13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਟਰੈਫ਼ਿਕ ਪੁਲਸ ਦੀ ਸ਼ਾਨਦਾਰ ਸੇਵਾ ਲਈ ਹੈੱਡ ਕਾਂਸਟੇਬਲ ਜਗਰੂਪ ਸਿੰਘ ਤੇ ਲੇਡੀਜ਼ ਕਾਂਸਟੇਬਲ ਚੰਪਾ ਨਗੇਸੀਆ ਸਨਮਾਨਿਤ

Ad Position 21
repet_subhas-goyals [Copy P29]
ਅਜੀਤ ਡੈਸਕ 29-05-2026
ਬਾਘਾ ਪੁਰਾਣਾ, 28 ਮਈ (ਟਿੰਕੂ ਕਾਠਪਾਲ)-ਟਰੈਫ਼ਿਕ ਪੁਲਸ ਵਲੋਂ ਨਿਭਾਈਆਂ ਜਾ ਰਹੀਆਂ ਵਧੀਆ ਸੇਵਾਵਾਂ ਨੂੰ ਮੱਦੇਨਜ਼ਰ ਰੱਖਦਿਆਂ ਹੈੱਡ ਕਾਂਸਟੇਬਲ ਜਗਰੂਪ ਸਿੰਘ (680 ਮੋਗਾ) ਅਤੇ ਲੇਡੀਜ਼ ਕਾਂਸਟੇਬਲ ਚੰਪਾ ਨਗੇਸੀਆ (921 ਮੋਗਾ) ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਹ ਸਨਮਾਨ ਡੀ.ਐਸ.ਪੀ. ਬਾਘਾ ਪੁਰਾਣਾ ਜਸਬਰਿੰਦਰ ਸਿੰਘ ਖਹਿਰਾ ਵਲੋਂ ਡੀ.ਜੀ.ਪੀ. ਡਿਸਕ ਦੇ ਰੂਪ ਵਿਚ ਪ੍ਰਦਾਨ ਕੀਤਾ ਗਿਆ | ਇਸ ਮੌਕੇ ਡੀ.ਐਸ.ਪੀ. ਬਾਘਾ ਪੁਰਾਣਾ ਖਹਿਰਾ ਨੇ ਕਿਹਾ ਕਿ ਇਹ ਸਨਮਾਨ ਦੋਨਾਂ ਕਰਮਚਾਰੀਆਂ ਨੂੰ ਆਪਣੀ ਡਿਊਟੀ ਇਮਾਨਦਾਰੀ ਅਤੇ ਵਧੀਆ ਢੰਗ ਨਾਲ ਨਿਭਾਉਣ ਲਈ ਦਿੱਤਾ ਗਿਆ ਹੈ, ਡੀ.ਐਸ.ਪੀ. ਵਲੋਂ ਇਮਾਨਦਾਰੀ ਅਤੇ ਜਨਤਾ ਨਾਲ ਸਹਿਯੋਗੀ ਰਵੱਈਏ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਟਰੈਫ਼ਿਕ ਪੁਲਸ ਦਾ ਕੰਮ ਸਿਰਫ਼ ਕਾਨੂੰਨ ਲਾਗੂ ਕਰਨਾ ਹੀ ਨਹੀਂ ਸਗੋਂ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨਾ ਵੀ ਹੈ, ਜਿਸ ਨੂੰ ਇਹ ਕਰਮਚਾਰੀ ਬਖ਼ੂਬੀ ਨਿਭਾ ਰਹੇ ਹਨ | ਸਨਮਾਨ ਪ੍ਰਾਪਤ ਕਰਨ ਉਪਰੰਤ ਹੈੱਡ ਕਾਂਸਟੇਬਲ ਜਗਰੂਪ ਸਿੰਘ ਅਤੇ ਲੇਡੀਜ਼ ਕਾਂਸਟੇਬਲ ਚੰਪਾ ਨਗੇਸੀਆ ਨੇ ਉੱਚ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਨੂੰ ਹੋਰ ਵੀ ਵਧੀਆ ਸੇਵਾ ਕਰਨ ਲਈ ਪ੍ਰੇਰਿਤ ਕਰੇਗਾ | ਉਨ੍ਹਾਂ ਵਿਸ਼ੇਸ਼ ਤੌਰ 'ਤੇ ਸਪੈਸ਼ਲ ਡੀ.ਜੀ.ਪੀ. ਪ੍ਰਗਿਆ ਜੈਨ, ਐਸ.ਐਸ.ਪੀ. ਫ਼ਰੀਦਕੋਟ ਅਤੇ ਐਸ.ਐਸ.ਪੀ. ਮੋਗਾ ਦਾ ਧੰਨਵਾਦ ਕੀਤਾ | ਅਧਿਕਾਰੀਆਂ ਨੇ ਆਸ ਜਤਾਈ ਕਿ ਭਵਿੱਖ ਵਿਚ ਵੀ ਪੁਲਿਸ ਕਰਮਚਾਰੀ ਇਸੇ ਤਰ੍ਹਾਂ ਲੋਕ ਸੇਵਾ ਅਤੇ ਟੈ੍ਰਫਿਕ ਪ੍ਰਬੰਧਨ ਵਿਚ ਆਪਣਾ ਯੋਗਦਾਨ ਪਾਉਂਦੇ ਰਹਿਣਗੇ |
Ad Position 22
No active advertisement
ਪਿਛਲੀ ਖ਼ਬਰ ਅੱਜ ਦੀ ਰੈਲੀ ਦੀਆਂ ਤਿਆਰੀਆਂ ਸਬੰਧੀ ਪਿੰਡਾਂ ਦੀਆਂ ਨੁੱਕੜ ਮੀਟਿੰਗਾਂ ਕੀਤੀਆਂ-ਗਗੜਾ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਕਮੇਟੀਆਂ ਦੀ ਚੋਣ ਲਈ ਮੀਟਿੰਗ 2 ਜੂਨ ਨੂੰ -ਸੋਸਣ ਬਾਪੂ ਤਰਸੇਮ ਸਿੰਘ ਤੇ ਐਮ.ਪੀ. ਸ...
Ad Position 24