29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਵਿਦੇਸ਼ਾਂ ਦੀ ਦੌੜ ਛੱਡ ਪੰਜਾਬ ਵਿਚ ਰੁਜ਼ਗਾਰ ਸਿਰਜਣਾ ਸਮੇਂ ਦੀ ਵੱਡੀ ਮੁੱਖ ਲੋੜ-ਐਡਵੋਕੇਟ ਪ੍ਰਦੀਪ ਸਿੰਘ ਕਿੰਗਰਾ

Ad Position 21
No active advertisement
ਅਜੀਤ ਡੈਸਕ 02-06-2026
ਠੱਠੀ ਭਾਈ, 1 ਜੂਨ (ਜਗਰੂਪ ਸਿੰਘ ਮਠਾੜੂ)-ਪੰਜਾਬ ਦੇ ਨੌਜਵਾਨਾਂ ਵਲੋਂ ਵਿਦੇਸ਼ਾਂ ਵੱਲ ਹੋ ਰਹੇ ਵੱਡੇ ਪੱਧਰ ਦੇ ਰੁਝਾਨ ਦਰਮਿਆਨ ਪਿੰਡ ਲਧਾਈ ਕੇ ਦੇ ਨੌਜਵਾਨ ਦਿਲਬਾਗ ਸਿੰਘ ਬਰਾੜ ਅਤੇ ਠੱਠੀ ਭਾਈ ਵਾਸੀ ਸੁੰਦਰ ਸਿੰਘ ਨੇ ਵਿਦੇਸ਼ ਜਾਣ ਦੀ ਦੌੜ ਨੂੰ ਨਕਾਰਦਿਆਂ ਆਪਣੇ ਸੂਬੇ ਵਿਚ ਹੀ ਕਾਰੋਬਾਰ ਸਥਾਪਤ ਕਰਕੇ ਹੋਰਨਾਂ ਲਈ ਮਿਸਾਲ ਕਾਇਮ ਕੀਤੀ ਹੈ | ਇਨ੍ਹਾਂ ਨੌਜਵਾਨਾਂ ਵਲੋਂ ਮਾੜੀ ਮੁਸਤਫਾ-ਚੰਨੂ ਵਾਲਾ ਰੋਡ, ਤੇ ਪਿੰਡ ਲਧਾਈ ਕੇ ਵਿਖੇ ਆਧੁਨਿਕ ਸਹੂਲਤਾਂ ਨਾਲ ਲੈਸ ''ਹੋਟਲ ਮਹਿਫ਼ਲ'' ਦੀ ਸ਼ੁਰੂਆਤ ਕੀਤੀ ਗਈ, ਜਿਸ ਦਾ ਰਸਮੀ ਉਦਘਾਟਨ ਐਡਵੋਕੇਟ ਪ੍ਰਦੀਪ ਸਿੰਘ ਕਿੰਗਰਾ ਸਰਪੰਚ ਠੱਠੀ ਭਾਈ ਨੇ ਕੀਤਾ | ਇਸ ਮੌਕੇ ਸੰਬੋਧਨ ਕਰਦਿਆਂ ਐਡਵੋਕੇਟ ਪ੍ਰਦੀਪ ਸਿੰਘ ਕਿੰਗਰਾ ਨੇ ਕਿਹਾ ਕਿ ਦਿਲਬਾਗ ਸਿੰਘ ਬਰਾੜ ਅਤੇ ਸੁੰਦਰ ਸਿੰਘ ਵਲੋਂ ਕੀਤਾ ਗਿਆ ਇਹ ਉਪਰਾਲਾ ਹੋਰਨਾਂ ਨੌਜਵਾਨਾਂ ਲਈ ਪੇ੍ਰਰਨਾ ਸਰੋਤ ਬਣੇਗਾ | ਹੋਟਲ ਮਹਿਫ਼ਲ ਦੇ ਸੰਚਾਲਕ ਦਿਲਬਾਗ ਸਿੰਘ ਬਰਾੜ ਅਤੇ ਸੁੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਸਿਰਫ਼ ਆਪਣਾ ਕਾਰੋਬਾਰ ਕਰਨਾ ਹੀ ਨਹੀਂ, ਸਗੋਂ ਪੰਜਾਬ ਦੇ ਨੌਜਵਾਨਾਂ ਨੂੰ ਇਹ ਸੰਦੇਸ਼ ਦੇਣਾ ਵੀ ਹੈ ਕਿ ਸਫਲਤਾ ਹਾਸਲ ਕਰਨ ਲਈ ਵਿਦੇਸ਼ ਜਾਣਾ ਹੀ ਇਕੋ-ਇਕ ਰਾਹ ਨਹੀਂ ਹੈ | ਇਸ ਮੌਕੇ ਹਾਜ਼ਰ ਮਨਦੀਪ ਸਿੰਘ ਬਰਾੜ ਡਿਪਟੀ ਸਪੀਕਰ ਕੁਲਤਾਰ ਸਿੰਘ ਸੰਧਵਾਂ, ਰੁਪਿੰਦਰ ਸਿੰਘ ਸਰਪੰਚ ਘੋਲੀਆ, ਚਮਕੌਰ ਸਿੰਘ ਸਾਬਕਾ ਸਰਪੰਚ ਲਧਾਈ ਕੇ, ਗੁਰਪ੍ਰੀਤ ਗੋਂਦਾਰਾ ਲਧਾਈ ਕੇ, ਗੁਰਵਿੰਦਰ ਸਿੰਘ ਸਾਬਕਾ ਪੰਚ ਲਧਾਈ ਕੇ, ਮਾਸਟਰ ਸੁਖਜਿੰਦਰ ਸਿੰਘ ਕਿੰਗਰਾ ਠੱਠੀ ਭਾਈ, ਅਜਾਇਬ ਸਿੰਘ ਆੜ੍ਹਤੀਆ, ਸਿਕੰਦਰ ਸਿੰਘ ਧਾਲੀਵਾਲ ਮਾੜੀ ਮੁਸਤਫ਼ਾ, ਗੁਰਭੇਜ ਸਿੰਘ ਬਰਾੜ ਸਰਪੰਚ ਮਾੜੀ ਮੁਸਤਫ਼ਾ, ਗੋਰਾ ਸੰਗਤਪੁਰਾ ਜਗਦੀਪ ਸਿੰਘ ਮੌੜ ਨੌਂ ਆਬਾਦ, ਸੁਰਜੀਤ ਸਿੰਘ ਦੁਸਾਂਝ, ਬਲਜੀਤ ਸਿੰਘ ਫੋਟੋ ਸਟੂਡੀਓ ਜੀਤਾ ਸਿੰਘ ਵਾਲਾ ਆਦਿ ਪਤਵੰਤਿਆਂ ਨੇ ਵੀ ਨੌਜਵਾਨਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕਦਮ ਪੰਜਾਬ ਦੇ ਨੌਜਵਾਨਾਂ ਵਿਚ ਸਵੈ-ਰੁਜ਼ਗਾਰ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਗੇ | ਹੋਟਲ ਮਹਿਫ਼ਲ ਦੇ ਉਦਘਾਟਨ ਮੌਕੇ ਇਲਾਕੇ ਦੀਆਂ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਵਪਾਰਕ ਸੰਸਥਾਵਾਂ ਦੇ ਨੁਮਾਇੰਦੇ ਵੀ ਵੱਡੀ ਗਿਣਤੀ ਵਿਚ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਧੱਲੇਕੇ ਵਿਖੇ ਸਰਪੰਚ ਮਨਦੀਪ ਕੌਰ ਦੀ ਅਗਵਾਈ ਵਿੱਚ ਮੁਹੱਲਾ ਕਲੀਨਿਕ ਦੀ ਬਿਲਡਿੰਗ ਦਾ ਨਿਰਮਾਣ ਕਾਰਜ ਸ਼ੁਰੂ ਅਗਲੀ ਖ਼ਬਰ ਪੰਜਾਬ ਸਰਕਾਰ ਨੇ ਆਊਟਸੋਰਸ ਮੁਲਾਜ਼ਮਾਂ ਦੀ ਬਾਂਹ ਫੜੀ-ਚੇਅਰਮੈਨ ਬਰਿੰਦਰ ਮਧੇਕੇ
Ad Position 24