01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਭਾਰਤ ਵਿਕਾਸ ਪ੍ਰੀਸ਼ਦ ਨੇ 7 ਦੇ ਮੈਡੀਕਲ ਕੈਂਪ ਲਈ ਅਹਿਮ ਸ਼ਖਸੀਅਤਾਂ ਨੂੰ ਦਿੱਤੇ ਸੱਦਾ ਪੱਤਰ

Ad Position 21
No active advertisement
ਅਜੀਤ ਡੈਸਕ 03-06-2026
ਬਾਘਾ ਪੁਰਾਣਾ, 2 ਜੂਨ (ਗੁਰਮੀਤ ਸਿੰਘ ਮਾਣੂੰਕੇ)-ਭਾਰਤ ਵਿਕਾਸ ਪ੍ਰੀਸ਼ਦ ਵਲੋਂ 7 ਜੂਨ ਦੇ ਮੈਡੀਕਲ ਕੈਂਪ ਲਈ ਅਹਿਮ ਮੀਟਿੰਗ ਪ੍ਰਧਾਨ ਭੂਸ਼ਨ ਗੋਇਲ ਰਿਟਾ: ਕਾਨੂੰਗੋ, ਚੇਅਰਮੈਨ ਸ਼ਸ਼ੀ ਗਰਗ ਕੌਂਸਲਰ, ਸੈਕਟਰੀ ਦਵਿੰਦਰ ਬਾਂਸਲ ਲਧਾਈਕੇ ਵਾਲੇ, ਕੈਸ਼ੀਅਰ ਅਜੇ ਗੂੰਬਰ ਅਤੇ ਹੋਰਨਾਂ ਅਹੁਦੇਦਾਰਾਂ ਤੇ ਮੈਂਬਰਾਂ ਦੀ ਅਗਵਾਈ ਹੇਠ ਕੀਤੀ ਗਈ | ਇਹ ਟੀਮ ਸ਼ਹਿਰ ਵਿਚ ਵੱਖ-ਵੱਖ ਸਮਾਜ ਭਲਾਈ ਦੇ ਕਾਰਜਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਵਾਲੀ ਭਾਰਤ ਵਿਕਾਸ ਪ੍ਰੀਸ਼ਦ ਟੀਮ ਇਕਾਈ ਬਾਘਾ ਪੁਰਾਣਾ ਵਲੋਂ ਦੂਸਰਾ ਮੁਫਤ ਮੈਡੀਕਲ ਚੈਕਅੱਪ ਕੈਂਪ 7 ਜੂਨ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਤੋਂ 2:30 ਵਜੇ ਤੱਕ ਸਥਾਨਕ ਸ਼ਹਿਰ ਦੀ ਨਿਹਾਲ ਸਿੰਘ ਵਾਲਾ ਸੜਕ ਉੱਪਰ ਸਥਿਤ ਜਨਤਾ ਧਰਮਸ਼ਾਲਾ ਵਿਖੇ ਲਗਾਇਆ ਜਾ ਰਿਹਾ ਹੈ¢ ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਭੂਸ਼ਨ ਗੋਇਲ ਨੇ ਦੱਸਿਆ ਕਿ ਕੈਂਪ ਨੂੰ ਲੈ ਕੇ ਸਾਰੇ ਅਹੁਦੇਦਾਰਾਂ ਤੇ ਮੈਂਬਰਾਂ ਦੇ ਸਹਿਯੋਗ ਨਾਲ ਵੱਡੇ ਪੱਧਰ 'ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਪਵਨ ਗੁਪਤਾ ਪ੍ਰਧਾਨ ਨਗਰ ਕੌਂਸਲ ਨੂੰ ਸੱਦਾ-ਪੱਤਰ ਦਿੱਤਾ ਗਿਆ ਉਨ੍ਹਾਂ ਵਲੋਂ ਕੈਂਪ ਦਾ ਉਦਘਾਟਨ ਕੀਤਾ ਜਾਵੇਗਾ ਜਦੋਂ ਕਿ ਅੰਮਿ੍ਤਪਾਲ ਸਿੰਘ ਵਿਧਾਇਕ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ¢ ਇਸ ਤੋਂ ਇਲਾਵਾ ਡੀ.ਐਸ.ਪੀ ਜਸਬਿੰਦਰ ਸਿੰਘ ਖਹਿਰਾ, ਜਨਕ ਰਾਜ ਥਾਣਾ ਮੁਖੀ ਬਾਘਾ ਪੁਰਾਣਾ, ਅਮਰੀਕ ਲੈਬ, ਨਵਾਬ ਕੁਲੈਕਸ਼ਨ ਬਾਘਾ ਪੁਰਾਣਾ, ਅਕਸ਼ ਬਾਂਸਲ ਨੂੰ ਵੀ ਸੱਦਾ-ਪੱਤਰ ਦਿੱਤੇ ਗਏ¢ ਕੈਂਪ ਦੌਰਾਨ ਸ਼ੂਗਰ, ਦਿਲ ਦੀਆਂ ਬਿਮਾਰੀਆਂ, ਦਿਮਾਗ ਅਤੇ ਰੀੜ੍ਹ ਦੀ ਹੱਡੀ ਨਾਲ ਸੰਬੰਧਿਤ ਬਿਮਾਰੀਆਂ ਦਾ ਮੁਫਤ ਚੈਕਅੱਪ ਕੀਤਾ ਜਾਵੇਗਾ | ਇਸ ਮੌਕੇ ਰਿਟਾ: ਕਾਨੂੰਗੋ ਭੂਸ਼ਨ ਗੋਇਲ ਪ੍ਰਧਾਨ, ਦਵਿੰਦਰ ਬਾਂਸਲ ਸੈਕਟਰੀ, ਪ੍ਰੇਮ ਪਾਲ ਗਰਗ ਸੂਬਾ ਮੈਂਬਰ, ਲੱਕੀ ਗਰਗ ਪ੍ਰੋਜੈਕਟ ਚੇਅਰਮੈਨ, ਕ੍ਰਿਸ਼ਨ ਕਾਂਸਲ ਐਸ.ਡੀ.ਓ. ਉਪ ਪ੍ਰੋਜੈਕਟ ਚੇਅਰਮੈਨ, ਕੇਵਲ ਕ੍ਰਿਸ਼ਨ ਬਾਂਸਲ ਸੀਨੀਅਰ ਮੀਤ ਪ੍ਰਧਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਪੇ-ਅਧਿਆਪਕ ਮਿਲਣੀ ਦੌਰਾਨ ਵਿਦਿਆਰਥੀਆਂ ਨੂੰ ਮੋਬਾਈਲ ਤੋਂ ਦੂਰ ਰੱਖਣ ਲਈ ਉਪਰਾਲਾ ਅਗਲੀ ਖ਼ਬਰ ਹਿਰਦੈ ਪ੍ਰੋਜੈਕਟ ਤਹਿਤ ਚਾਰ ਪਿੰਡਾਂ ਵਿਚ ਸਿਹਤ ਜਾਂਚ ਕੈਂਪ ਲੱਗਾ
Ad Position 24