10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਨਗਰ ਨਿਗਮ ਮੋਗਾ ਦੇ ਨੱਕ ਹੇਠ ਮੋਗਾ ਦੇ ਰਿਹਾਇਸ਼ੀ ਇਲਾਕਿਆਂ ਵਿਚ ਹੋ ਰਿਹਾ ਕਮਰਸ਼ੀਅਲ ਬਿਲਡਿੰਗਾਂ ਦਾ ਨਿਰਮਾਣ

Ad Position 21
No active advertisement
ਅਜੀਤ ਡੈਸਕ 09-06-2026
ਮੋਗਾ, 8 ਜੂਨ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਨਗਰ ਨਿਗਮ ਮੋਗਾ ਦੇ ਨੱਕ ਹੇਠ ਮੋਗਾ ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ ਵਿਚ ਕਮਰਸ਼ੀਅਲ ਬਿਲਡਿੰਗਾਂ ਦਾ ਨਿਰਮਾਣ ਧੜੱਲੇ ਨਾਲ ਜਾਰੀ ਹੈ ਪਰ ਜਾਂ ਤਾਂ ਇਸ ਮਾਮਲੇ ਵਿਚ ਨਗਰ ਨਿਗਮ ਚੁੱਪ ਹੈ ਜਾਂ ਫਿਰ ਨਗਰ ਨਿਗਮ ਦੇ ਅਧਿਕਾਰੀਆਂ ਦਾ ਇਸ ਪਾਸੇ ਧਿਆਨ ਨਹੀਂ ਹੈ, ਇਹ ਆਪਣੇ ਆਪ ਵਿਚ ਕਈ ਅਹਿਮ ਸਵਾਲ ਖੜ੍ਹੇ ਕਰਦਾ ਹੈ | ਜੇਕਰ ਗੱਲ ਕਰੀਏ ਅਕਾਲਸਰ ਰੋਡ ਦੇ ਇਕ ਰਿਹਾਇਸ਼ੀ ਇਲਾਕੇ ਵਿਚ ਇਕ ਕਮਰਸ਼ੀਅਲ ਹਸਪਤਾਲ ਦੀ ਬਿਲਡਿੰਗ ਦੀ ਤਾਂ ਇਸ ਦਾ ਨਿਰਮਾਣ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਅਤੇ ਹੈਰਤ ਅੰਗੇਜ ਗੱਲ ਇਹ ਹੈ ਕਿ ਉਕਤ ਜਗ੍ਹਾ 'ਤੇ ਹਸਪਤਾਲ ਦੀ ਬਿਲਡਿੰਗ ਮਾਪਦੰਡਾਂ 'ਤੇ ਵੀ ਖਰੀ ਨਹੀਂ ਉੱਤਰਦੀ ਕਿਉਂਕਿ ਨਾ ਹੀ ਉੱਥੇ ਕੋਈ ਅੱਗ ਬੁਝਾਊ ਗੱਡੀ ਦੇ ਪਹੁੰਚਣ ਲਈ ਜਗ੍ਹਾ ਹੈ ਜਾਂ ਫਿਰ ਗੱਡੀ ਨੂੰ ਪਹੁੰਚਣ ਵਿਚ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ | ਇਸ ਤੋਂ ਇਲਾਵਾ ਉੱਥੇ ਪਾਰਕਿੰਗ ਦੀ ਵੀ ਸਹੂਲਤ ਨਹੀਂ ਹੈ ਪਰ ਅਜਿਹੀਆਂ ਕਮਰਸ਼ੀਅਲ ਬਿਲਡਿੰਗਾਂ ਦਾ ਨਿਰਮਾਣ ਬਦਸਤੂਰ ਜਾਰੀ ਹੈ ਇਸ ਲਈ ਨਗਰ ਨਿਗਮ ਮੋਗਾ ਦੇ ਅਧਿਕਾਰੀਆਂ ਨੂੰ ਇਸ ਪਾਸੇ ਤੁਰੰਤ ਧਿਆਨ ਦੇਣ ਦੀ ਲੋੜ ਹੈ | ਅਜਿਹੀਆਂ ਬਿਲਡਿੰਗਾਂ ਦੀ ਪੂਰੀ ਤਰ੍ਹਾਂ ਜਾਂਚ ਹੋਣੀ ਚਾਹੀਦੀ ਹੈ ਕਿ ਕੀ ਉਕਤ ਬਿਲਡਿੰਗਾਂ ਦਾ ਰਿਕਾਰਡ ਨਗਰ ਨਿਗਮ ਪਾਸ ਹੈ ਜਾਂ ਨਹੀਂ ਕਿਉਂਕਿ ਰਿਹਾਇਸ਼ੀ ਇਲਾਕਿਆਂ ਵਿਚ ਬਣ ਰਹੀਆਂ ਕਮਰਸ਼ੀਅਲ ਬਿਲਡਿੰਗਾਂ ਉੱਥੇ ਰਹਿਣ ਵਾਲੇ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਵੀ ਬਣਨਗੀਆਂ | ਹਸਪਤਾਲ ਦਾ ਨਿਰਮਾਣ ਕਰਵਾ ਰਹੇ ਡਾ. ਚੰਦਨ ਸਿੰਗਲਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਜੋ ਬਿਲਡਿੰਗ ਬਣਾਈ ਜਾ ਰਹੀ ਹੈ ਉਨ੍ਹਾਂ ਕੋਲ ਉਸ ਦੇ ਕਾਗਜ਼ ਪੂਰੀ ਤਰ੍ਹਾਂ ਮੁਕੰਮਲ ਹਨ ਅਤੇ ਨਗਰ ਨਿਗਮ ਮੋਗਾ ਪਾਸੋਂ ਉਸ ਦਾ ਨਕਸ਼ਾ ਵੀ ਪਾਸ ਹੋਇਆ ਹੈ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਮੋਗਾ ਵਲੋਂ ਸੈਸ਼ਨ 2025-26 ਦੇ ਮੈਰਿਟ ਹੋਲਡਰ ਵਿਦਿਆਰਥੀਆਂ ਲਈ 'ਸਿੱਖਿਆ ਦਾ ਮਹਾਂ ਜਸ਼ਨ' ਸਮਾਗਮ ਅਗਲੀ ਖ਼ਬਰ ਪਾਵਰਕਾਮ ਵਲੋਂ ਪਿੰਡ ਸੇਖਾ ਕਲਾਂ ਵਿਚ ਬਿਜਲੀ ਸਪਲਾਈ ਸੁਧਾਰ ਲਈ ਛੇ ਜੀ.ਓ. ਸਵਿੱਚ ਸਥਾਪਤ
Ad Position 24