ਸ਼ੂਗਰ ਚੇਤਨਾ ਸੁਸਾਇਟੀ ਨੇ ਮੁਫ਼ਤ ਸ਼ੂਗਰ ਜਾਂਚ ਕੈਂਪ ਲਗਾ ਕੇ 41 ਲੋਕਾਂ ਦੀ ਕੀਤੀ ਜਾਂਚ
ਮੋਗਾ, 1 ਨਵੰਬਰ (ਅਸ਼ੋਕ ਬਾਂਸਲ)- ਸ਼ੂਗਰ ਚੇਤਨਾ ਸੋਸਾਇਟੀ ਨੇ ਲਾਲ ਪੈਥ ਲੈਬ ਵਿਖੇ ਮੁਫ਼ਤ ਸ਼ੂਗਰ ਜਾਂਚ ਕੈਂਪ ਲਗਾਇਆ ਗਿਆ। ਕੈਂਪ ਦੌਰਾਨ 41 ਲੋਕਾਂ ਨੇ ਸ਼ੂਗਰ ਜਾਂਚ ਕਰਵਾਈ।
ਮੋਗਾ, 1 ਨਵੰਬਰ (ਅਸ਼ੋਕ ਬਾਂਸਲ)- ਸ਼ੂਗਰ ਚੇਤਨਾ ਸੋਸਾਇਟੀ ਨੇ ਲਾਲ ਪੈਥ ਲੈਬ ਵਿਖੇ ਮੁਫ਼ਤ ਸ਼ੂਗਰ ਜਾਂਚ ਕੈਂਪ ਲਗਾਇਆ ਗਿਆ। ਕੈਂਪ ਦੌਰਾਨ 41 ਲੋਕਾਂ ਨੇ ਸ਼ੂਗਰ ਜਾਂਚ ਕਰਵਾਈ। ਇਸ ਮੌਕੇ ਮਾਹਿਰ ਲੈਬ ਟੈਕਨੀਸ਼ੀਅਨਾਂ ਦੀ ਟੀਮ ਨੇ ਸੈਂਪਲ ਲਏ ਅਤੇ ਉਨ੍ਹਾਂ ਨੂੰ ਮੁਫ਼ਤ ਸਿਹਤ ਜਾਂਚ ਪ੍ਰਦਾਨ ਕੀਤੀ। ਇਸ ਮੌਕੇ ਸੁਸਾਇਟੀ ਦੇ ਅਹੁਦੇਦਾਰਾਂ ਨੇ ਸ਼ੂਗਰ ਵਰਗੀਆਂ ਬਿਮਾਰੀਆਂ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਅਤੇ ਲੋਕਾਂ ਨੂੰ ਨਿਯਮਤ ਸਿਹਤ ਜਾਂਚ ਕਰਵਾਉਣ, ਸੰਤੁਲਿਤ ਖ਼ੁਰਾਕ ਅਪਣਾਉਣ ਅਤੇ ਆਪਣੀ ਜੀਵਨ ਸ਼ੈਲੀ ਵਿਚ ਸੁਧਾਰ ਕਰਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਪ੍ਰਦੀਪ ਮੰਗਲਾ, ਪ੍ਰੋਜੈਕਟ ਚੇਅਰਮੈਨ ਪ੍ਰਵੀਨ ਗਰਗ ਬੌਬੀ, ਗੌਰਵ ਕੁਮਾਰ ਜੈਨ ਅਤੇ ਹੋਰ ਮੈਂਬਰਾਂ ਨੇ ਕਿਹਾ ਕਿ ਸੋਸਾਇਟੀ ਭਵਿੱਖ ਵਿਚ ਵੀ ਜਨਤਕ ਹਿਤ ਵਿੱਚ ਅਜਿਹੇ ਸਿਹਤ ਜਾਂਚ ਅਤੇ ਜਾਗਰੂਕਤਾ ਕੈਂਪ ਲਾਉਂਦੀ ਰਹੇਗੀ।