30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਪ੍ਰੇਮ ਚੰਦ ਚੱਕੀ ਵਾਲਿਆਂ ਦਾ ਪਰਿਵਾਰ ਨਗਰ ਨਿਗਮ ਮੇਅਰ ਬਣਨ ਲਈ ਪੂਰੀ ਤਰ੍ਹਾਂ ਸਮਰੱਥ-ਜੋਗਿੰਦਰ ਸਿੰਘ ਲੋਹਾਮ

Ad Position 21
No active advertisement
ਅਜੀਤ ਡੈਸਕ 10-06-2026
ਮੋਗਾ, 9 ਜੂਨ (ਸੁਰਿੰਦਰਪਾਲ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਦੇ ਸਾਬਕਾ ਸਰਕਲ ਪ੍ਰਧਾਨ ਤੇ ਨੈਸ਼ਨਲ ਐਵਾਰਡੀ ਜੋਗਿੰਦਰ ਸਿੰਘ ਲੋਹਾਮ ਨੇ ਕਿਹਾ ਕਿ ਪ੍ਰੇਮ ਚੰਦ ਚੱਕੀ ਵਾਲਿਆਂ ਦਾ ਪਰਿਵਾਰ ਨਗਰ ਨਿਗਮ ਦੇ ਮੇਅਰ ਬਣਨ ਲਈ ਪੂਰੀ ਤਰਾਂ ਸਮਰੱਥ ਅਤੇ ਸਮਰਪਿਤ ਹੈ | ਉਨ੍ਹਾਂ ਕਿਹਾ ਕਿ ਉਹ ਆਪਣੇ ਵਾਰਡ ਵਿਚ ਹੀ ਨਹੀ ਸਗੋਂ ਮੋਗਾ ਸ਼ਹਿਰ ਵਿਚ ਬਹੁਤ ਹਰਮਨ ਪਿਆਰੇ ਹਨ, ਉਹ ਪਿਛਲੇ ਕਈ ਸਾਲਾਂ ਤੋ ਸ਼ੋ੍ਰਮਣੀ ਅਕਾਲੀ ਦਲ 'ਚ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾ ਚੁੱਕੇ ਹਨ ਤੇ ਹੁਣ ਉਹ ਆਪ ਪਾਰਟੀ 'ਚ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਦੇ ਤੌਰ 'ਤੇ ਕੰਮ ਕਰ ਰਹੇ ਹਨ | ਉਹ ਬਹੁਤ ਹੀ ਨਰਮ ਸੁਭਾਅ ਦੇ ਮਾਲਕ ਤੇ ਹਰੇਕ ਦੇ ਕੰਮ ਆਉਣ ਵਾਲੇ ਇਨਸਾਨ ਹਨ | ਸ੍ਰ. ਲੋਹਾਮ ਨੇ ਕਿਹਾ ਕਿ ਅੱਜ ਤੋ ਕਰੀਬ 30 ਸਾਲ ਪਹਿਲਾਂ ਜਦੋਂ ਵਾਰਡ ਨੰਬਰ 29 ਵਿਚ ਰਹਿੰਦੇ ਸਨ ਤਾਂ ਸਾਡੇ ਵਾਰਡ ਦੇ ਕੌਂਸਲਰ ਸ੍ਰੀ ਆਨੰਦ ਸਨ ਪਰ ਆਪਣੇ ਨਿੱਜੀ ਕੰਮ ਲਈ ਉਨ੍ਹਾਂ ਕੋਲ ਗਿਆ ਭਾਵੇਂ ਉਹ ਮੈਨੰੂ ਨਿੱਜੀ ਤੌਰ ਤੇ ਜਾਣਦੇ ਨਹੀ ਸੀ ਤਾਂ ਉਨ੍ਹਾਂ ਨੇ ਮੇਰਾ ਕੰਮ ਮੇਰੇ ਪਹਿਲੇ ਬੋਲ 'ਤੇ ਕਰ ਦਿੱਤਾ | ਇਹ ਉਨ੍ਹਾਂ ਦੀ ਹਰਮਨ ਪਿਆਰਤਾ ਦਾ ਸਬੂਤ ਹੈ, ਤੇ ਉਹ ਲਗਾਤਾਰ ਪੰਜ ਵਾਰ ਕੌਂਸਲਰ ਬਣੇ ਤੇ ਇਸ ਵਾਰ 26 ਮਈ ਨੂੰ ਹੋਈਆਂ ਚੋਣਾਂ ਵਿਚ ਉਨ੍ਹਾਂ ਦੀ ਭਰਜਾਈ ਸ੍ਰੀਮਤੀ ਰੀਤੂ ਬਾਲਾ ਵੱਡੀ ਲੀਡ ਲੈ ਕੇ ਜਿੱਤੇ ਹਨ | ਇਸ ਲਈ ਮੋਗਾ ਨਗਰ ਨਿਗਮ ਦੇ ਮੇਅਰ ਵਾਸਤੇ ਸਭ ਤੋ ਉਚਿੱਤ ਉਮੀਦਵਾਰ ਹਨ ਤੇ ਸ਼ਹਿਰ ਵਾਸੀਆਂ ਦੀ ਹਮਾਇਤ ਵੀ ਉਨ੍ਹਾਂ ਨੂੰ ਪ੍ਰਾਪਤ ਹੈ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਟੇਟ ਚੰਡੀਗੜ੍ਹ ਹਿਊਮਨ ਰਾਈਟਸ ਕਮਿਸ਼ਨ ਵਲੋਂ ਗੁਰਜੋਤ ਸਿੰਘ ਕੋਰ ਗਰੁੱਪ ਮੈਂਬਰ ਨਿਯੁਕਤ ਅਗਲੀ ਖ਼ਬਰ ਆਪਣਾ ਹੱਕ ਮੰਗਣ ਵਾਲੇ ਨੌਜਵਾਨ ਸਰਕਾਰ ਦੀ ਧੱਕੇਸ਼ਾਹੀ ਤੇ ਪੁਲਿਸ ਦੀਆਂ ਡਾਂਗਾਂ ਦਾ ਹੋਣ ਲੱਗੇ ਸ਼ਿਕਾਰ <br/>
Ad Position 24