਤੇ ਪਰਮਿੰਦਰ ਸਿੰਘ ਸਫ਼ਰੀ ਆਪਣੇ ਵਿਰੋਧੀਆਂ ਨੂੰ ਪੂਰੀ ਟੱਕਰ ਦੇ ਰਹੇ ਹਨ ਅਤੇ ਜੇਤੂ ਅੰਦਾਜ਼ 'ਚ ਅੱਗੇ ਵੱਧ ਰਹੇ ਹਨ | ਮੀਟਿੰਗਾਂ ਵਿਚ ਉਨ੍ਹਾਂ ਦੇ ਨਾਲ ਸੰਜੀਤ ਸਿੰਘ ਸਨੀ ਗਿੱਲ, ਗੋਵਰਧਨ ਪੋਪਲੀ, ਕੈਪਟਨ ਸੁਲੱਖਣ ਸਿੰਘ, ਰਿਟਾਇਰਡ ਇੰਸਪੈਕਟਰ ਇਕਬਾਲ ਖ਼ਾਨ, ਐਸ.ਡੀ.ਓ. ਜੁਗਿੰਦਰ ਸਿੰਘ, ਨਛੱਤਰ ਸਿੰਘ ਜੰਡੂ, ਦਵਿੰਦਰ ਸ਼ਰਮਾ, ਮਨਜੀਤ ਗੁਪਤਾ, ਸਤੀਸ਼ ਖੁਰਾਣਾ, ਸਤੀਸ਼ ਵਧਵਾ, ਗੁਰਲੀਨ ਕੌਰ ਗਿੱਲ, ਸੁਖਚੈਨ ਸਿੰਘ ਰਾਮੂਵਾਲੀਆ, ਕੁਲਪ੍ਰੀਤ ਸਿੰਘ, ਸੋਨਾ ਬਰਾੜ, ਨਿਰਮੋਲਕ ਸਿੰਘ ਗਿੱਲ, ਜੈਦੀਪ ਸਿੰਘ ਹੈਰੀ ਗਿੱਲ, ਸੁਖਦੇਵ ਸਿੰਘ ਅੱਜੀ, ਪਰਮਿੰਦਰ ਸਿੰਘ ਸਫ਼ਰੀ, ਸੋਨੀ ਭਾਊ, ਬਲਦੇਵ ਸਿੰਘ ਫ਼ੌਜੀ, ਸੋਮ ਪ੍ਰਕਾਸ਼ ਸ਼ਰਮਾ, ਕੁਲਵੰਤ ਸਿੰਘ ਦਾਰਾਪੁਰੀਆ, ਮਾਸਟਰ ਮਨੋਹਰ ਸਿੰਘ, ਬਲਵਿੰਦਰ ਸਿੰਘ ਭਾਊ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਦਲ ਦੇ ਆਗੂ ਅਤੇ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰੋਡਵੇਜ਼ ਦੇ ਸੇਵਾ ਮੁਕਤ ਇੰਸਪੈਕਟਰ ਨੂੰ ਲੁੱਟਣ ਵਾਲੇ 2 ਨੌਜਵਾਨ ਹਥਿਆਰਾਂ ਸਮੇਤ ਕਾਬੂ <br/> ਅਗਲੀ ਖ਼ਬਰ ਵਾਰਡ ਨੰਬਰ 46 ਤੋਂ ਝਾੜੂ ਨਿਸ਼ਾਨ 'ਤੇ ਵੋਟ ਪਾ ਕੇ ਉਮੀਦਵਾਰ ਹਰਦੀਪ ਕੌਰ ਨੂੰ ਜਿਤਾਓ-ਸੁਰਿੰਦਰ ਸਿੰਘ ਗੋਗਾ
Ad Position 24