ਮੋਗਾ, 6 ਜੂਨ (ਸੁਰਿੰਦਰਪਾਲ ਸਿੰਘ)-ਵਿਸ਼ਵ ਵਾਤਾਵਰਨ ਦਿਵਸ ਮਨਾਉਣ ਲਈ ਰਾਜ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੀ ਵਿਦਿਆਰਥੀ ਇਕਾਈ ਆਈ.ਐਸ.ਪੀ.ਓ.ਆਰ. ਚੈਪਟਰ ਨੇ ਪੰਛੀਆਂ ਲਈ ਠੰਢਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਵੱਖ-ਵੱਖ ਥਾਵਾਂ 'ਤੇ ਪਾਣੀ ਦੇ ਕਟੋਰੇ ਲਗਾਏ | ਫਾਰਮ.ਡੀ ਵਿਭਾਗ ਦੇ ਮੁਖੀ ਡਾ. ਸੌਰਭ ਕੋਸੇ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਇਹ ਪਾਣੀ ਦੇ ਕਟੋਰੇ ਡਾ. ਜੀ.ਡੀ. ਗੁਪਤਾ, ਡਾ. ਆਰ.ਕੇ. ਨਾਰੰਗ, ਡਾ. ਬਾਲਕ ਦਾਸ ਕੁਰਮੀ, ਡਾ. ਅਭੈ ਪਾਂਡੇ, ਡਾ. ਮਾਧਵ ਦਿਵੇਦੀ, ਲਵਕੇਸ਼ ਸਿੰਘ, ਡਾ. ਸੌਰਭ ਕੋਸੇ ਅਤੇ ਨਵਨੀਤ ਨੂੰ ਸੌਂਪੇ | ਇਹ ਕਟੋਰੇ ਵੱਖ-ਵੱਖ ਥਾਵਾਂ 'ਤੇ ਰੱਖੇ ਗਏ ਸਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪੰਛੀਆਂ ਨੂੰ ਠੰਢੇ ਪਾਣੀ ਦੀ ਪਹੁੰਚ ਹੋਵੇ, ਜਿਸ ਨਾਲ ਤੇਜ਼ ਗਰਮੀ ਦੌਰਾਨ ਉਨ੍ਹਾਂ ਦੀਆਂ ਜਾਨਾਂ ਬਚਾਉਣ ਵਿਚ ਮਦਦ ਮਿਲ ਸਕੇ | ਸੰਸਥਾ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਨਾ ਸਿਰਫ਼ ਰੁੱਖ ਲਗਾ ਕੇ ਸਗੋਂ ਉਨ੍ਹਾਂ ਦਾ ਪਾਲਣ-ਪੋਸਣ ਕਰ ਕੇ ਅਤੇ ਜੰਗਲੀ ਜੀਵਾਂ ਦੀ ਰੱਖਿਆ ਕਰ ਕੇ ਵਾਤਾਵਰਨ ਸੰਭਾਲ ਵਿਚ ਯੋਗਦਾਨ ਪਾਉਣ | ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜਾਨਵਰ ਅਤੇ ਪੰਛੀ ਵਾਤਾਵਰਨ ਪ੍ਰਣਾਲੀ ਦੇ ਮਹੱਤਵਪੂਰਨ ਅੰਗ ਹਨ ਅਤੇ ਇਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਇਸ ਮੌਕੇ ਅਭਿਸ਼ੇਕ, ਕਮਲਜੀਤ, ਪਰਾਂਸ਼ੂ, ਆਯੂਸ਼, ਆਲੋਕ ਅਤੇ ਪੁਰਸ਼ੋਤਮ ਮੌਜੂਦ ਸਨ |