04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਬਲਾਕ ਦਫ਼ਤਰ ਕੋਟ ਈਸੇ ਖਾਂ 'ਚ ਬੀ.ਡੀ.ਓ. ਧਰਮ ਦਾਸ ਨੇ ਚਾਰਜ ਲਿਆ

Ad Position 21
repet_subhas-goyals [Copy P29]
ਅਜੀਤ ਡੈਸਕ 06-06-2026
ਕੋਟ ਈਸੇ ਖਾਂ, 5 ਜੂਨ (ਗੁਰਮੀਤ ਸਿੰਘ ਖ਼ਾਲਸਾ)-ਬਲਾਕ ਦਫ਼ਤਰ ਕੋਰਟ ਈਸੇ ਖਾਂ ਵਿਖੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਧਰਮ ਦਾਸ ਵਲੋਂ ਆਪਣਾ ਚਾਰਜ ਸੰਭਾਲਿਆ ਗਿਆ | ਇਸ ਮੌਕੇ ਫ਼ੱਕਰ ਬਾਬਾ ਦਾਮੰੂ ਸ਼ਾਹ ਦੇ ਪ੍ਰਧਾਨ ਤੇ ਪਿੰਡ ਲੁਹਾਰਾ ਦੇ ਸਰਪੰਚ ਜਗਜੀਵਨ ਸਿੰਘ ਗਿੱਲ ਵਲੋਂ ਬਲਾਕ ਦਫ਼ਤਰ ਪੁੱਜ ਕੇ ਨਵੇਂ ਆਏ ਬੀ.ਡੀ.ਪੀ.ਓ. ਧਰਮ ਦਾਸ ਨੂੰ ਬੁੱਕਾ ਦੇ ਕੇ ਜੀ ਆਇਆ ਆਖਿਆ ਗਿਆ | ਇਸ ਮੌਕੇ ਬੀ.ਡੀ.ਓ. ਧਰਮ ਦਾਸ ਨੇ ਕਿਹਾ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਰਾਹੀਂ ਪਿੰਡਾਂ ਦੇ ਸਰਬਪੱਖੀ ਵਿਕਾਸ ਨੂੰ ਲੈ ਕੇ ਪੂਰੀ ਤਨਦੇਹੀ ਨਾਲ ਆਪਣਾ ਫ਼ਰਜ਼ ਨਿਭਾਇਆ ਜਾਵੇਗਾ | ਇਸ ਮੌਕੇ ਉਨ੍ਹਾਂ ਵਲੋਂ ਪਿੰਡਾਂ ਦੇ ਸੈਕਟਰੀਆਂ ਤੋਂ ਪਿੰਡਾਂ ਦੇ ਚੱਲ ਰਹੇ ਤੇ ਹੋਣ ਵਾਲੇ ਕੰਮਾਂ ਦੀ ਜਾਣਕਾਰੀ ਹਾਸਲ ਕੀਤੀ ਗਈ | ਇਸ ਦੇ ਨਾਲ ਹੀ ਵਿਕਾਸ ਕਾਰਜਾਂ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਸਮੀਖਿਆ ਵੀ ਕੀਤੀ | ਇਸ ਮੌਕੇ ਏ.ਪੀ.ਓ. ਜਗਦੀਪ ਸਿੰਘ, ਸਰਪੰਚ ਜਗਜੀਵਨ ਸਿੰਘ ਗਿੱਲ, ਸੈਕਟਰੀ ਰਾਜਬੀਰ ਸਿੰਘ ਇੰਦਰਗੜ੍ਹ, ਹਰਦੀਪ ਸਿੰਘ, ਗੁਰਸੇਵਕ ਸਿੰਘ, ਬਲਕਰਨ ਸਿੰਘ, ਹਰਚਰਨ ਸਿੰਘ, ਸੁਮਨਦੀਪ ਸਿੰਘ, ਅੰਮਿ੍ਤਪਾਲ ਸਿੰਘ ਆਦਿ ਤੋਂ ਇਲਾਵਾ ਹੋਰ ਬਲਾਕ ਸਟਾਫ਼ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਸੰਤ ਦਰਬਾਰਾ ਸਿੰਘ ਸਕੂਲ ਆਫ ਨਰਸਿੰਗ ਲੋਪੋ 'ਚ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਅਗਲੀ ਖ਼ਬਰ ਐਸ.ਬੀ.ਬੀ.ਐਸ. ਪਬਲਿਕ ਸਕੂਲ ਸੁਖਾਨੰਦ ਨੇ ਵਿਦਿਆਰਥੀਆਂ ਦਾ ਮਨੋਰੰਜਕ ਟੂਰ ਕਰਵਾਇਆ
Ad Position 24