ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਮੋਗਾ ਨਗਰ ਨਿਗਮ ਚੋਣਾਂ ਮਗਰੋਂ ਭਾਜਪਾ ਪ੍ਰਧਾਨ ਵਲੋਂ ਜਿੱਤਣ ਵਾਲੇ ਉਮੀਦਵਾਰਾਂ ਨੂੰ ਵਧਾਈ, ਵੋਟਰਾਂ ਦਾ ਕੀਤਾ ਧੰਨਵਾਦ

Ad Position 21
No active advertisement
ਅਜੀਤ ਡੈਸਕ 31-05-2026
ਮੋਗਾ, 30 ਮਈ (ਸੁਰਿੰਦਰਪਾਲ ਸਿੰਘ)-ਨਗਰ ਨਿਗਮ ਚੋਣਾਂ ਦੇ ਨਤੀਜਿਆਂ ਮਗਰੋਂ ਜ਼ਿਲ੍ਹਾ ਭਾਜਪਾ ਪ੍ਰਧਾਨ ਨੇ ਵਾਰਡ ਨੰਬਰ 21 ਤੋਂ ਭਾਜਪਾ ਉਮੀਦਵਾਰ ਅਜੇ ਕੁਮਾਰ ਵਿੱਕੀ ਸਿਤਾਰਾ, ਵਾਰਡ ਨੰਬਰ 23 ਤੋਂ ਯੋਗੇਸ਼ ਕੁਮਾਰ ਅਤੇ ਵਾਰਡ ਨੰਬਰ 24 ਤੋਂ ਹੇਮ ਲਤਾ ਨੂੰ ਜਿੱਤ ਦੀ ਵਧਾਈ ਦਿੱਤੀ | ਇਸ ਮੌਕੇ ਉਨ੍ਹਾਂ ਨੇ ਸਾਰੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਵਲੋਂ ਮਿਲਿਆ ਸਹਿਯੋਗ ਭਾਜਪਾ ਲਈ ਵੱਡੀ ਪ੍ਰੇਰਨਾ ਹੈ | ਉਨ੍ਹਾਂ ਕਿਹਾ ਕਿ ਜਿਹੜੇ ਭਾਜਪਾ ਉਮੀਦਵਾਰ ਇਸ ਵਾਰ ਜਿੱਤ ਨਹੀਂ ਸਕੇ, ਉਨ੍ਹਾਂ ਨੂੰ ਮਾਯੂਸ ਹੋਣ ਦੀ ਕੋਈ ਲੋੜ ਨਹੀਂ | “ਮੇਰੇ ਲਈ ਉਹ ਵੀ ਜੇਤੂ ਹਨ, ਕਿਉਂਕਿ ਜਿਸ ਜਜ਼ਬੇ ਅਤੇ ਮਿਹਨਤ ਨਾਲ ਉਨ੍ਹਾਂ ਨੇ ਚੋਣ ਲੜੀ ਹੈ, ਉਹ ਆਪਣੇ ਆਪ ਵਿਚ ਕਾਮਯਾਬੀ ਤੋਂ ਘੱਟ ਨਹੀਂ | ਉਨ੍ਹਾਂ ਨੇ ਉਮੀਦਵਾਰਾਂ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਪਹਿਲਾਂ ਵੀ ਉਨ੍ਹਾਂ ਨੂੰ ਵਾਰਡਾਂ ਵਿਚ ਡਟ ਕੇ ਮਿਹਨਤ ਕਰਨ ਅਤੇ ਲੋਕਾਂ ਦੇ ਕੰਮ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ ਸੀ | ਜਦੋਂ ਉਹ ਵਿਧਾਇਕ ਰਹੇ, ਉਸ ਸਮੇਂ ਵੀ ਉਮੀਦਵਾਰਾਂ ਨੂੰ ਮਜ਼ਬੂਤ ਕੀਤਾ ਗਿਆ ਅਤੇ ਲੋਕਾਂ ਨੇ ਉਨ੍ਹਾਂ ਦੀ ਨਿਸ਼ਠਾ ਅਤੇ ਮਿਹਨਤ ਨੂੰ ਦੇਖਦਿਆਂ ਉਨ੍ਹਾਂ ਨੂੰ ਕਾਮਯਾਬ ਕੀਤਾ ਸੀ | ਉਨ੍ਹਾਂ ਨੇ ਆਗਾਹ ਕੀਤਾ ਕਿ ਇਸੇ ਤਰ੍ਹਾਂ ਮਿਹਨਤ ਜਾਰੀ ਰੱਖੀ ਜਾਵੇ, ਲੋਕ ਆਉਣ ਵਾਲੇ ਸਮੇਂ ਵਿਚ ਜ਼ਰੂਰ ਫ਼ਤਿਹ ਬਖ਼ਸ਼ਣਗੇ | ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦਾ ਸਮਾਂ ਹੁਣ ਜ਼ਿਆਦਾ ਨਹੀਂ ਬਚਿਆ ਅਤੇ ਆਉਣ ਵਾਲੇ ਸਮੇਂ ਵਿਚ ਭਾਜਪਾ ਦੇ ਉਮੀਦਵਾਰ ਹੀ ਵਾਰਡਾਂ ਵਿਚ ਵਿਕਾਸ ਦੇ ਕੰਮ ਅੱਗੇ ਵਧਾਉਣਗੇ | ਉਨ੍ਹਾਂ ਮੋਗਾ ਦੇ ਸਾਰੇ ਵੋਟਰਾਂ ਦਾ ਦੁਬਾਰਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਨੂੰ ਮਿਲੇ ਸਹਿਯੋਗ ਨਾਲ ਭਾਜਪਾ ਹੋਰ ਜੋਸ਼ ਨਾਲ ਅੱਗੇ ਵਧੇਗੀ ਅਤੇ ਜਨ ਸੰਪਰਕ ਹੋਰ ਤੇਜ਼ ਕੀਤਾ ਜਾਵੇਗਾ | ਉਨ੍ਹਾਂ ਇਹ ਵੀ ਕਿਹਾ ਕਿ ਭਾਵੇਂ ਇਹ ਨਤੀਜੇ ਪਾਰਟੀ ਦੀ ਉਮੀਦਾਂ ਤੋਂ ਘੱਟ ਰਹੇ ਹਨ, ਪਰ ਇਹ ਵੀ ਜ਼ਿਕਰਯੋਗ ਹੈ ਕਿ ਕਈ ਮਜ਼ਬੂਤ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਪਹਿਲਾਂ ਹੀ ਰੱਦ ਕਰ ਦਿੱਤੇ ਗਏ ਸਨ | ਇਸ ਤੋਂ ਇਲਾਵਾ ਨਤੀਜਿਆਂ ਦੌਰਾਨ ਵੀ ਸੱਤਾ ਦੇ ਦਬਾਅ ਦੇ ਆਰੋਪ ਸਾਹਮਣੇ ਆਏ, ਜਿਸ ਕਾਰਨ ਕੁਝ ਸੀਟਾਂ 'ਤੇ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ |
Ad Position 22
No active advertisement
ਪਿਛਲੀ ਖ਼ਬਰ ਸੂਬੇ ਭਰ ਵਿੱਚ ਟਾਰਗੇਟਡ ਜਨਤਕ ਵੰਡ ਪ੍ਰਣਾਲੀ ਠੱਪ, ਖਪਤਕਾਰ ਪ੍ਰੇਸ਼ਾਨ ਅਗਲੀ ਖ਼ਬਰ ਚੋਣਾਂ 'ਚ ਲੋਕਤੰਤਰ ਦਾ ਘਾਣ ਕਰਕੇ 'ਆਪ' ਵਾਲੇ ਅਕਾਲੀਆਂ ਦਾ ਮਨੋਬਲ ਨਹੀਂ ਡੇਗ ਸਕਦੇ-ਬਰਜਿੰਦਰ ਸਿੰਘ ਮੱਖਣ ਬਰਾੜ <br/>...
Ad Position 24
No active advertisement