ਧਰਮਕੋਟ, 28 ਮਈ (ਪਰਮਜੀਤ ਸਿੰਘ)-ਕੁੱਲ ਹਿੰਦ ਕਿਸਾਨ ਸਭਾ ਪੰਜਾਬ ਅਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ 29 ਮਈ ਨੂੰ ਕੀਤੀ ਜਾ ਰਹੀ ਰੈਲੀ ਸਬੰਧੀ ਕਾਮਰੇਡ ਸੁਰਜੀਤ ਸਿੰਘ ਗਗੜਾ ਸੂਬਾਈ ਮੀਤ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਅਤੇ ਕਾਮਰੇਡ ਰਾਮ ਕਿ੍ਸ਼ਨ ਧਰਮਕੋਟ ਸੂਬਾਈ ਮੈਂਬਰ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਧਰਮਕੋਟ, ਲੋਹਗੜ੍ਹ, ਬੱਡੂਵਾਲ, ਇੰਦਰਗੜ੍ਹ, ਕਿਸ਼ਨਪੁਰਾ ਕਲਾਂ, ਠੂਠਗੜ, ਬਸਤੀ ਭਾਟੇ ਕੀ ਅਤੇ ਕਮਾਲੇ ਕੇ ਪਿੰਡਾ ਵਿਚ ਜਾ ਕੇ ਸਾਥੀਆ ਨਾਲ ਨੁੱਕੜ ਮੀਟਿੰਗਾਂ ਕਰਕੇ ਰੈਲੀ ਵਿਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਅਤੇ ਸਾਥੀਆਂ ਵਲੋਂ ਰੈਲੀ ਵਿਚ ਵੱਡੀ ਪੱਧਰ 'ਤੇ ਭਾਗ ਲੈਣ ਦਾ ਐਲਾਨ ਕੀਤਾ |