ਠੱਠੀ ਭਾਈ, 26 ਮਈ (ਜਗਰੂਪ ਸਿੰਘ ਮਠਾੜੂ)-ਸੱਤ ਸਮੁੰਦਰੋਂ ਪਾਰ ਕੈਨੇਡਾ 'ਚ ਵੱਸਦੇ ਪਿੰਡ ਸੇਖਾ ਕਲਾਂ ਦੇ ਸਾਬਕਾ ਸੈਨਿਕ ਹਰਬੰਸ ਸਿੰਘ ਕੈਨੇਡੀਅਨ ਅਤੇ ਉਨ੍ਹਾਂ ਦੀ ਧਰਮ ਪਤਨੀ ਮਾਤਾ ਜੋਗਿੰਦਰ ਕੌਰ ਕੈਨੇਡੀਅਨ ਜੋ ਕੁਝ ਸਮੇਂ ਲਈ ਆਪਣੀ ਜਨਮ ਭੂਮੀ ਅਤੇ ਵਤਨ ਦੀ ਮਿੱਟੀ ਨੂੰ ਸਿਜਦਾ ਕਰਨ ਲਈ ਪਿੰਡ ਸੇਖਾ ਕਲਾਂ ਪਹੁੰਚੇ ਹੋਏ ਸਨ ਦੇ ਮੁੜ ਕੈਨੇਡਾ ਪਰਤਣ ਮੌਕੇ ਸਾਬਕਾ ਸੈਨਿਕ ਸਾਥੀਆਂ ਅਤੇ ਪਿੰਡ ਵਾਸੀਆਂ ਵਲੋਂ ਉਨ੍ਹਾਂ ਨੂੰ ਵੱਡੇ ਮਾਣ-ਸਤਿਕਾਰ ਨਾਲ ਵਿਦਾਇਗੀ ਦਿੱਤੀ ਗਈ ¢ ਇਸ ਸਬੰਧੀ ਉਨ੍ਹਾਂ ਦੇ ਗ੍ਰਹਿ ਵਿਖੇ ਕਰਵਾਏ ਗਏ ਵਿਦਾਇਗੀ ਸਮਾਰੋਹ ਦੌਰਾਨ ਸਾਬਕਾ ਸੈਨਿਕ ਜਥੇਬੰਦੀ ਬਲਾਕ ਬਾਘਾ ਪੁਰਾਣਾ ਦੇ ਪ੍ਰਧਾਨ ਸੂਬੇਦਾਰ ਮੇਜਰ ਹਰਦੀਪ ਸਿੰਘ ਕਾਲੇਕੇ, ਸੂਬੇਦਾਰ ਗੁਰਭੇਜ ਸਿੰਘ ਬੁੱਧ ਸਿੰਘ ਵਾਲਾ, ਸਮਾਜ ਸੇਵੀ ਸੁਖਦੇਵ ਸਿੰਘ ਸਿੱਧੂ ਸੇਖਾ ਕਲਾਂ, ਜੀ.ਓ.ਜੀ. ਚਮਕੌਰ ਸਿੰਘ ਧਾਲੀਵਾਲ ਸੇਖਾ ਕਲਾਂ ਸਮੇਤ ਵੱਡੀ ਗਿਣਤੀ ਵਿਚ ਸਾਬਕਾ ਸੈਨਿਕ ਅਤੇ ਨਗਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਹੋਈਆਂ ¢ ਇਸ ਮੌਕੇ ਆਗੂਆਂ ਨੇ ਹਰਬੰਸ ਸਿੰਘ ਕੈਨੇਡੀਅਨ ਵਲੋਂ ਫੌਜ 'ਚ ਰਹਿੰਦਿਆਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਨਿਭਾਈਆਂ ਗਈਆਂ ਇਮਾਨਦਾਰ ਸੇਵਾਵਾਂ ਨੂੰ ਯਾਦ ਕਰਦਿਆਂ ਕਿਹਾ ਕਿ ਸੈਨਿਕ ਦੇਸ਼ ਦੀ ਅਸਲ ਸ਼ਾਨ ਹੁੰਦੇ ਹਨ ਜਿਨ੍ਹਾਂ ਦੀ ਬਦੌਲਤ ਦੇਸ਼ ਦੇ ਲੋਕ ਸੁਰੱਖਿਅਤ ਜੀਵਨ ਬਤੀਤ ਕਰਦੇ ਹਨ ¢ ਸਮਾਗਮ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਹਰਬੰਸ ਸਿੰਘ ਕੈਨੇਡੀਅਨ ਵਲੋਂ ਵਿਦੇਸ਼ 'ਚ ਰਹਿੰਦੇ ਹੋਏ ਵੀ ਆਪਣੇ ਪਿੰਡ, ਇਲਾਕੇ ਅਤੇ ਸਾਬਕਾ ਸੈਨਿਕ ਭਾਈਚਾਰੇ ਨਾਲ ਡੂੰਘਾ ਨਾਤਾ ਜੋੜਿਆ ਹੋਇਆ ਹੈ ¢