13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਕਮੇਟੀਆਂ ਦੀ ਚੋਣ ਲਈ ਮੀਟਿੰਗ 2 ਜੂਨ ਨੂੰ -ਸੋਸਣ ਬਾਪੂ ਤਰਸੇਮ ਸਿੰਘ ਤੇ ਐਮ.ਪੀ. ਸਰਬਜੀਤ ਸਿੰਘ ਖ਼ਾਲਸਾ ਕਰਨਗੇ ਸੰਬੋਧਨ

Ad Position 21
repet_subhas-goyals [Copy P29]
ਅਜੀਤ ਡੈਸਕ 29-05-2026
ਮੋਗਾ, 28 ਮਈ (ਸੁਰਿੰਦਰਪਾਲ ਸਿੰਘ)-ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਨਸ਼ਿਆਂ ਵਿਰੁੱਧ ਲੋਕਾਂ ਦੀ ਲਾਮਬੰਦੀ ਕਰਨ ਲਈ ਵਿਧਾਨ ਸਭਾ ਹਲਕਾ ਮੋਗਾ ਦੇ ਸਰਕਲ ਚੜਿੱਕ ਦੀ ਮੀਟਿੰਗ ਪਿੰਡ ਮੱਲ੍ਹੀਆਂ ਵਾਲਾ ਦੇ ਪੁਰਾਣੇ ਗੁਰੂ ਘਰ ਵਿਖੇ 2 ਜੂਨ ਨੂੰ ਬਾਅਦ ਦੁਪਹਿਰ 3 ਵਜੇ ਰੱਖੀ ਗਈ ਹੈ | ਇਸ ਮੀਟਿੰਗ ਨੂੰ ਪਾਰਟੀ ਦੇ ਸਰਪ੍ਰਸਤ ਬਾਪੂ ਤਰਸੇਮ ਸਿੰਘ ਅਤੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖ਼ਾਲਸਾ ਵਿਸ਼ੇਸ਼ ਤੌਰ 'ਤੇ ਸੰਬੋਧਨ ਕਰਨਗੇ | ਜਾਣਕਾਰੀ ਦਿੰਦਿਆਂ ਪਾਰਟੀ ਦੇ ਹਲਕਾ ਇੰਚਾਰਜ ਭਾਈ ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਪਿੰਡ ਚੜਿੱਕ, ਕੋਠੇ ਪੱਤੀ ਜੈਤੋ ਖੋਸਾ, ਚੁੱਪਕੀਤੀ, ਮੰਡੀਰਾਂ ਵਾਲਾ ਨਵਾਂ, ਮੰਡੀਰਾਂ ਵਾਲਾ ਪੁਰਾਣਾ, ਮੱਲੀਆਂ ਵਾਲਾ, ਝੰਡੇਵਾਲਾ, ਬੁੱਧ ਸਿੰਘ ਵਾਲਾ ਦੇ ਸਰਗਰਮ ਵਰਕਰ ਹਿੱਸਾ ਲੈਣਗੇ | ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਵਿਚ ਚੜਿੱਕ ਸਰਕਲ ਦੀ ਇਕਾਈ ਦੀ ਚੋਣ ਕੀਤੀ ਜਾਵੇਗੀ ਤੇ ਨਾਲ ਇਸ ਸਰਕਲ ਅਤੇ ਇਸ ਨਾਲ ਸਬੰਧਿਤ ਸਾਰੇ ਪਿੰਡਾਂ ਦੀਆਂ ਕਮੇਟੀਆਂ ਤੇ ਬੂਥ ਕਮੇਟੀਆਂ ਦੀ ਚੋਣ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਟਰੈਫ਼ਿਕ ਪੁਲਸ ਦੀ ਸ਼ਾਨਦਾਰ ਸੇਵਾ ਲਈ ਹੈੱਡ ਕਾਂਸਟੇਬਲ ਜਗਰੂਪ ਸਿੰਘ ਤੇ ਲੇਡੀਜ਼ ਕਾਂਸਟੇਬਲ ਚੰਪਾ ਨਗੇਸੀਆ ਸਨਮਾਨਿਤ ਅਗਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਕਮੇਟੀ ਮੋਗਾ ਵਲੋਂ ਮੀਟਿੰਗ
Ad Position 24