13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਗੋਰਾ ਫਰੂਟ ਵਾਲਾ ਦੇ ਖੋਖੇ ਨੂੰ ਅੱਗ ਲੱਗਣ ਕਾਰਨ ਕਰੀਬ 4 ਲੱਖ ਦਾ ਹੋਇਆ ਨੁਕਸਾਨ <br/>

Ad Position 21
No active advertisement
ਅਜੀਤ ਡੈਸਕ 04-06-2026
ਕਿਸ਼ਨਪੁਰਾ ਕਲਾਂ, 3 ਜੂਨ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਕਸਬਾ ਕਿਸ਼ਨਪੁਰਾ ਕਲਾਂ ਦੇ ਮੇਨ ਬੱਸ ਸਟੈਂਡ 'ਤੇ ਸਥਿਤ ਗੁਰਦਿੱਤ ਸਿੰਘ ਗੋਰਾ ਫਰੂਟ ਵਾਲੇ (ਬਰਫ਼ ਵਾਲੇ) ਦੇ ਖੋਖੇ ਨੂੰ ਦੇਰ ਰਾਤ ਅੱਗ ਲੱਗ ਜਾਣ ਕਾਰਨ ਵੱਡਾ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ¢ ਅੱਗ ਕਾਰਨ ਖੋਖੇ ਵਿਚ ਪਿਆ ਫਰੂਟ, ਕੋਲਡ ਡਰਿੰਕਸ ਅਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ ¢ ਜਾਣਕਾਰੀ ਦਿੰਦਿਆਂ ਖੋਖਾ ਮਾਲਕ ਗੁਰਦਿੱਤ ਸਿੰਘ ਗੋਰਾ ਦੀ ਪਤਨੀ ਗੁਰਵਿੰਦਰ ਕੌਰ ਅਤੇ ਪੁੱਤਰ ਅਨਮੋਲਦੀਪ ਸਿੰਘ ਨੇ ਦੱਸਿਆ ਕਿ ਉਹ ਰਾਤ ਕਰੀਬ 10 ਵਜੇ ਰੋਜ਼ਾਨਾ ਦੀ ਤਰ੍ਹਾਂ ਸਾਮਾਨ ਸੰਭਾਲ ਕੇ ਖੋਖਾ ਬੰਦ ਕਰਕੇ ਘਰ ਚਲੇ ਗਏ ਸਨ¢ ਕਰੀਬ 10:30 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਖੋਖੇ ਨੂੰ ਅੱਗ ਲੱਗ ਗਈ ਹੈ¢ ਸੂਚਨਾ ਮਿਲਦੇ ਹੀ ਉਹ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਪਾਣੀ ਵਾਲੀ ਮੋਟਰ ਚਲਾ ਕੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ¢ ਉਨ੍ਹਾਂ ਦੱਸਿਆ ਕਿ ਕਰੀਬ ਦੋ ਘੰਟਿਆਂ ਦੀ ਜੱਦੋ ਜਹਿਦ ਤੋਂ ਬਾਅਦ ਅੱਗ 'ਤੇ ਕਾਬੂ ਤਾਂ ਪਾ ਲਿਆ ਗਿਆ ਪਰ ਉਦੋਂ ਤੱਕ ਖੋਖੇ ਵਿਚ ਪਿਆ ਵੱਡੀ ਮਾਤਰਾ ਵਿਚ ਫਰੂਟ ਸੜ ਚੁੱਕਾ ਸੀ¢ ਇਸ ਤੋਂ ਇਲਾਵਾ ਪਲਾਸਟਿਕ ਦੀਆਂ ਵੱਡੀਆਂ ਛੋਟੀਆਂ ਠੰਢੇ ਵਾਲੀਆਂ ਬੋਤਲਾਂ ਅਤੇ ਹੋਰ ਸਮਾਨ ਵੀ ਨਸ਼ਟ ਹੋ ਗਿਆ¢ ਗੁਰਦਿੱਤ ਸਿੰਘ ਗੋਰਾ ਨੇ ਦੱਸਿਆ ਕਿ ਉਹ ਕੱਲ੍ਹ ਦੁਪਹਿਰੋਂ ਬਾਅਦ ਹੀ ਮਹਿੰਗੇ ਭਾਅ ਦਾ ਵਧੀਆ ਕਿਸਮ ਦਾ ਅੰਬ, ਸੇਬ ਅਤੇ ਹੋਰ ਫਰੂਟ ਲੈ ਕੇ ਆਏ ਸਨ¢ ਅੱਗ ਕਾਰਨ ਖੋਖੇ ਵਿਚ ਪਈਆਂ ਫਰਿੱਜਾਂ ਵੀ ਨੁਕਸਾਨੀਆਂ ਗਈਆਂ ਹਨ¢ ਉਨ੍ਹਾਂ ਅਨੁਸਾਰ ਅੱਗ ਲੱਗਣ ਕਾਰਨ ਕਰੀਬ 4 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ¢ ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹੋਏ ਨੁਕਸਾਨ ਦਾ ਮੁਆਵਜ਼ਾ ਦੇ ਕੇ ਉਨ੍ਹਾਂ ਦੀ ਆਰਥਿਕ ਮਦਦ ਕੀਤੀ ਜਾਵੇ ਤਾਂ ਜੋ ਉਹ ਮੁੜ ਆਪਣੇ ਕਾਰੋਬਾਰ ਨੂੰ ਸੰਭਾਲ ਸਕਣ¢

Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰ ਜੁਆਇੰਟ ਫ਼ਰੰਟ ਮੋਗਾ ਨੇ ਡੀ.ਸੀ. ਮੋਗਾ ਰਾਹੀਂ ਮੁੱਖ ਮੰਤਰੀ, ਵਿੱਤ ਮੰਤਰੀ, ਮੁੱਖ ਸਕੱਤਰ ਅਤੇ ਵਿੱਤ ਸਕੱਤਰ ਨੂ... ਅਗਲੀ ਖ਼ਬਰ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸਨੀ ਗਿੱਲ ਦੀ ਅਗਵਾਈ ਹੇਠ ਸਰਕਲ ਘੱਲ ਕਲਾਂ ਦੀ ਮੀਟਿੰਗ <br/>
Ad Position 24