ਕਿਸ਼ਨਪੁਰਾ ਕਲਾਂ, 30 ਮਈ (ਪਰਮਿੰਦਰ ਸਿੰਘ ਗਿੱਲ/ਅਮੋਲਕ ਸਿੰਘ ਕਲਸੀ)-ਨੇੜਲੇ ਪਿੰਡ ਗੱਟੀ ਜੱਟਾਂ ਵਿਖੇ ਇਕ ਗਰੀਬ ਪਰਿਵਾਰ ਦੀ ਦੁਧਾਰੂ ਮੱਝ ਦੀ ਬਿਜਲੀ ਦਾ ਕਰੰਟ ਲੱਗਣ ਮਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ¢ ਪ੍ਰਾਪਤ ਜਾਣਕਾਰੀ ਅਨੁਸਾਰ ਰਾਜੂ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਗੱਟੀ ਜੱਟਾਂ ਆਪਣੇ ਪਸ਼ੂਆਂ ਨੂੰ ਹਰ ਰੋਜ਼ ਦੀ ਤਰ੍ਹਾਂ ਨੇੜਲੇ ਖੇਤਾਂ ਵਿਚ ਚਾਰਨ ਲਈ ਲੈ ਕੇ ਜਾ ਰਿਹਾ ਸੀ¢ ਜਦੋਂ ਉਸ ਦੀ ਮੱਝ ਰਸਤੇ ਵਿਚ ਲੱਗੇ ਇਕ ਬਿਜਲੀ ਮੀਟਰ ਦੇ ਬਕਸੇ ਦੇ ਨੇੜੇ ਪਹੁੰਚੀ ਤਾਂ ਅਚਾਨਕ ਕਰੰਟ ਦੀ ਲਪੇਟ ਵਿਚ ਆ ਗਈ¢ ਪਰਿਵਾਰਕ ਮੈਂਬਰਾਂ ਦੇ ਅਨੁਸਾਰ ਮੱਝ ਮੀਟਰ ਤੋਂ ਕਰੀਬ ਤਿੰਨ ਤੋਂ ਚਾਰ ਫੁੱਟ ਦੀ ਦੂਰੀ 'ਤੇ ਸੀ ਪਰ ਫਿਰ ਵੀ ਉਸ ਨੂੰ ਤੇਜ਼ ਕਰੰਟ ਨੇ ਆਪਣੀ ਲਪੇਟ ਵਿਚ ਲੈ ਲਿਆ¢ ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਰੋਜ਼ੀ-ਰੋਟੀ ਦਾ ਮੁੱਖ ਸਾਧਨ ਪਸ਼ੂ ਪਾਲਨ ਹੈ ਅਤੇ ਮੱਝ ਦੀ ਮੌਤ ਨਾਲ ਉਨ੍ਹਾਂ ਨੂੰ ਵੱਡਾ ਆਰਥਿਕ ਝਟਕਾ ਲੱਗਿਆ ਹੈ¢ ਪੀੜਤਾਂ ਨੇ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ¢