05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਦਸਮੇਸ਼ ਸਕੂਲ 'ਚ ਮਨਾਇਆ ਵਿਸ਼ਵ ਵਾਤਾਵਰਨ ਦਿਵਸ

Ad Position 21
repet_subhas-goyals [Copy P29]
ਅਜੀਤ ਡੈਸਕ 06-06-2026
ਨਿਹਾਲ ਸਿੰਘ ਵਾਲਾ, 5 ਜੂਨ (ਪਲਵਿੰਦਰ ਸਿੰਘ ਟਿਵਾਣਾ)-ਸਿੱਖਿਆ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਦੇ ਭਾਈ ਘਨੱਈਆ ਕੌਮੀ ਸੇਵਾ ਯੋਜਨਾ ਯੂਨਿਟ ਦੇ ਵਲੰਟੀਅਰਾਂ ਨੇ ਵਾਤਾਵਰਨ ਦੀ ਸੰਭਾਲ ਲਈ ਵਿਸ਼ੇਸ਼ ਮੁਹਿੰਮ ਚਲਾਈ¢ ਪ੍ਰੋਗਰਾਮ ਅਫਸਰ ਗੁਰਚਰਨ ਸਿੰਘ ਰਾਮਾਂ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੀ ਰਹਿਨੁਮਾਈ ਹੇਠ ਵਲੰਟੀਅਰਾਂ ਅਤੇ ਅਧਿਆਪਕਾਂ ਨੇ ਪਿ੍ੰ. ਗੁਰਪ੍ਰੀਤ ਕੌਰ ਦੀ ਅਗਵਾਈ ਹੇਠ 22 ਮਈ ਤੋਂ 5 ਜੂਨ ਤੱਕ ਮਨਾਏ ਪੰਦ੍ਹਰਵਾੜੇ ਦੌਰਾਨ ਵਾਤਾਵਰਨ ਬਚਾਉਣ ਵਾਸਤੇ ਜਾਗਰੂਕਤਾ ਫੈਲਾਉਣ ਲਈ ਵੱਖ-ਵੱਖ ਗਤੀਵਿਧੀਆਂ ਕੀਤੀਆਂ¢ ਇਸ ਸਮੇਂ ਦੌਰਾਨ ਵਲੰਟੀਅਰਾਂ ਨੇ ਚੇਤਨਾ ਮਾਰਚ ਕੱਢਿਆ ਅਤੇ ਹੱਥਾਂ ਵਿਚ ਮਾਟੋ ਫੜ ਕੇ ਸਮਾਜ ਨੂੰ ਭਾਵਪੂਰਤ ਪੈਗਾਮ ਦੇਣ ਦੀ ਕੋਸ਼ਿਸ਼ ਕੀਤੀ¢ ਵਿਸ਼ੇਸ਼ ਸੈਮੀਨਾਰ ਨੂੰ ਮੈਨੇਜਿੰਗ ਡਾਇਰੈਕਟਰ ਪਿ੍ੰਸੀਪਲ ਮਹਿੰਦਰ ਕੌਰ ਢਿੱਲੋਂ, ਬਾਨੀ ਪਿ੍ੰਸੀਪਲ ਭੁਪਿੰਦਰ ਸਿੰਘ ਢਿੱਲੋਂ, ਪਿ੍ੰਸੀਪਲ ਗੁਰਪ੍ਰੀਤ ਕੌਰ, ਵਾਈਸ ਪਿ੍ੰਸੀਪਲ ਮੈਡਮ ਮੀਨਾ ਜੈਨ ਅਤੇ ਪ੍ਰੋਗਰਾਮ ਅਫਸਰ ਗੁਰਚਰਨ ਸਿੰਘ ਰਾਮਾਂ ਆਦਿ ਬੁਲਾਰਿਆਂ ਨੇ ਪਲਾਸਟਿਕ ਦੇ ਡਿਸਪੋਜ਼ਲ ਸਮਾਨ ਅਤੇ ਲਿਫਾਫਿਆਂ ਆਦਿ ਦੀ ਵਰਤੋਂ ਨਾ ਕਰਕੇ ਆਲਾ ਦੁਆਲੇ ਤੇ ਚੌਗਿਰਦੇ ਨੂੰ ਬਚਾਉਣ ਦਾ ਅਰਥ ਭਰਪੂਰ ਸੰਦੇਸ਼ ਦਿੱਤਾ¢ ਇਸ ਦÏਰਾਨ ਵਲੰਟੀਅਰਾਂ ਦੇ ਲੇਖ ਲਿਖਣ, ਪੋਸਟਰ ਅਤੇ ਚਾਰਟ ਬਣਾਉਣ ਮੁਕਾਬਲੇ ਵੀ ਕਰਵਾਏ ਗਏ¢ ਵਲੰਟੀਅਰਾਂ ਨੇ ਇਸ ਸਮੇਂ 30 ਬੂਟੇ ਵੀ ਲਗਾਏ¢
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਮੋਗਾ ਦੇ ਪ੍ਰਬੰਧਾਂ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਸੰਬੰਧੀ ਮੀਟਿੰਗ ਅਗਲੀ ਖ਼ਬਰ ਅਰਵਿੰਦਰ ਸਿੰਘ ਭਾਟੀਆ ਦੇ ਬਲਾਕ ਪ੍ਰਧਾਨ ਬਣਨ ਨਾਲ 'ਆਪ' ਆਗੂਆਂ 'ਚ ਖੁਸ਼ੀ ਦੀ ਲਹਿਰ
Ad Position 24