ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਅੱਜ ਸੇਵਾ-ਮੁਕਤੀ 'ਤੇ ਵਿਸ਼ੇਸ਼-ਜਗਵੀਰਨ ਕੌਰ ਅੰਗਰੇਜ਼ੀ ਲੈਕਚਰਾਰ

Ad Position 21
No active advertisement
ਅਜੀਤ ਡੈਸਕ 31-05-2026
ਮੋਗਾ-ਸ੍ਰੀਮਤੀ ਜਗਵੀਰਨ ਕੌਰ ਲੈਕਚਰਾਰ ਅੰਗਰੇਜ਼ੀ ਜ਼ਿਲ੍ਹਾ ਸਕੱਤਰ ਡੀ.ਟੀ.ਐਫ. ਪੰਜਾਬ ਜ਼ਿਲ੍ਹਾ ਮੋਗਾ ਜੋ ਕਿ ਅਧਿਆਪਕ ਖੇਤਰ ਵਿਚ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਸੇਵਾ-ਮੁਕਤ ਹੋ ਰਹੇ ਹਨ, ਦਾ ਜਨਮ 10 ਮਈ 1968 ਨੂੰ ਮੋਗਾ ਵਿਖੇ ਪਿਤਾ ਹਰਭਜਨ ਸਿੰਘ ਸੰਧੂ ਦੇ ਗ੍ਰਹਿ ਜੋ ਕਿ ਕਿੱਤੇ ਵਜੋਂ ਮਾਲ ਵਿਭਾਗ ਦੇ ਕਾਨੂੰਗੋ ਸਨ ਤੇ ਮਾਤਾ ਹਰਬੰਸ ਕੌਰ ਦੀ ਕੁੱਖੋਂ ਹੋਇਆ | ਆਪ ਨੇ ਮੁੱਢਲੀ ਵਿੱਦਿਆ ਭੁਪਿੰਦਰਾ ਪ੍ਰਾਇਮਰੀ ਸਕੂਲ ਤੇ ਦਸਵੀਂ ਤੱਕ ਦੀ ਪੜ੍ਹਾਈ ਆਰੀਆ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤੋਂ ਪ੍ਰਾਪਤ ਕੀਤੀ | ਸੰਨ 1984 ਵਿਚ ਐਸ.ਡੀ. ਕਾਲਜ ਮੋਗਾ ਤੋਂ 12ਵੀਂ ਦੀ ਪੜ੍ਹਾਈ ਕਰ ਕੇ 1987 ਵਿਚ ਬੀ.ਏ. ਦੀ ਡਿਗਰੀ ਹਾਸਲ ਕੀਤੀ | ਇਸ ਉਪਰੰਤ ਲੁਧਿਆਣਾ ਦੇ ਐਸ.ਡੀ. ਕਾਲਜ ਤੋਂ ਅੰਗਰੇਜ਼ੀ ਵਿਸ਼ੇ ਵਿਚ ਮਾਸਟਰ ਦੀ ਡਿਗਰੀ 1989 ਵਿਚ ਪੂਰੀ ਕੀਤੀ | ਸੰਨ 1990 ਵਿਚ ਆਪ ਨੇ ਬੀ.ਐਡ ਦੀ ਡਿਗਰੀ ਡੀ.ਐਮ. ਕਾਲਜ ਮੋਗਾ ਤੋਂ ਪ੍ਰਾਪਤ ਕੀਤੀ | ਸੰਨ 1996 ਵਿਚ ਇਨ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੱਤਰ ਵਿਹਾਰ ਵਿਭਾਗ ਤੋਂ ਐਮ.ਏ. ਪੰਜਾਬੀ ਦੀ ਡਿਗਰੀ ਹਾਸਲ ਕੀਤੀ ਉੱਥੇ ਇਨ੍ਹਾਂ ਸਹਿ ਵਿੱਦਿਅਕ ਖੇਤਰ ਵਿਚ ਵੀ ਖ਼ੂਬ ਮੱਲਾਂ ਮਾਰੀਆਂ | ਆਪ ਵਿਦਿਆਰਥੀ ਜੀਵਨ ਦੌਰਾਨ ਖੋ-ਖੋ ਦੀ ਕਪਤਾਨੀ ਵੀ ਕੀਤੀ | ਇਸ ਤੋਂ ਇਲਾਵਾ ਐਨ.ਐਸ.ਐਸ. ਕੈਂਪਾਂ ਦੇ ਮੋਹਰੀ ਵੀ ਰਹੇ | ਸਾਲ 1990 ਵਿਚ ਆਪ ਦਾ ਵਿਆਹ ਤਰਸੇਮ ਸਿੰਘ ਸਰਾਂ (ਆਰ.ਏ.) ਸਪੁੱਤਰ ਸੂਬੇਦਾਰ ਜਗਰਾਜ ਸਿੰਘ ਵਾਸੀ ਫ਼ਿਰੋਜ਼ਪੁਰ ਨਾਲ ਹੋਇਆ | ਆਪ ਦੇ ਗ੍ਰਹਿ ਬੇਟਾ ਰੂਬਨਪ੍ਰੀਤ ਸਿੰਘ ਸਰਾਂ ਤੇ ਬੇਟੀ ਅੰਗਦਬੀਰ ਨੇ ਜਨਮ ਲਿਆ ਜਿਨ੍ਹਾਂ ਨੂੰ ਆਪ ਨੇ ਉੱਚਕੋਟੀ ਦੀ ਸਿੱਖਿਆ ਗ੍ਰਹਿਣ ਕਰਵਾਈ | ਜਗਵੀਰਨ ਕੌਰ ਜੋ ਕਿ ਸਿੱਖਿਆ ਖੇਤਰ ਵਿਚ ਸੰਨ 1990 ਤੋਂ ਆਪਣੀਆਂ ਸੇਵਾਵਾਂ ਦਿੰਦੇ ਆ ਰਹੇ ਹਨ | ਆਪ ਨੇ 1990-91 ਦੌਰਾਨ ਐਸ.ਡੀ. ਕਾਲਜ ਫ਼ਾਰ ਵੁਮੈਨ, 1991-94 ਤੱਕ ਮੱਲੀਆਂ ਵਾਲਾ ਕਾਲਜ ਮੋਗਾ ਵਿਖੇ, 1994 ਤੋਂ ਬਤੌਰ ਮੈਥ ਅਧਿਆਪਕਾ ਸਰਕਾਰੀ ਹਾਈ ਸਕੂਲ ਖੀਵਾ ਜਲੰਧਰ, 1996 ਤੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੁੱਟਰ ਮੋਗਾ ਤੇ 5 ਜੂਨ 2008 ਤੋਂ 31 ਮਈ 2026 ਤੱਕ ਬਤੌਰ ਅੰਗਰੇਜ਼ੀ ਲੈਕਚਰਾਰ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਬੁੱਟਰ ਵਿਖੇ ਆਪਣੀਆਂ ਸੇਵਾਵਾਂ ਨਿਭਾਈਆਂ | ਅਧਿਆਪਕ ਕਿੱਤੇ ਵਿਚ ਰਹਿੰਦਿਆਂ ਜਿੱਥੇ ਆਪਣੇ ਵਿਦਿਆਰਥੀਆਂ ਨੂੰ ਵਿੱਦਿਆ ਦੀ ਰੌਸ਼ਨੀ ਵੰਡਣ ਦਾ ਪਰਉਪਕਾਰ ਕੀਤਾ ਉੱਥੇ ਆਪਣੇ ਕਿੱਤੇ ਦੀ ਰਖਵਾਲੀ ਲਈ ਅਧਿਆਪਕਾਂ ਦੀ ਪ੍ਰਤੀਨਿਧ ਜਥੇਬੰਦੀ ਡੀ.ਟੀ.ਐਫ. ਪੰਜਾਬ ਦੇ ਆਗੂ ਸਫ਼ਾ ਵਿਚ ਆਪਣੀ ਮੋਹਰੀ ਭੂਮਿਕਾ ਨਿਭਾਈ | ਅੱਜ 31 ਮਈ ਨੂੰ ਇਨ੍ਹਾਂ ਦੀ ਸ਼ਾਨਦਾਰ ਸੇਵਾ-ਮੁਕਤੀ 'ਤੇ ਸਿੱਖਿਆ ਵਿਭਾਗ ਵਿਚ ਨਿਭਾਈਆਂ ਵਿੱਦਿਅਕ ਸੇਵਾਵਾਂ ਤੇ ਜਥੇਬੰਦਕ ਸੇਵਾਵਾਂ ਬਦਲੇ ਜ਼ਿਲ੍ਹਾ ਕਮੇਟੀ ਡੀ.ਟੀ.ਐਫ. ਮੋਗਾ ਵਲੋਂ ਇਨ੍ਹਾਂ ਦਾ ਸਨਮਾਨ ਤੇ ਸਤਿਕਾਰ ਕੀਤਾ ਜਾ ਰਿਹਾ ਹੈ |
-ਸੁਰਿੰਦਰਪਾਲ ਸਿੰਘ
30ਮੋਗਾ54 ਅੰਗਰੇਜ਼ੀ ਲੈਕਚਰਾਰ
Ad Position 22
No active advertisement
ਪਿਛਲੀ ਖ਼ਬਰ ਮਿਸ਼ਨ ਨਿਊ ਇੰਡੀਆ ਦੇ ਆਗੂ ਨਿਰਮਲ ਦੋਸਤ ਵਲੋਂ ਕੇਵਲ ਸਿੰਘ ਢਿੱਲੋਂ ਨੂੰ ਭਾਜਪਾ ਦਾ ਸੂਬਾ ਪ੍ਰਧਾਨ ਬਣਨ 'ਤੇ ਵਧਾਈ ਅਗਲੀ ਖ਼ਬਰ ਮੋਗਾ ਵਿਚ ਅੱਜ ਲੱਗੇਗਾ ਮੁਫ਼ਤ ਬੀ.ਐਮ.ਡੀ. ਚੈੱਕਅਪ ਕੈਂਪ-ਅਭਿਸ਼ੇਕ ਜਿੰਦਲ
Ad Position 24
No active advertisement