08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਕਮੇਟੀ ਮੋਗਾ ਵਲੋਂ ਮੀਟਿੰਗ ਕੀਤੀ

Ad Position 21
No active advertisement
ਅਜੀਤ ਡੈਸਕ 27-05-2026
ਮੋਗਾ, 26 ਮਈ (ਸੁਰਿੰਦਰਪਾਲ ਸਿੰਘ)-ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਕਮੇਟੀ ਮੋਗਾ ਵਲੋਂ ਮੀਟਿੰਗ ਕੀਤੀ ਗਈ | ਇਹ ਮੀਟਿੰਗ ਜ਼ਿਲ੍ਹਾ ਮੀਤ ਪ੍ਰਧਾਨ ਜਸਪਾਲ ਸਿੰਘ ਪੁਰਾਣੇ ਵਾਲਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਵਿਸ਼ੇਸ਼ ਸ਼ਿਰਕਤ ਕੀਤੀ ਅਤੇ ਉਨ੍ਹਾਂ ਨੇ ਦੱਸਿਆ ਕਿ 2 ਜੂਨ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ ਡੀ.ਸੀ. ਦਫ਼ਤਰਾਂ ਅੱਗੇ ਇਕ ਰੋਜਾ ਧਰਨਾ ਦੇ ਕੇ ਦੇਸ਼ ਵਿਚ ਵੱਧ ਰਹੀ ਮਹਿੰਗਾਈ ਦੀ ਮਾਰ ਝੱਲ ਰਹੇ ਦੇਸ਼ ਦੇ ਲੋਕਾਂ ਦੀ ਹਾਲਤ ਬਹੁਤ ਨਾਜ਼ੁਕ ਹੋ ਚੁੱਕੀ ਹੈ, ਬਾਰੇ ਜਾਣੂੰ ਕਰਵਾਇਆ ਜਾਵੇਗਾ, ਕਿਉਂਕਿ ਭਾਰਤ ਸਰਕਾਰ ਅਮਰੀਕੀ ਸਾਮਰਾਜ ਦੇ ਦਬਾਅ ਥੱਲੇ ਸਸਤਾ ਕੱਚਾ ਤੇਲ ਖ਼ਰੀਦਣ ਦੀ ਬਿਜਾਏ ਅਮਰੀਕਾ ਤੋਂ ਮਹਿੰਗਾ ਤੇਲ ਖ਼ਰੀਦ ਕੇ ਦੇਸ਼ ਦੇ ਲੋਕਾਂ 'ਤੇ ਮਹਿੰਗਾਈ ਦੀ ਮਾਰ ਪਾ ਰਹੀ ਹੈ | ਜਿਸ ਕਰਕੇ ਪਿਛਲੇ 8 ਦਿਨਾਂ ਵਿਚ 8 ਰੁਪਏ ਦੇ ਕਰੀਬ ਤੇਲ ਮਹਿੰਗਾ ਹੋ ਗਿਆ ਹੈ | ਜਿਸ ਦੇ ਰੋਸ ਵਜੇ 2 ਜੂਨ ਨੂੰ ਮੋਗਾ ਦੇ ਡੀ.ਸੀ. ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ | ਇਸ ਮੌਕੇ ਜ਼ਿਲ੍ਹਾ ਸਕੱਤਰ ਚਮਕੌਰ ਸਿੰਘ ਰੋਡੇ ਨੇ ਦੱਸਿਆ ਕਿ 31 ਮਈ ਨੂੰ ਪਿੰਡ ਘੱਲ ਕਲਾਂ ਵਿਖੇ ਜ਼ਿਲੇ੍ਹ ਦਾ ਡੈਲੀਗੇਟ ਇਜਲਾਸ ਵੀ ਕੀਤਾ ਜਾਵੇਗਾ | ਜੋ ਜਥੇਬੰਦੀ ਵਲੋਂ ਪਹਿਲਾਂ ਪਿੰਡ ਕਮੇਟੀਆਂ ਦੀ ਚੋਣ ਕਰਕੇ ਮੋਗਾ ਪੰਜਾਂ ਬਲਾਕਾਂ ਦਾ ਡੈਲੀਗੇਟ ਇਜਲਾਸ ਕੀਤਾ ਜਾ ਚੁੱਕਾ ਹੈ | ਸਾਰੇ ਜ਼ਿਲੇ੍ਹ ਦੀਆਂ ਇਕਾਈਆਂ ਤੋਂ ਡੈਲੀਗੇਟ ਇਸ ਇਜਲਾਸ ਵਿਚ ਪਹੁੰਚਣਗੇ | ਇਸ ਮੌਕੇ ਮੁਖਤਿਆਰ ਸਿੰਘ ਕਾਹਨ ਸਿੰਘ ਵਾਲਾ, ਮੋਹਨ ਸਿੰਘ ਡਾਲਾ, ਛਿੰਦਰਪਾਲ ਕੌਰ ਰੋਡੇ, ਬੇਅੰਤ ਸਿੰਘ ਮੱਲੇਆਣਾ, ਕੁਲਜੀਤ ਸਿੰਘ ਭੋਲਾ, ਬੂਟਾ ਸਿੰਘ ਤਖਾਣਵੱਧ, ਤੀਰਥਵਿੰਦਰ ਸਿੰਘ ਘੱਲ ਕਲਾਂ, ਅਜਮੇਰ ਸਿੰਘ ਛੋਟਾ ਘਰ, ਤਾਰ ਸਿੰਘ ਡਾਲਾ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਬਿਲਾਸਪੁਰ ਨੂੰ ਤੀਸਰੀ ਵਾਰ ਐਸਟੀਮੇਟ ਕਮੇਟੀ ਦਾ ਚੇਅਰਮੈਨ ਬਣਾਉਣਾ ਮਾਣ ਵਾਲੀ ਗੱਲ-ਪ੍ਰਧਾਨ ਦੀਸ਼ਾ, ਅਮਨਾ, ਚੇਅ... ਅਗਲੀ ਖ਼ਬਰ ਕਾਂਗਰਸੀ ਉਮੀਦਵਾਰਾਂ ਲਈ ਸੱਤਾ ਧਿਰ ਦੀ ਧੱਕੇਸ਼ਾਹੀ ਖ਼ਿਲਾਫ਼ ਵਿਨੋਦ ਬਾਂਸਲ ਨੇ ਡਟ ਕੇ ਲੜਾਈ ਲੜੀ
Ad Position 24