12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਸਾਹਿਤ ਸਭਾ ਰਜਿ: ਬਾਘਾ ਪੁਰਾਣਾ ਨੇ ਕੀਤੀ ਵਿਸ਼ੇਸ਼ ਮੀਟਿੰਗ

Ad Position 21
repet_subhas-goyals [Copy P29]
ਅਜੀਤ ਡੈਸਕ 08-06-2026
ਬਾਘਾ ਪੁਰਾਣਾ, 7 ਜੂਨ (ਗੁਰਮੀਤ ਸਿੰਘ ਮਾਣੂੰਕੇ)-ਸਾਹਿਤ ਸਭਾ ਰਜਿ: ਬਾਘਾ ਪੁਰਾਣਾ ਨੇ ਸਕੂਲ ਆਫ਼ ਐਮੀਨੈਂਸ ਬਾਘਾ ਪੁਰਾਣਾ ਵਿਸ਼ੇਸ਼ ਮੀਟਿੰਗ ਕੀਤੀ ਜਿਸ ਦੌਰਾਨ ਮੰਚ ਤੋਂ ਸਭਾ ਦੇ ਸਾਥੀ ਮੈਂਬਰ ਜਸਵੀਰ ਸਿੰਘ ਭਲੂਰੀਆ ਕੈਨੇਡਾ ਦੀ ਅੱਠਵੀਂ ਕਾਵਿ ਵਿਅੰਗ ਪੁਸਤਕ ''ਜਸਵੀਰ ਦੇ ਵਿਅੰਗ ਤੀਰ'' ਨੂੰ ਲੋਕ ਅਰਪਣ ਕੀਤਾ ਗਿਆ ਹੈ | ਇਸ ਪੁਸਤਕ ਨੂੰ ਲੋਕ ਅਰਪਣ ਕਰਨ ਦੀ ਰਸਮ ਹਲਕਾ ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ ਅਤੇ ਸਭਾ ਦੇ ਪ੍ਰਧਾਨ ਡਾ. ਸਾਧੂ ਰਾਮ ਲੰਗੇਆਣਾ ਵਲੋਂ ਸਾਂਝੇ ਤੌਰ 'ਤੇ ਨਿਭਾਈ ਗਈ ਜਿਸ ਉਪਰੰਤ ਵਿਧਾਇਕ ਅੰਮਿ੍ਤਪਾਲ ਸਿੰਘ ਨੇ ਪੁਸਤਕ ਦੇ ਰਚੇਤਾ ਜਸਵੀਰ ਸਿੰਘ ਭਲੂਰੀਆ ਨੂੰ ਹਾਰਦਿਕ ਵਧਾਈ ਦਿੱਤੀ ਅਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਹਿਤਕਾਰ ਸਮਾਜ ਦਾ ਸ਼ੀਸ਼ਾ ਹੁੰਦੇ ਹਨ ਜੋ ਆਪਣੀਆਂ ਰਚਨਾਵਾਂ ਰਾਹੀਂ ਸਮਾਜ ਦੇ ਚੰਗੇ ਅਤੇ ਮਾੜੇ ਵਿਸ਼ਿਆਂ ਦੀ ਸਿਰਜਣਾ ਕਰਦੇ ਹੋਏ ਲੋਕਾਂ ਨੂੰ ਸਿੱਧੇ ਰਾਹ ਪਾਉਣ ਲਈ ਰਾਹ ਦਸੇਰਾ ਬਣਦੇ ਹਨ | ਇਸ ਮੌਕੇ ਸਭਾ ਦੇ ਪ੍ਰਧਾਨ ਸਾਧੂ ਰਾਮ ਲੰਗੇਆਣਾ ਅਤੇ ਸਮੂਹ ਮੈਂਬਰਾਂ ਨੇ ਹਲਕਾ ਵਿਧਾਇਕ ਨੂੰ ਸਾਹਿਤਕ ਸਮਾਗਮ ਕਰਨ ਲਈ ਕੋਈ ਢੁਕਵੀਂ ਜਗ੍ਹਾ ਦਾ ਪ੍ਰਬੰਧ ਕਰਨ ਦੀ ਅਪੀਲ ਕੀਤੀ ਅਤੇ ਵਿਧਾਇਕ ਸੁਖਾਨੰਦ ਨੇ ਕਿਹਾ ਕਿ ਬਾਘਾ ਪੁਰਾਣਾ ਸ਼ਹਿਰ ਅੰਦਰ ਸਾਹਿਤ ਸਮਾਗਮ ਅਤੇ ਸਾਹਿਤ ਪੜ੍ਹਨ ਲਈ ਜਲਦੀ ਹੀ ਲਾਇਬ੍ਰੇਰੀ ਦਾ ਨਿਰਮਾਣ ਕੀਤਾ ਜਾਵੇਗਾ | ਇਸ ਮੌਕੇ ਐਸ. ਇੰਦਰ ਰਾਜੇਆਣਾ, ਕੰਵਲਜੀਤ ਭੋਲਾ ਲੰਡੇ ਸਭਾ, ਮੇਜਰ ਸਿੰਘ ਹਰੀਏ ਵਾਲਾ, ਜਸਵੰਤ ਜੱਸੀ, ਸਾਗਰ ਸਫ਼ਰੀ, ਸਤੀਸ਼ ਧਵਨ ਭਲੂਰ, ਈਸ਼ਰ ਸਿੰਘ ਲੰਭਵਾਲੀ, ਲਖਵੀਰ ਸਿੰਘ ਕੋਮਲ, ਯਸ਼ ਚਟਾਨੀ, ਰਘਬੀਰ ਸਿੰਘ ਲੰਗੇਆਣਾ, ਕਰਮ ਸਿੰਘ ਕਰਮ, ਗੁਰਜੰਟ ਕਲਸੀ ਲੰਡੇ, ਹਰਚਰਨ ਸਿੰਘ ਰਾਜੇਆਣਾ, ਹਰਵਿੰਦਰ ਸਿੰਘ ਰੋਡੇ, ਜਗਦੀਸ਼ ਪ੍ਰੀਤਮ, ਕੁਲਦੀਪ ਸਿੰਘ ਮਾਣੂੰਕੇ, ਬਲਵਿੰਦਰ ਸਿੰਘ ਕੈਂਥ, ਚਮਕੌਰ ਸਿੰਘ, ਕੈਸ਼ੀਅਰ ਜਸਵੰਤ ਸਿੰਘ ਜੱਸੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਬਾਘਾ ਪੁਰਾਣਾ ਨੇ ਬੇਰੁਜ਼ਗਾਰ 'ਤੇ ਕੀਤੇ ਅੰਨ੍ਹੇ ਤਸ਼ੱਦਦ ਦੀ ਕੀਤੀ ਨਿਖੇਧੀ ਅਗਲੀ ਖ਼ਬਰ 1984 ਦੇ ਸ਼ਹੀਦਾਂ ਨੂੰ ਸ਼ਿਵ ਸੈਨਾ ਹਿੰਦੁਸਤਾਨ ਵਲੋਂ ਸ਼ਰਧਾਂਜਲੀ ਭੇਟ
Ad Position 24