05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਵਿਖੇ 7ਵੀਂ ਬੋਰਡ ਆਫ਼ ਸਟੱਡੀਜ਼ ਦੀ ਮੀਟਿੰਗ

Ad Position 21
repet_subhas-goyals [Copy P29]
ਅਜੀਤ ਡੈਸਕ 06-06-2026
ਮੋਗਾ, 5 ਜੂਨ (ਸੁਰਿੰਦਰਪਾਲ ਸਿੰਘ)-ਰਾਜ ਦੀ ਇੱਕ ਪ੍ਰਮੁੱਖ ਵਿੱਦਿਅਕ ਸੰਸਥਾ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੀ 7ਵੀਂ ਬੋਰਡ ਆਫ਼ ਸਟੱਡੀਜ਼ ਮੀਟਿੰਗ ਚੇਅਰਮੈਨ ਡਾ. ਜੀ.ਡੀ. ਗੁਪਤਾ ਦੀ ਅਗਵਾਈ ਹੇਠ ਕੀਤੀ ਗਈ | ਮੀਟਿੰਗ ਵਿਚ ਯੂਨੀਵਰਸਿਟੀ ਨਾਮਜ਼ਦ ਪ੍ਰੋ. ਰਾਜੀਵ ਬੇਦੀ (ਐਸੋਸੀਏਟ ਡੀਨ, ਅਕਾਦਮਿਕ ਅਤੇ ਖੋਜ ਅਤੇ ਵਿਕਾਸ, ਡਾ. ਆਰ.ਕੇ. ਗੋਇਲ ਪ੍ਰੋ. ਆਫ਼ ਫਾਰਮਾਸਿਊਟੀਕਲ ਸਾਇੰਸਜ਼ ਐਂਡ ਡਰੱਗ ਰਿਸਰਚ, ਪੰਜਾਬੀ ਯੂਨੀਵਰਸਿਟੀ, ਪਟਿਆਲਾ), ਡਾ. ਪ੍ਰਦੀਪ ਗੁਪਤਾ (ਐਲ.ਐਮ. ਥਾਪਰ ਸਕੂਲ ਆਫ਼ ਮੈਨੇਜਮੈਂਟ, ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ), ਡਾ. ਸੁਬੀਅਤ ਕੁਮਾਰ ਜੈਨ (ਪ੍ਰੋਫੈਸਰ, ਜੀ.ਐਨ.ਡੀ.ਯੂ., ਅੰਮਿ੍ਤਸਰ), ਡਾ. ਮੋਨਿਕਾ (ਐਸੋਸੀਏਟ ਪ੍ਰੋਫੈਸਰ, ਪੀ.ਆਈ.ਪੀ.ਐਸ.ਆਰ., ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਫ਼ਰੀਦਕੋਟ) ਅਤੇ ਡਾ. ਆਰ.ਕੇ. ਨਾਰੰਗ ਪਿ੍ੰਸੀਪਲ ਸ਼ਾਮਲ ਹੋਏ | ਇਸ ਤੋਂ ਇਲਾਵਾ ਸੰਸਥਾ ਦੇ ਸਾਰੇ ਵਿਭਾਗਾਂ ਦੇ ਮੁਖੀਆਂ ਅਤੇ ਸੀਨੀਅਰ ਫੈਕਲਟੀ ਮੈਂਬਰਾਂ ਨੇ ਕਾਰਵਾਈ ਵਿਚ ਹਿੱਸਾ ਲਿਆ | ਮੀਟਿੰਗ ਦੌਰਾਨ, ਹੇਠ ਲਿਖੇ ਮੁੱਖ ਨੁਕਤਿਆਂ 'ਤੇ ਚਰਚਾ ਕੀਤੀ ਗਈ ਅਤੇ ਉਨ੍ਹਾਂ ਨੂੰ ਪ੍ਰਵਾਨਗੀ ਦਿੱਤੀ ਗਈ 2026-27 ਲਈ ਅਕਾਦਮਿਕ ਕਲੰਡਰ ਅਤੇ ਫਾਰਮੇਸੀ ਕੌਂਸਲ ਦੁਆਰਾ ਪ੍ਰਵਾਨਿਤ ਨਵਾਂ ਸਿਲੇਬਸ, ਜੋ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤਿਆਰ ਕੀਤਾ ਗਿਆ ਹੈ | ਇਸ ਤੋਂ ਇਲਾਵਾ ਪ੍ਰਵਾਨਿਤ ਪ੍ਰੋਗਰਾਮਾਂ ਦੇ ਨਾਲ-ਨਾਲ ਯੂਨੀਵਰਸਿਟੀ-ਪ੍ਰਵਾਨਿਤ ਅਤੇ ਮਾਨਤਾ ਪ੍ਰਾਪਤ ਪ੍ਰੋਗਰਾਮਾਂ ਖ਼ਾਸ ਤੌਰ 'ਤੇ ਬੀ.ਐਸ.ਸੀ. ਆਈ.ਟੀ. ਬੀ.ਕਾਮ. ਬੀ.ਬੀ.ਏ. ਲਈ ਸਿਲੇਬਸ ਨੂੰ ਅਧਿਕਾਰਤ ਤੌਰ 'ਤੇ ਪ੍ਰਵਾਨਗੀ ਦਿੱਤੀ ਗਈ | ਇਸ ਤੋਂ ਇਲਾਵਾ ਕਮੇਟੀ ਦੇ ਸਾਹਮਣੇ ਨਵੇਂ ਸਰਟੀਫਿਕੇਟ ਪ੍ਰੋਗਰਾਮ ਪੇਸ਼ ਕੀਤੇ ਗਏ ਅਤੇ ਬਾਅਦ ਵਿਚ ਪ੍ਰਵਾਨਗੀ ਦਿੱਤੀ ਗਈ | ਮੀਟਿੰਗ ਦੇ ਅੰਤ 'ਤੇ, ਇੰਜੀਨੀਅਰ ਜਸਪ੍ਰੀਤ ਇੰਦਰ ਸਿੰਘ ਨੇ ਸਾਰੇ ਹਾਜ਼ਰੀਨ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਤਰੁਣ ਚੁੱਘ ਨੂੰ ਰਾਜ ਸਭਾ ਭੇਜਣ ਦੇ ਫ਼ੈਸਲੇ ਨਾਲ ਪੰਜਾਬ ਦੇ ਟਕਸਾਲੀ ਭਾਜਪਾ ਆਗੂਆਂ ਤੇ ਵਰਕਰਾਂ ਦਾ ਮਾਣ ਵਧਿਆ-ਡਾ. ਸੀਮ... ਅਗਲੀ ਖ਼ਬਰ ਪਿੰਡ ਦੀਨਾਂ ਵਿਖੇ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ
Ad Position 24