13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਪੈਨਸ਼ਨਰ ਜੁਆਇੰਟ ਫ਼ਰੰਟ ਮੋਗਾ ਨੇ ਡੀ.ਸੀ. ਮੋਗਾ ਰਾਹੀਂ ਮੁੱਖ ਮੰਤਰੀ, ਵਿੱਤ ਮੰਤਰੀ, ਮੁੱਖ ਸਕੱਤਰ ਅਤੇ ਵਿੱਤ ਸਕੱਤਰ ਨੂੰ ਭੇਜਿਆ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 04-06-2026
ਮੋਗਾ, 3 ਜੂਨ (ਸੁਰਿੰਦਰਪਾਲ ਸਿੰਘ)-ਪੰਜਾਬ ਸਰਕਾਰ ਦੁਆਰਾ ਪੈਨਸ਼ਨਰਾਂ ਨੂੰ ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਕਿਸ਼ਤਾਂ ਦਾ 18 ਫ਼ੀਸਦੀ ਅਤੇ ਛੇਵੇਂ ਪੇ ਕਮਿਸ਼ਨ ਦਾ ਰਹਿੰਦਾ ਬਕਾਇਆ ਯਕਮੁਸ਼ਤ ਦੇਣ ਦੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫ਼ੈਸਲੇ ਨੂੰ ਲਾਗੂ ਕਰਨ ਤੋਂ ਇਨਕਾਰ ਕਰਨਾ ਅਤਿ ਨਿੰਦਣਯੋਗ ਹੈ ਅਤੇ ਇਸ ਸਬੰਧੀ ਮਾਣਯੋਗ ਹਾਈਕੋਰਟ ਵਿਚ ਪੰਜਾਬ ਸਰਕਾਰ ਦੁਆਰਾ ਪੇਸ਼ ਕੀਤੀ ਸੀਲ ਬੰਦ ਰਿਪੋਰਟ ਰਾਹੀਂ ਡੀ.ਏ. ਅਤੇ ਪੇ ਸਕੇਲਾਂ ਬਾਰੇ ਜੋ ਝੂਠੇ ਤੱਥ ਪੇਸ਼ ਕੀਤੇ ਹਨ ਉਹ ਵੀ ਅਤਿ ਨਿੰਦਣਯੋਗ ਹਨ | ਏ.ਡੀ.ਸੀ. ਮੋਗਾ ਜਸਪਿੰਦਰ ਸਿੰਘ ਨੂੰ ਪੰਜਾਬ ਸਰਕਾਰ ਦੇ ਮੁੱਖ ਮੰਤਰੀ, ਵਿੱਤ ਮੰਤਰੀ, ਮੁੱਖ ਸਕੱਤਰ ਅਤੇ ਵਿੱਤ ਸਕੱਤਰ ਦੇ ਨਾਂਅ ਮੰਗ ਪੱਤਰ ਸੌਂਪਣ ਸਮੇਂ ਜੁਆਇੰਟ ਫ਼ਰੰਟ ਦੇ ਆਗੂਆਂ ਸੁਰਿੰਦਰ ਰਾਮ ਕੁੱਸਾ, ਬਲਵਿੰਦਰ ਸਿੰਘ ਪੀ.ਐਸ.ਪੀ.ਸੀ.ਐਲ., ਸੁਖਮੰਦਰ ਸਿੰਘ ਤੇ ਸਰਬਜੀਤ ਦੌਧਰ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ, ਜਸਪਤ ਰਾਏ ਪੰਜਾਬ ਪੁਲਿਸ, ਇੰਦਰਜੀਤ ਸਿੰਘ ਮੋਗਾ ਸ਼ਾਮਿਲ ਸਨ, ਨੇ ਜਾਣਕਾਰੀ ਦਿੰਦਿਆਂ ਮੰਗ ਪੱਤਰ ਵਿਚ ਸ਼ਾਮਿਲ ਮੰਗਾਂ ਦਾ ਵੇਰਵਾ ਸਾਂਝਾ ਕੀਤਾ | ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਹਾਈਕੋਰਟ ਵਿਚ ਪੇਸ਼ ਕੀਤੀ ਕੈਬਨਿਟ ਸਬ ਕਮੇਟੀ ਦੀ ਰਿਪੋਰਟ ਰੱਦ ਕੀਤੀ ਜਾਵੇ ਅਤੇ ਮਾਣਯੋਗ ਹਾਈਕੋਰਟ ਦੇ ਮਾਣ ਸਤਿਕਾਰ ਨੂੰ ਬਹਾਲ ਰੱਖਦੇ ਹੋਏ 8 ਅਪ੍ਰੈਲ 2026 ਨੂੰ ਕੀਤੇ ਸਿੰਗਲ ਬੈਂਚ ਦੇ ਫ਼ੈਸਲੇ ਨੂੰ 30 ਜੂਨ ਤੋਂ ਪਹਿਲਾਂ ਲਾਗੂ ਕੀਤਾ ਜਾਵੇ | ਗੁਰਸੇਵਕ ਸਿੰਘ ਜਨਰਲ ਸਕੱਤਰ ਪੰਜਾਬ ਪੁਲਿਸ, ਸੁਰਿੰਦਰਪਾਲ ਸਿੰਘ, ਸੁਖਚੈਨ ਸਿੰਘ ਹੀਰਾ, ਮੇਵਾ ਸਿੰਘ ਪ੍ਰਧਾਨ, ਮਨਜੀਤ ਸਿੰਘ ਧਰਮਕੋਟ, ਸੇਵਕ ਸਿੰਘ, ਰੂਪ ਸਿੰਘ ਦੀਨਾ, ਬਲਵੀਰ ਸਿੰਘ ਮਾਛੀਕੇ, ਜਸਪਾਲ ਸਿੰਘ, ਅਤੇ ਹੋਰ ਆਗੂਆਂ ਨੇ ਮੰਗ ਕੀਤੀ ਕਿ 1 ਜਨਵਰੀ 2016 ਤੋਂ ਪਹਿਲਾਂ ਸੇਵਾ-ਮੁਕਤ ਪੈਨਸ਼ਨਰਾਂ ਤੇ ਤਨਖ਼ਾਹ ਕਮਿਸ਼ਨ ਦੀ ਸਿਫ਼ਾਰਸ਼ ਨੂੰ ਲਾਗੂ ਕਰਦਿਆਂ 2.59 ਦੇ ਗੁਣਾਂਕ ਅਤੇ ਨੋਸ਼ਨਲ ਸੋਧ ਵਿਧੀ ਰਾਹੀਂ ਪੈਨਸ਼ਨਾਂ ਸੋਧ ਕੇ ਬਣਦੇ ਬਕਾਏ ਦਿੱਤੇ ਜਾਣ | ਜੁਆਇੰਟ ਫ਼ਰੰਟ ਮੋਗਾ ਦੇ ਆਗੂਆਂ ਜਸਪਾਲ ਸਿੰਘ ਕੰਡਾ, ਕਰਨ ਸਿੰਘ, ਰਾਜ ਕੁਮਾਰ, ਪ੍ਰੇਮ ਕੁਮਾਰ, ਜਗਦੀਪ ਸਿੰਘ ਕੈਂਥ, ਸ਼ਿੰਗਾਰਾ ਸਿੰਘ, ਦਲਜੀਤ ਸਿੰਘ, ਲਾਲ ਸਿੰਘ, ਰਣਵਿੰਦਰ ਸਿੰਘ, ਪਿਆਰਾ ਸਿੰਘ, ਲਖਬੀਰ ਸਿੰਘ, ਰਣਜੀਤ ਸਿੰਘ, ਪ੍ਰੀਤਮ ਸਿੰਘ ਨੇ ਕਿਹਾ ਮਹਿੰਗਾਈ ਵਧਣ ਕਾਰਨ ਦਵਾਈਆਂ ਦੇ ਰੇਟ ਵੱਧ ਗਏ ਹਨ ਜਿਸ ਕਰ ਕੇ ਮੈਡੀਕਲ ਭੱਤਾ ਘੱਟੋ ਘੱਟ 2000 ਰੁਪਏ ਕੀਤਾ ਜਾਵੇ | ਜੁਆਇੰਟ ਫ਼ਰੰਟ ਦੇ ਆਗੂਆਂ ਰੇਸ਼ਮ ਸਿੰਘ ਪੀ.ਐਸ.ਪੀ.ਸੀ.ਐਲ. ਪੈਨ: ਐਸੋਸੀਏਸ਼ਨ, ਅਮਰਜੀਤ ਸਿੰਘ ਪੰਜਾਬ ਰੋਡਵੇਜ਼, ਕਰਨ ਸਿੰਘ, ਸ਼ਮਸ਼ੇਰ ਸਿੰਘ, ਚਰਨ ਸਿੰਘ, ਦਲੀਪ ਸਿੰਘ ਨੇ ਪਿਛਲੇ ਦਿਨੀਂ ਪੁਰਾਣੀ ਪੈਨਸ਼ਨ ਬਹਾਲੀ ਅਤੇ ਹੋਰ ਮੁਲਾਜ਼ਮ ਮੰਗਾਂ ਲਈ ਚੰਡੀਗੜ੍ਹ ਵੱਲ ਮਾਰਚ ਕਰਨ ਵਾਲੇ ਮੁਜ਼ਾਹਰਾਕਾਰੀਆਂ 'ਤੇ ਪਾਣੀ ਦੀਆਂ ਬੁਛਾੜਾਂ ਕਰ ਕੇ ਫੱਟੜ ਕਰਨ ਦੀ ਸਖ਼ਤ ਨਿੰਦਿਆ ਕੀਤੀ | ਜ਼ਿਲ੍ਹਾ ਪ੍ਰੈੱਸ ਸਕੱਤਰ ਗਿਆਨ ਸਿੰਘ ਸਾਬਕਾ ਡੀ.ਪੀ.ਆਰ.ਓ. ਨੇ ਦੱਸਿਆ ਪੈਨਸ਼ਨ ਪੋਰਟਲ 'ਤੇ ਲਾਈਵ ਸਰਟੀਫਿਕੇਟ ਅਤੇ ਐਲ.ਟੀ.ਸੀ. ਫਾਰਮ ਅੱਪਲੋਡ ਕਰਨ ਦੇ ਫ਼ੈਸਲੇ ਦੀ ਆੜ ਵਿਚ ਬਹੁਤ ਸਾਰੇ ਪੈਨਸ਼ਨਰ ਅਪ੍ਰੈਲ ਅਤੇ ਮਈ ਦੀ ਪੈਨਸ਼ਨ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਗਏ ਹਨ | ਇਸ ਮੌਕੇ ਚਰਨ ਸਿੰਘ, ਬਲੌਰ ਸਿੰਘ, ਉਜਾਗਰ ਸਿੰਘ, ਸ਼ਿੰਗਾਰਾ ਸਿੰਘ, ਰੂਪ ਸਿੰਘ, ਜੁਗਿੰਦਰ ਸਿੰਘ ਲੋਹਾਮ, ਰਣਵਿੰਦਰਪਾਲ ਸ਼ਰਮਾ ਅਤੇ ਹੋਰ ਪੈਨਸ਼ਨਰ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਕਾਰਨ ਪਿੰਡ ਮਾੜੀ ਮੁਸਤਫ਼ਾ ਵਿਚ ਸੋਗ ਦੀ ਲਹਿਰ ਅਗਲੀ ਖ਼ਬਰ ਗੋਰਾ ਫਰੂਟ ਵਾਲਾ ਦੇ ਖੋਖੇ ਨੂੰ ਅੱਗ ਲੱਗਣ ਕਾਰਨ ਕਰੀਬ 4 ਲੱਖ ਦਾ ਹੋਇਆ ਨੁਕਸਾਨ <br/>
Ad Position 24