06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਲੋਕਾਂ ਲਈ ਮੁਸੀਬਤ ਬਣਿਆ ਭਿੰਡਰ ਕਲਾਂ-ਵਹਿਣੀਵਾਲ ਸੜਕ ਦਾ ਟੋਟਾ

Ad Position 21
repet_subhas-goyals [Copy P29]
ਅਜੀਤ ਡੈਸਕ 06-06-2026
ਕਿਸ਼ਨਪੁਰਾ ਕਲਾਂ, 5 ਜੂਨ (ਪਰਮਿੰਦਰ ਸਿੰਘ ਗਿੱਲ, ਅਮੋਲਕ ਸਿੰਘ ਕਲਸੀ)-ਪਿੰਡ ਭਿੰਡਰ ਕਲਾਂ ਤੋਂ ਵਹਿਣੀਵਾਲ ਨੂੰ ਜਾਂਦੀ ਸੜਕ ਦਾ 500 ਮੀਟਰ ਦਾ ਟੋਟਾ ਇਲਾਕਾ ਵਾਸੀਆਂ ਤੇ ਹੋਰ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ | ਕਿਉਂਕਿ ਇਸ 'ਤੇ ਪਿਛਲੇ ਲੰਮੇ ਸਮੇਂ ਤੋਂ ਪੱਥਰ ਵਿਛਾ ਕੇ ਛੱਡ ਦਿੱਤੇ ਗਏ ਹਨ | ਇਸ ਉੱਪਰ ਪ੍ਰੀਮਿਕਸ ਨਾ ਪਾਉਣ ਕਾਰਨ ਇਹ ਸੜਕ ਦਾ ਟੁਕੜਾ ਹਾਦਸਿਆਂ ਦਾ ਕਾਰਨ ਬਣ ਰਿਹਾ ਹੈ | ਇਸ ਸੜਕ ਤੋਂ ਹਰ ਰੋਜ਼ ਵੱਡੀ ਗਿਣਤੀ ਵਿਚ ਦੋ ਪਹੀਆ, ਚਾਰ ਪਹੀਆ ਸਮੇਤ ਹੈਵੀ ਵਾਹਨ ਵੀ ਲੰਘਦੇ ਹਨ | ਸੜਕ ਉੱਪਰ ਪਏ ਢਿੱਲੇ ਪੱਥਰ ਵਾਹਨਾਂ ਦੇ ਟਾਇਰਾਂ ਹੇਠੋਂ ਤੇਜ਼ੀ ਨਾਲ ਨਿਕਲ ਕੇ ਹੋਰ ਰਾਹਗੀਰਾਂ ਅਤੇ ਵਾਹਨ ਚਾਲਕਾਂ ਵੱਜ ਰਹੇ ਹਨ | ਪਿੰਡ ਵਾਸੀਆਂ ਨੇ ਦੱਸਿਆ ਕਿ ਉੱਬੜ-ਖੁੱਬੜ ਅਤੇ ਖ਼ਰਾਬ ਹੋ ਚੁੱਕੇ ਇਸ ਰਸਤੇ ਕਾਰਨ ਰੋਜ਼ਾਨਾ ਛੋਟੇ-ਵੱਡੇ ਹਾਦਸੇ ਵਾਪਰ ਰਹੇ ਹਨ | ਖ਼ਾਸ ਕਰਕੇ ਮੋਟਰਸਾਈਕਲ ਸਵਾਰਾਂ ਅਤੇ ਸਾਈਕਲ ਚਾਲਕਾਂ ਨੂੰ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਰਾਤ ਦੇ ਸਮੇਂ ਹੋਰ ਵੀ ਮੁਸਕਲ ਹੋ ਜਾਂਦੇ ਹਨ, ਕਿਉਂਕਿ ਸੜਕ ਦੀ ਸਤ੍ਹਾ ਸਮਤਲ ਨਾ ਹੋਣ ਕਾਰਨ ਦੋ ਪਹੀਆ ਵਾਹਨਾਂ ਦਾ ਸੰਤੁਲਨ ਵਿਗੜਨ ਦਾ ਡਰ ਬਣਿਆ ਰਹਿੰਦਾ ਹੈ | ਪਿੰਡ ਵਾਸੀਆਂ ਨੇ ਕਿਹਾ ਕਿ ਬਾਕੀ ਸਾਰੀ ਸੜਕ ਦਾ ਕੰਮ ਮੁਕੰਮਲ ਹੋਣ ਦੇ ਬਾਵਜੂਦ ਇਸ ਛੋਟੇ ਜਿਹੇ ਟੋਟੇ ਦਾ ਕੰਮ ਅਧੂਰਾ ਛੱਡਣਾ ਠੇਕੇਦਾਰ ਦੀ ਲਾਪਰਵਾਹੀ ਨੂੰ ਦਰਸਾਉਂਦਾ ਹੈ | ਪਿੰਡ ਵਾਸੀਆਂ ਨੇ ਸਰਕਾਰ ਤੇ ਮਹਿਕਮੇ ਤੋਂ ਮੰਗ ਕੀਤੀ ਹੈ ਕਿ ਭਿੰਡਰ ਕਲਾਂ ਵਹਿਣੀਵਾਲ ਲਿੰਕ ਸੜਕ ਦੇ ਇਸ ਟੋਟੇ 'ਤੇ ਤੁਰੰਤ ਪ੍ਰੀਮਿਕਸ ਪਾ ਕੇ ਇਸ ਕਾਰਜ ਨੂੰ ਪੂਰਾ ਕੀਤਾ ਜਾਵੇ | ਇਸ ਨਾਲ ਨਾ ਸਿਰਫ਼ ਹਾਦਸਿਆਂ ਵਿਚ ਕਮੀ ਆਵੇਗੀ, ਸਗੋਂ ਲੋਕਾਂ ਨੂੰ ਰੋਜ਼ਾਨਾ ਆਵਾਜਾਈ ਦੌਰਾਨ ਵੱਡੀ ਰਾਹਤ ਵੀ ਮਿਲੇਗੀ |
Ad Position 22
No active advertisement
ਪਿਛਲੀ ਖ਼ਬਰ ਅਰਵਿੰਦਰ ਸਿੰਘ ਭਾਟੀਆ ਦੇ ਬਲਾਕ ਪ੍ਰਧਾਨ ਬਣਨ ਨਾਲ 'ਆਪ' ਆਗੂਆਂ 'ਚ ਖੁਸ਼ੀ ਦੀ ਲਹਿਰ ਅਗਲੀ ਖ਼ਬਰ ਸੇਵਾ ਕੇਂਦਰਾਂ ਦੇ ਮੁਲਾਜ਼ਮ ਅੱਜ ਵੱਡੇ ਇਕੱਠ ਨਾਲ ਸੁਨਾਮ ਪੁੱਜਣਗੇ-ਜ਼ਿਲ੍ਹਾ ਮੋਗਾ ਪ੍ਰਧਾਨ
Ad Position 24