ਕਿਸ਼ਨਪੁਰਾ ਕਲਾਂ, 2 ਜੂਨ (ਪਰਮਿੰਦਰ ਸਿੰਘ ਗਿੱਲ/ਅਮੋਲਕ ਸਿੰਘ ਕਲਸੀ)-ਐਲ. ਆਈ. ਸੀ. ਹਾਊਸਿੰਗ ਫਾਈਨਾਂਸ ਲਿਮਟਿਡ ਦੀ ਸੀ. ਐਸ. ਆਰ. ਪਹਿਲ 'ਹਿਰਦੈ' ਪ੍ਰੋਜੈਕਟ ਤਹਿਤ ਸ਼੍ਰਮਿਕ ਭਾਰਤੀ ਸੰਸਥਾ ਵਲੋਂ ਪਿੰਡ ਚੱਕ ਸਿੰਘਪੁਰਾ, ਰੌਸ਼ਨਵਾਲਾ, ਬਸਤੀ ਭਾਟੇਕੇ ਅਤੇ ਅਮੀਵਾਲਾ ਵਿਚ ਸਿਹਤ ਜਾਂਚ ਕੈਂਪ ਲਗਾਏ ਗਏ¢ ਇਨ੍ਹਾਂ ਕੈਂਪਾਂ ਦਾ ਮਕਸਦ ਪੇਂਡੂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਹੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਸੀ¢ ਕੈਂਪਾਂ ਦÏਰਾਨ ਕਰੀਬ 390 ਲੋਕਾਂ ਨੇ ਆਪਣੀ ਸਿਹਤ ਦੀ ਜਾਂਚ ਕਰਵਾਈ¢ ਡਾਕਟਰ ਗੌਰਵ ਧਮੀਜਾ ਨੇ ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਸਿਹਤ ਸੰਬੰਧੀ ਸਲਾਹ ਦਿੱਤੀ¢ ਇਸ ਮੌਕੇ 340 ਤੋਂ ਵੱਧ ਲੋਕਾਂ ਦੇ ਸ਼ੂਗਰ ਅਤੇ ਖੂਨ ਦੀ ਕਮੀ ਦੇ ਟੈਸਟ ਮੁਫ਼ਤ ਕੀਤੇ ਗਏ¢ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ¢ ਪ੍ਰੋਜੈਕਟ ਡਾਇਰੈਕਟਰ ਨਵਜੀਤ ਸਿੰਘ ਨੇ ਦੱਸਿਆ ਕਿ 'ਹਿਰਦੈ' ਪ੍ਰੋਜੈਕਟ ਦਾ ਉਦੇਸ਼ ਪੇਂਡੂ ਲੋਕਾਂ ਦੀ ਸਿਹਤ ਅਤੇ ਭਲਾਈ ਨੂੰ ਬਿਹਤਰ ਬਣਾਉਣਾ ਹੈ¢ ਇਸ ਮੁਹਿੰਮ ਨੂੰ ਸਫਲ ਬਣਾਉਣ ਵਿਚ ਪ੍ਰੋਜੈਕਟ ਮੈਨੇਜਰ ਹਰਸਿਮਰਪ੍ਰੀਤ ਕੌਰ, ਅਸਿਸਟੈਂਟ ਮੈਨੇਜਰ ਮਨਦੀਪ ਸਿੰਘ, ਫੀਲਡ ਕੋਆਰਡੀਨੇਟਰ ਗੁਰਮੁਖ ਸਿੰਘ ਅਤੇ ਹਰਪਾਲ ਸਿੰਘ ਸਮੇਤ ਪੂਰੀ ਟੀਮ ਨੇ ਅਹਿਮ ਯੋਗਦਾਨ ਪਾਇਆ¢