29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਪਿੰਡ ਧੱਲੇਕੇ ਵਿਖੇ ਸਰਪੰਚ ਮਨਦੀਪ ਕੌਰ ਦੀ ਅਗਵਾਈ ਵਿੱਚ ਮੁਹੱਲਾ ਕਲੀਨਿਕ ਦੀ ਬਿਲਡਿੰਗ ਦਾ ਨਿਰਮਾਣ ਕਾਰਜ ਸ਼ੁਰੂ

Ad Position 21
No active advertisement
ਅਜੀਤ ਡੈਸਕ 02-06-2026
ਮੋਗਾ, 1 ਜੂਨ (ਗੁਰਤੇਜ ਸਿੰਘ ਬੱਬੀ)-ਪਿੰਡ ਧੱਲੇਕੇ ਵਿਖੇ ਹਲਕਾ ਵਿਧਾਇਕ ਮੋਗਾ ਵਲੋਂ ਦਿੱਤੀਆਂ ਜਾ ਰਹੀਆਂ ਗਰਾਂਟਾਂ ਨਾਲ ਜਿੱਥੇ ਪਿੰਡ ਦੇ ਹੋਰ ਵਿਕਾਸ ਕਾਰਜ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੇ ਹਨ ਉੱਥੇ ਹੁਣ ਪਿੰਡ ਵਿਚ ਸਿਹਤ ਸੇਵਾਵਾਂ ਲਈ ਮੁਹੱਲਾ ਕਲੀਨਿਕ ਦੀ ਬਿਲਡਿੰਗ ਦਾ ਨਿਰਮਾਣ ਕਾਰਜ ਪਿੰਡ ਦੇ ਸਰਪੰਚ ਮਨਦੀਪ ਕੌਰ ਅਤੇ ਸਮੁੱਚੀ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ | ਇਸ ਸਬੰਧੀ ਸਰਪੰਚ ਮਨਦੀਪ ਕੌਰ ਅਤੇ ਪੰਚ ਮਹਿੰਦਰ ਸਿੰਘ ਨੇ ਦੱਸਿਆ ਕਿ ਅੱਗੇ ਪਿੰਡ ਵਾਸੀਆਂ ਨੂੰ ਸਿਹਤ ਸੇਵਾਵਾਂ ਲਈ ਸ਼ਹਿਰ ਜਾਣਾ ਪੈਂਦਾ ਸੀ ਪਰ ਹੁਣ ਪਿੰਡ ਵਾਸੀ ਮੁਹੱਲਾ ਕਲੀਨਿਕ ਤੋਂ ਹੀ ਸਿਹਤ ਸੇਵਾਵਾਂ ਲੈ ਸਕਣਗੇ ਅਤੇ ਸ਼ਹਿਰ ਜਾਣ ਦੀ ਲੋੜ ਨਹੀਂ ਪਵੇਗੀ | ਉਨ੍ਹਾਂ ਕਿਹਾ ਕਿ ਜਲਦੀ ਹੀ ਬਿਲਡਿੰਗ ਤਿਆਰ ਕਰਕੇ ਮੁਹੱਲਾ ਕਲੀਨਿਕ ਨੂੰ ਸਮਰਪਿਤ ਕਰ ਦਿੱਤੀ ਜਾਵੇਗੀ | ਉਨ੍ਹਾਂ ਹਲਕਾ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪਿੰਡ ਦੇ ਵਿਕਾਸ ਕਾਰਜਾਂ ਲਈ ਪਿੰਡ ਨੂੰ ਖੁੱਲ੍ਹ ਕੇ ਗਰਾਂਟਾਂ ਦਿੱਤੀਆਂ ਜਿਸ ਨਾਲ ਪਿੰਡ ਦੀ ਨੁਹਾਰ ਬਦਲਣ ਲੱਗੀ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ, ਗੁਰਸੇਵਕ ਸਿੰਘ, ਸੁਖਮੰਦਰ ਸਿੰਘ, ਅਮਰੀਕ ਸਿੰਘ, ਪਰਮਜੀਤ ਸਿੰਘ ਮੇਜਰ ਸਿੰਘ ਸਾਰੇ ਪੰਚ, ਜਸਪਾਲ ਸਿੰਘ, ਬੂਟਾ ਸਿੰਘ ਨੰਬਰਦਾਰ, ਨੱਥਾ ਸਿੰਘ ਨੰਬਰਦਾਰ, ਗੁਰਜੀਤ ਸਿੰਘ, ਕੁਲਵੰਤ ਸਿੰਘ ਬਿਜਲੀ ਬੋਰਡ, ਸੁਖਮੰਦਰ ਸਿੰਘ ਪ੍ਰਧਾਨ, ਤੇਜਤਪਰੀਪ ਸਿੰਘ ਦੀਪਾ, ਮੰਗਲ ਸਿੰਘ, ਲਛਮਣ ਸਿੰਘ, ਕੇਵਲ ਸਿੰਘ ਮੈਂਬਰ, ਹਰਨੇਕ ਸਿੰਘ, ਮਾਣਕ ਮੈਂਬਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲੋਕ ਸਾਹਿਤ ਅਕਾਦਮੀ ਮੋਗਾ ਵਲੋਂ ਡਾ. ਐਮ.ਆਰ. ਗੋਇਲ ਦਾ ਕਹਾਣੀ-ਸੰਗ੍ਰਹਿ ਨੀਲੀਆਂ ਅੱਖਾਂ ਵਾਲੀ ਲੋਕ ਅਰਪਣ ਅਗਲੀ ਖ਼ਬਰ ਵਿਦੇਸ਼ਾਂ ਦੀ ਦੌੜ ਛੱਡ ਪੰਜਾਬ ਵਿਚ ਰੁਜ਼ਗਾਰ ਸਿਰਜਣਾ ਸਮੇਂ ਦੀ ਵੱਡੀ ਮੁੱਖ ਲੋੜ-ਐਡਵੋਕੇਟ ਪ੍ਰਦੀਪ ਸਿੰਘ ਕਿੰਗਰਾ
Ad Position 24