08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਸੱਤਾ ਧਿਰ ਨੇ ਵਿਰੋਧੀ ਪਾਰਟੀਆਂ ਨਾਲ ਸ਼ਰੇਆਮ ਕੀਤੀ ਧੱਕੇਸ਼ਾਹੀ-ਰਵੀ ਗਰੇਵਾਲ

Ad Position 21
No active advertisement
ਅਜੀਤ ਡੈਸਕ 27-05-2026
ਮੋਗਾ, 26 ਮਈ (ਗੁਰਤੇਜ ਸਿੰਘ ਬੱਬੀ)-ਨਗਰ ਨਿਗਮ ਮੋਗਾ ਦੀਆਂ ਚੋਣਾਂ ਵਿਚ ਸੱਤਾਧਾਰੀ ਸਰਕਾਰ ਦੇ ਨੁਮਾਇੰਦਿਆਂ ਨੇ ਮੋਗਾ ਸ਼ਹਿਰ ਅੰਦਰ ਦੂਸਰੀਆਂ ਪਾਰਟੀਆਂ ਦੇ ਉਮੀਦਵਾਰਾਂ ਨਾਲ ਸ਼ਰ੍ਹੇਆਮ ਧੱਕੇਸ਼ਾਹੀ ਕੀਤੀ ਜੋ ਕਿ ਇਕ ਲੋਕਤੰਤਰ ਦਾ ਘਾਣ ਹੈ ਅਤੇ ਇਸ ਨਾਲ ਇਹ ਗੱਲ ਵੀ ਸਾਬਤ ਹੋ ਗਈ ਕਿ ਸੱਤਾਧਾਰੀ ਸਰਕਾਰ ਨਗਰ ਨਿਗਮ ਮੋਗਾ ਦੀਆਂ ਚੋਣਾਂ ਵਿਚ ਆਪਣੀ ਹਾਰ ਕਬੂਲ ਕਰ ਚੁੱਕੀ ਹੈ ਇਸ ਲਈ ਉਹ ਧੱਕੇਸ਼ਾਹੀ ਨਾਲ ਚੋਣ ਜਿੱਤਣ ਲਈ ਹੀ ਗੁੰਡਾਗਰਦੀ ਕਰ ਰਹੀ ਹੈ¢ ਇਹ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਆਗੂ ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ ਨੇ ਕੀਤਾ¢ ਉਨ੍ਹਾਂ ਕਿਹਾ ਕਿ ਧੱਕੇਸ਼ਾਹੀ ਕਰਨ ਦੇ ਬਾਵਜੂਦ ਵੀ 'ਆਪ' ਪਾਰਟੀ ਦੇ ਮਨਸੂਬੇ ਕਾਮਯਾਬ ਨਹੀਂ ਹੋਣਗੇ ਅਤੇ ਨਗਰ ਨਿਗਮ ਚੋਣਾਂ ਵਿਚ ਕਾਂਗਰਸ ਸਪਸ਼ਟ ਬਹੁਮਤ ਪ੍ਰਾਪਤ ਕਰਕੇ ਮੇਅਰ ਬਣਾਏਗੀ ਕਿਉਂਕਿ ਪਹਿਲਾਂ ਵੀ ਨਗਰ ਨਿਗਮ ਦੀ ਕਮਾਂਡ ਕਾਂਗਰਸ ਕੋਲ ਸੀ ਅਤੇ 'ਆਪ' ਧੱਕੇ ਨਾਲ ਕਾਬਜ਼ ਹੋਈ ਸੀ¢
Ad Position 22
No active advertisement
ਪਿਛਲੀ ਖ਼ਬਰ ਹਸਪਤਾਲ ਲਿਜਾਂਦੇ ਸਮੇਂ 108 ਐਂਬੂਲੈਂਸ 'ਚ ਹੋਈ ਬੱਚੇ ਦੀ ਡਲਿਵਰੀ 108 ਐਂਬੂਲੈਂਸ ਟੀਮ ਐਮਰਜੈਂਸੀ ਟਰਾਂਜ਼ਿਟ ਦੌਰਾਨ ਸ... ਅਗਲੀ ਖ਼ਬਰ ਸੰਜੀਤ ਸਿੰਘ ਸੰਨੀ ਗਿੱਲ ਵਲੋਂ ਅਕਾਲੀ ਦਲ ਦੇ ਵੋਟਰਾਂ ਤੇ ਸਪੋਰਟਰਾਂ ਦਾ ਧੰਨਵਾਦ
Ad Position 24