ਮੋਗਾ, 6 ਜੂਨ (ਜਸਪਾਲ ਸਿੰਘ ਬੱਬੀ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਜ਼ਿਲ੍ਹਾ ਮੋਗਾ ਦੇ ਦਫ਼ਤਰ ਦੁੱਨੇਕੇ ਨਹਿਰ ਉੱਪਰ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਜ਼ਿਲ੍ਹਾ ਮੀਡੀਆ ਸਕੱਤਰ ਬਲਕਰਨ ਸਿੰਘ ਢਿੱਲੋਂ ਦੀ ਅਗਵਾਈ ਹੇਠ 6 ਜੂਨ 1984 ਦੇ ਸ਼ਹੀਦਾਂ ਅਤੇ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ | ਹਾਜ਼ਰ ਕਿਸਾਨਾਂ ਵਲੋਂ ਸਮੂਹ ਸ਼ਹੀਦਾਂ ਅਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਕੋਟਿਨ-ਕੋਟਿ ਪ੍ਰਣਾਮ ਕਰਦਿਆਂ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਲਖਵੀਰ ਸਿੰਘ, ਜਗਸੀਰ ਸਿੰਘ ਜੱਗੀ, ਲਖਵਿੰਦਰ ਸਿੰਘ ਰੌਲੀ, ਹਰਜੀਤ ਸਿੰਘ ਮਨਾਵਾਂ, ਰਵੀ ਬਾਘਾ ਪੁਰਾਣਾ, ਮੋਦਨ ਸਿੰਘ ਨਿਧਾਂਵਾਲਾ, ਬੰਤ ਸਿੰਘ, ਮਿੰਟੂ ਮੋਗਾ, ਮਨਜੀਤ ਸਿੰਘ ਬਰਾੜ, ਬੂਟਾ ਸਿੰਘ, ਸੁਖਜੀਤ ਸਿੰਘ ਬਰਾੜ ਦਾਰਾਪੁਰ, ਪ੍ਰੇਮ ਲਾਲ ਪੁਰੀ ਦੌਲਤਪੁਰਾ, ਮੰਦਰਜੀਤ ਸਿੰਘ ਮਨਾਵਾਂ, ਭਵਨਦੀਪ ਸਿੰਘ ਪੁਰਬਾ, ਡਾ. ਰਵੀ ਨੰਦਨ ਸ਼ਰਮਾ, ਜਸਵਿੰਦਰ ਸਿੰਘ ਦੌਲਤਪੁਰਾ, ਬਲਦੇਵ ਸਿੰਘ ਮੋਗਾ, ਮੇਜਰ ਸਿੰਘ ਡਰੋਲੀ, ਦੀਪ ਸਿੰਘ ਸੰਧੂ, ਫਤਿਹ ਸਿੰਘ ਸੰਧੂ, ਜਗਦੀਪ ਸਿੰਘ, ਏਕਮਵੀਰ ਸਿੰਘ, ਨਰਿੰਦਰ ਕੁਮਾਰ ਮੋਗਾ, ਜਸ਼ਨਦੀਪ ਸਿੰਘ, ਮਨਸੀਰਤ ਕੌਰ ਨੇ ਜਲ ਦੀ ਸੇਵਾ ਨਿਭਾਈ |