ਬਾਘਾ ਪੁਰਾਣਾ, 2 ਜੂਨ (ਟਿੰਕੂ ਕਾਠਪਾਲ)-ਦੇਸ਼ਾਂ ਵਿਦੇਸ਼ਾਂ ਵਿਚ ਜਾਣਿਆਂ ਜਾਂਦਾ ਸਮਾਜ ਭਲਾਈ ਦਾ ਕੇਂਦਰ ਗੁਰਦੁਆਰਾ ਸ਼ਹੀਦ ਬਾਬਾ ਤੇਗ਼ਾ ਸਿੰਘ ਤਪ ਅਸਥਾਨ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਚੰਦ ਪੁਰਾਣਾ ਮੋਗਾ ਦੇ ਮੁੱਖ ਸੇਵਾਦਾਰ ਸਮਾਜ ਸੇਵੀ ਸੰਤ ਬਾਬਾ ਗੁਰਦੀਪ ਸਿੰਘ ਚੰਦ ਪੁਰਾਣਾ ਦੇ ਮੁੱਖ ਸੇਵਾਦਾਰ ਸਮਾਜ ਸੇਵੀ ਸੰਤ ਬਾਬਾ ਗੁਰਦੀਪ ਸਿੰਘ ਦੇ ਉੱਦਮ ਸਦਕਾ ਹਰ ਸਾਲ ਦੀ ਤਰ੍ਹਾਂ ਅੰਗਹੀਣ ਵਿਅਕਤੀਆਂ ਲਈ ਜੋ ਟਰਾਈ ਸਾਈਕਲ, ਖਰੌੜੀਆਂ, ਬਾਕਰ ਵੰਡੇ ਜਾਂਦੇ | ਇਸੇ ਲੜੀ ਤਹਿਤ ਜਿਹੜੇ ਵਿਅਕਤੀ ਅੰਗਹੀਣ ਹਨ, ਉਹ ਟਰਾਈ ਸਾਈਕਲ ਲੈਣ ਲਈ ਪਿੰਡ ਦੇ ਸਰਪੰਚ ਜਾਂ ਨੰਬਰਦਾਰ ਤੋਂ ਐਪਲੀਕੇਸ਼ਨ ਤਸਦੀਕ ਕਰਵਾ ਕੇ 10 ਜੂਨ ਤੱਕ ਜਮਾਂ ਕਰਵਾਓ ਅਤੇ 1 ਫ਼ੋਟੋ ਐਪਲੀਕੇਸ਼ਨ 'ਤੇ ਲਗਾਉਣ ਜਿੰਨਾਂ ਵਿਅਕਤੀਆਂ ਨੇ ਖਰੌੜੀਆਂ ਬਾਕਰ ਲੈਣੇ ਹਨ, ਉਨ੍ਹਾਂ ਨੂੰ ਕੋਈ ਐਪਲੀਕੇਸ਼ਨ ਦੇਣ ਦੀ ਲੋੜ ਨਹੀਂ, ਉਨ੍ਹਾਂ ਨੂੰ ਮੌਕੇ 'ਤੇ ਦੇਖ ਕੇ ਹੀ ਦਿੱਤੇ ਜਾਣਗੇ ਕਿਉਂਕਿ ਇਹ ਗੁਰਦੁਆਰਾ ਜਿਨ੍ਹਾਂ ਸਮਾਜ ਭਲਾਈ ਦੇ ਕੰਮਾਂ ਵਿਚ ਜਾਣਿਆਂ ਜਾਂਦਾ ਹੈ, ਉਨ੍ਹਾਂ ਧਰਮ ਪ੍ਰਚਾਰ ਵਿਚ ਵੀ ਆਪਣਾ ਰੋਲ ਅਦਾ ਕਰ ਰਿਹਾ ਹੈ | ਇਸ ਮੌਕੇ ਸੰਤ ਬਾਬਾ ਗੁਰਦੀਪ ਸਿੰਘ ਨੇ ਕਿਹਾ ਕਿ ਜਿੰਨਾਂ ਨੂੰ ਪਹਿਲਾਂ ਟਰਾਈ ਸਾਈਕਲ ਮਿਲ ਚੁੱਕੇ ਹਨ, ਉਹ ਮੁੜ ਐਪਲੀਕੇਸ਼ਨ ਨਾ ਦੇਣ ਕਿਉਂਕਿ ਲੋੜਵੰਦਾਂ ਨੂੰ ਹੀ ਇਸ ਸੰਸਥਾ ਵਲੋਂ ਮਹਾਂ ਪੁਰਖ ਸੰਤ ਬਾਬਾ ਨਛੱਤਰ ਸਿੰਘ ਦੀ ਯਾਦ ਵਿਚ ਵੰਡੇ ਜਾ ਰਹੇ ਹਨ | ਟਰਾਈ ਸਾਈਕਲ ਦਾ ਲਾਭ ਮਿਲ ਸਕੇ | ਇਸ ਸਨਮਾਨ ਸਮਾਰੋਹ ਵਿਚ ਵੱਧ ਚੜ੍ਹ ਕੇ