13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਕਮੇਟੀ ਮੋਗਾ ਵਲੋਂ ਮੀਟਿੰਗ

Ad Position 21
repet_subhas-goyals [Copy P29]
ਅਜੀਤ ਡੈਸਕ 29-05-2026
ਮੋਗਾ, 28 ਮਈ (ਸੁਰਿੰਦਰਪਾਲ ਸਿੰਘ)-ਅੱਜ ਕਿਰਤੀ ਕਿਸਾਨ ਯੂਨੀਅਨ ਬਲਾਕ ਮੋਗਾ-2 ਕਮੇਟੀ ਦੀ ਮੀਟਿੰਗ ਕੀਤੀ ਗਈ | ਇਹ ਮੀਟਿੰਗ ਬਲਾਕ ਪ੍ਰਧਾਨ ਮੁਖ਼ਤਿਆਰ ਸਿੰਘ ਕਾਹਨ ਸਿੰਘ ਵਾਲਾ ਦੀ ਪ੍ਰਧਾਨਗੀ ਹੇਠ ਕੀਤੀ ਗਈ | ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਾਫੂਵਾਲਾ ਨੇ ਵਿਸ਼ੇਸ਼ ਸ਼ਿਰਕਤ ਕੀਤੀ ਅਤੇ ਉਨ੍ਹਾਂ ਨੇ ਦੱਸਿਆ ਕਿ 2 ਜੂਨ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ ਡੀ.ਸੀ. ਦਫ਼ਤਰਾਂ ਅੱਗੇ ਇਕ ਰੋਜ਼ਾ ਧਰਨਾ ਦੇ ਕੇ ਦੇਸ਼ ਵਿਚ ਵੱਧ ਰਹੀ ਮਹਿੰਗਾਈ ਦੀ ਮਾਰ ਚੱਲ ਰਹੇ ਦੇਸ਼ ਦੇ ਲੋਕਾਂ ਦੀ ਹਾਲਤ ਬਹੁਤ ਨਾਜ਼ੁਕ ਹੋ ਚੁੱਕੀ ਹੈ ਕਿਉਂਕਿ ਭਾਰਤ ਸਰਕਾਰ ਅਮਰੀਕੀ ਸਾਮਰਾਜ ਦੇ ਦਬਾਅ ਥੱਲੇ ਸਸਤਾ ਕੱਚਾ ਤੇਲ ਖ਼ਰੀਦਣ ਦੀ ਬਿਜਾਏ ਅਮਰੀਕਾ ਤੋਂ ਮਹਿੰਗਾ ਤੇਲ ਖ਼ਰੀਦ ਕੇ ਦੇਸ਼ ਦੇ ਲੋਕਾਂ 'ਤੇ ਮਹਿੰਗਾਈ ਦੀ ਮਾਰ ਪੈ ਰਹੀ ਹੈ ਜਿਸ ਕਰ ਕੇ ਪਿਛਲੇ 8 ਦਿਨਾਂ ਵਿਚ 8 ਰੁਪਏ ਦੇ ਕਰੀਬ ਮਹਿੰਗਾ ਹੋ ਗਿਆ ਹੈ ਜਿਸ ਦੇ ਰੋਸ ਵਜੋਂ 2 ਜੂਨ ਨੂੰ ਮੋਗਾ ਦੇ ਡੀ.ਸੀ. ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ | ਇਸ ਮੌਕੇ ਬਲਾਕ ਪ੍ਰੈੱਸ ਸਕੱਤਰ ਤੀਰਥਵਿੰਦਰ ਸਿੰਘ ਘੱਲ ਕਲਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਲਾਕ ਕਮੇਟੀ ਦਾ ਵਿਸਥਾਰ ਕਰਦੇ ਹੋਏ ਨਿਰਮਲ ਸਿੰਘ ਕਾਲੀਏ ਵਾਲਾ ਨੂੰ ਸੀਨੀਅਰ ਮੀਤ ਪ੍ਰਧਾਨ, ਲਖਵੀਰ ਸਿੰਘ ਸਿੰਘਾਂਵਾਲਾ ਖ਼ਜ਼ਾਨਚੀ, ਗੁਰਜਿੰਦਰ ਸਿੰਘ ਘੱਲ ਕਲਾਂ ਸਹਿ ਸਕੱਤਰ, ਜਗਜੀਤ ਸਿੰਘ ਕਾਲੀਏ ਵਾਲਾ ਮੈਂਬਰ, ਜਸਵੰਤ ਸਿੰਘ ਮੰਗੇਵਾਲਾ ਮੈਂਬਰ ਨਿਯੁਕਤ ਕੀਤੇ ਗਏ | ਇਸ ਮੌਕੇ ਸੁਖਦੇਵ ਸਿੰਘ ਝੰਡੇਆਣਾ ਬਲਾਕ ਮੀਤ ਪ੍ਰਧਾਨ, ਜੰਗ ਸਿੰਘ ਸਾਫੂਵਾਲਾ, ਹਰਦਿਆਲ ਸਿੰਘ ਸੱਦਾ ਸਿੰਘ ਵਾਲਾ, ਰਾਜੂ ਸਾਫੂਵਾਲਾ, ਹੈਪੀ ਸਿੰਘ ਮੋਗਾ, ਸੰਦੀਪ ਸਿੰਘ ਸਿੰਘਾਂਵਾਲਾ, ਭਗਵੰਤ ਸਿੰਘ ਸਿੰਘਾਂਵਾਲਾ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਕਮੇਟੀਆਂ ਦੀ ਚੋਣ ਲਈ ਮੀਟਿੰਗ 2 ਜੂਨ ਨੂੰ -ਸੋਸਣ ਬਾਪੂ ਤਰਸੇਮ ਸਿੰਘ ਤੇ ਐਮ.ਪੀ. ਸ... ਅਗਲੀ ਖ਼ਬਰ ਪੰਜਾਬ ਸਰਕਾਰ ਦੇ ਪੈਨਸ਼ਨਰਾਂ ਨੇ ਵਜਾਇਆ ਸੰਘਰਸ਼ ਦਾ ਬਿਗੁਲ-ਸੁਰਿੰਦਰ ਰਾਮ ਕੁੱਸਾ
Ad Position 24