02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

9 ਪੈਨਸ਼ਨਰਾਂ ਦੀਆਂ ਮੰਗਾਂ ਸੰਬੰਧੀ ਮੰਗ ਪੱਤਰ ਦਿੱਤਾ ਜਾਵੇਗਾ-ਗਗੜਾ

Ad Position 21
No active advertisement
ਅਜੀਤ ਡੈਸਕ 03-06-2026
ਮੋਗਾ, 2 ਜੂਨ (ਸੁਰਿੰਦਰਪਾਲ ਸਿੰਘ)-ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਮੋਗਾ ਦੀ ਮੀਟਿੰਗ ਰਾਮ ਕਿ੍ਸ਼ਨ ਧਰਮਕੋਟ ਜ਼ਿਲ੍ਹਾ ਪ੍ਰਧਾਨ ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਜ਼ਿਲ੍ਹਾ ਮੋਗਾ ਦੀ ਪ੍ਰਧਾਨਗੀ ਹੇਠ ਮੋਗਾ ਵਿਖੇ ਹੋਈ | ਮੀਟਿੰਗ ਵਿਚ ਮਾਸਟਰ ਸੁਰਜੀਤ ਸਿੰਘ ਗਗੜਾ ਸੂਬਾਈ ਪ੍ਰਧਾਨ ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਮੀਟਿੰਗ ਵਿਚ ਪਿਛਲੀ ਮੀਟਿੰਗ ਜੋ 9 ਜਨਵਰੀ ਹੋਈ ਸੀ ਤੋ ਬਾਅਦ ਅੱਜ ਤੱਕ ਦੀ ਕਾਰਵਾਈ ਰਿਪੋਰਟ ਰਾਮ ਕਿ੍ਸ਼ਨ ਧਰਮਕੋਟ ਵਲੋਂ ਪੇਸ਼ ਕੀਤੀ ਗਈ | ਜਿਸ ਨੂੰ ਸਰਬ ਸੰਪਤੀ ਨਾਲ ਪ੍ਰਵਾਨ ਕਰ ਲਿਆ ਗਿਆ | ਇਸ ਤੋ ਬਾਅਦ ਮਿਤੀ 9 ਮਈ 2026 ਨੂੰ ਮੋਗਾ ਵਿਖੇ ਹੋਈ ਸੂਬਾਈ ਕਮੇਟੀ ਦੀ ਮੀਟਿੰਗ ਵਿਚ ਹੋਏ ਫ਼ੈਸਲੇ ਅਨੁਸਾਰ 12 ਸੂਤਰੀ ਮੰਗ ਪੱਤਰ ਰਾਮ ਕਿ੍ਸ਼ਨ ਧਰਮਕੋਟ ਵਲੋਂ ਪੜਿਆ ਗਿਆ ਅਤੇ ਸਰਬ ਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਇਹ ਮੰਗ ਪੱਤਰ ਨੂੰ ਸਵੇਰੇ 11-00 ਵਜੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ ਡਿਪਟੀ ਕਮਿਸ਼ਨਰ ਮੋਗਾ ਰਾਹੀ ਦਿੱਤਾ ਜਾਵੇਗਾ | ਇਸ ਤੋ ਬਾਅਦ ਹਾਜ਼ਰ ਸਾਥੀਆ ਨੇ ਆਪੋ ਆਪਣੇ ਮਹਿਕਮਿਆਂ ਵਿਚ ਰਹਿ ਕੇ ਲੜੇ ਘੋਲਾਂ ਵਿਚ ਪਾਏ ਯੋਗਦਾਨ ਬਾਰੇ ਦੱਸਿਆ ਅਤੇ ਹੁਣ ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ ਵਲੋਂ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਖ਼ਿਲਾਫ਼ ਲੜੀ ਜਾਣ ਵਾਲੀ ਲੜਾਈ ਨੂੰ ਆਪੋ ਆਪਣੇ ਮਹਿਕਮਿਆਂ ਵਲੋਂ ਪੂਰਾ ਸਾਥ ਦੇਣ ਦਾ ਸੰਕਲਪ ਲਿਆ | ਇਸ ਮੀਟਿੰਗ ਨੂੰ ਮਾਸਟਰ ਸੁਰਜੀਤ ਸਿੰਘ ਗਗੜਾ ਸੂਬਾਈ ਪ੍ਰਧਾਨ ਵਲੋਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਮੁਲਾਜ਼ਮ ਅਤੇ ਪੈਨਸ਼ਨਰਜ਼ ਵਿਰੁੱਧ ਲਏ ਜਾ ਰਹੇ ਫ਼ੈਸਲਿਆਂ ਦੀ ਪੁਰਜੋਰ ਨਿਖੇਧੀ ਕੀਤੀ | ਇਸ ਮੌਕੇ ਬੋਲਦਿਆਂ ਗਗੜਾ ਵਲੋਂ ਪੁਰਾਣੀ ਪੈਨਸ਼ਨ ਬਹਾਲੀ ਦੀ, 6ਵੇਂ ਤਨਖ਼ਾਹ ਕਮਿਸ਼ਨ ਦਾ ਬਕਾਇਆ ਯਕਮੁਸ਼ਤ ਦੇਣ, 18 ਫ਼ੀਸਦੀ ਬਕਾਇਆ ਰਹਿੰਦਾ ਡੀ.ਏ. ਲਾਗੂ ਕਰਨ ਅਤੇ ਪੰਜਾਬ ਅਤੇ ਪੈਨਸ਼ਨ, ਕਮਿਊਟੇਸ਼ਨ ਦੇ ਸਬੰਧ ਵਿਚ ਹਰਿਆਣਾ ਹਾਈਕੋਰਟ ਵਲੋਂ ਸਿਵਲ ਰਿੱਟ ਪਟੀਸ਼ਨ ਨੰ: 15554 ਆਫ਼ 2007 ਦਾ ਫ਼ੈਸਲਾ ਲਾਗੂ ਕਰਨ ਦੀ ਮੰਗ ਕੀਤੀ | ਮੀਟਿੰਗ ਨੂੰ ਗੁਰਜੀਤ ਸਿੰਘ ਮੱਲ੍ਹੀ, ਹਰਦੇਵ ਸਿੰਘ ਬੱਡੂਵਾਲ ਮਹਿੰਦਰਪਾਲ ਸਭਰਵਾਲ, ਗੁਰਚਰਨ ਸਿੰਘ ਚੀਮਾ, ਰਵੀ ਕੁਮਾਰ, ਸੁਖਪਾਲ ਸਿੰਘ ਲਹਿਰਾ, ਹਰਜਿੰਦਰ ਸਿੰਘ ਕੰਡਾ ਅਤੇ ਬਾਲ ਮੁਕੰਦ ਡਗਰੂ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਹੋਰਨਾ ਤੋ ਇਲਾਵਾ ਮਾਸਟਰ ਜੰਗੀਰ ਸਿੰਘ ਬੱਧਨੀ, ਮੇਜਰ ਸਿੰਘ ਚਾਹਲ, ਬਲਕਾਰ ਸਿੰਘ ਛਾਬੜਾ, ਬਲਦੇਵ ਸਿੰਘ ਭੰਗੂ, ਹਰਨੇਕ ਸਿੰਘ ਬੱਧਨੀ ਅਤੇ ਮਹੇਸ ਚੰਦਰ ਮੋਗਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੁਲਾਜ਼ਮਾਂ 'ਤੇ ਲਾਠੀਚਾਰਜ ਤੇ ਪਾਣੀ ਦੀਆਂ ਬੁਛਾੜਾਂ ਮਾਰਨ ਦੀ ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਮੋਗਾ ਨੇ ਕੀਤੀ ਨਿਖੇਧ... ਅਗਲੀ ਖ਼ਬਰ ਰਾਜਿੰਦਰਾ ਸਕੂਲ ਦੇ ਵਿਦਿਆਰਥੀਆਂ ਨੇ ਵਾਟਰ ਪਾਰਕ ਦਾ ਆਨੰਦ ਮਾਣਿਆ
Ad Position 24