30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਪੁਰਸ਼ੋਤਮ ਮਾਸ ਵਿਚ ਗੀਤਾ ਭਵਨ ਵਿਖੇ ਸ਼੍ਰੀਮਦ ਭਾਗਵਤ ਕਥਾ ਦਾ ਸ਼ੁਭ ਆਰੰਭ •ਵੈਦਿਕ ਮੰਤਰਾਂ ਨਾਲ ਗੂੰਜਿਆ ਪ੍ਰੰਗਣ <br/>

Ad Position 21
No active advertisement
ਅਜੀਤ ਡੈਸਕ 10-06-2026
ਮੋਗਾ, 9 ਜੂਨ (ਸੁਰਿੰਦਰਪਾਲ ਸਿੰਘ)-ਬ੍ਰਹਮਲੀਨ ਸਵਾਮੀ ਵੇਦਾਂਤਾ ਨੰਦ ਮਹਾਰਾਜ ਅਤੇ ਬ੍ਰਹਮਲੀਨ ਸਵਾਮੀ ਸਹਿਜ ਪ੍ਰਕਾਸ਼ ਮਹਾਰਾਜ ਦੀ ਤਪੋ ਭੂਮੀ ਗੀਤਾ ਭਵਨ ਮੋਗਾ ਵਿਚ ਗੀਤਾ ਭਵਨ ਟਰੱਸਟ ਸੁਸਾਇਟੀ ਦੇ ਤੱਤਾਵਧਾਨ ਹੇਠ ਪਾਵਨ ਪੁਰਸ਼ੋਤਮ ਮਾਸ ਮੌਕੇ ਕਰਵਾਏ ਜਾ ਰਹੇ ਸ਼੍ਰੀਮਦ ਭਾਗਵਤ ਕਥਾ ਗਿਆਨ ਯੱਗ ਦਾ ਸ਼ੁਭ ਆਰੰਭ ਬਹੁਤ ਹੀ ਸ਼ਰਧਾ, ਭਗਤੀ ਅਤੇ ਵੈਦਿਕ ਰੀਤੀ-ਰਿਵਾਜਾਂ ਨਾਲ ਕੀਤਾ ਗਿਆ¢ ਕਥਾ ਦੇ ਪਹਿਲੇ ਦਿਨ ਗੀਤਾ ਭਵਨ ਦਾ ਮਾਹੌਲ ਵੈਦਿਕ ਮੰਤਰੋਚਾਰ, ਸ਼ੰਖ ਨਾਦ ਅਤੇ ਭਗਵਾਨ ਦੇ ਜੈਕਾਰਿਆਂ ਨਾਲ ਭਗਤੀ ਮਈ ਬਣ ਗਿਆ¢ ਪ੍ਰੋਗਰਾਮ ਦੀ ਸ਼ੁਰੂਆਤ ਨਵਗ੍ਰਹਿ ਪੂਜਣ, ਕਲਸ਼ ਸਥਾਪਨਾ ਅਤੇ ਭਗਵਾਨ ਸ਼ਾਲਿਗ੍ਰਾਮ ਦੇ ਦਿਵਿਆ ਅਭਿਸ਼ੇਕ ਨਾਲ ਹੋਈ¢ ਇਸ ਮੌਕੇ ਵਿਦਵਾਨ ਆਚਾਰੀਆ ਪੰਡਿਤ ਸਤਨਾਰਾਇਣ ਅਤੇ ਪੰਡਿਤ ਰਾਮ ਵਲੋਂ ਵੈਦਿਕ ਮੰਤਰਾਂ ਦੇ ਉਚਾਰਨ ਨਾਲ ਸਮੂਹ ਧਾਰਮਿਕ ਰਸਮਾਂ ਸੰਪੰਨ ਕਰਵਾਈਆਂ ਗਈਆਂ¢ ਇਸ ਤੋਂ ਬਾਅਦ ਵਿਧੀਵਤ ਤਰੀਕੇ ਨਾਲ ਸ਼੍ਰੀਮਦ ਭਾਗਵਤ ਮਹਾਂ ਪੁਰਾਣ ਦਾ ਪੂਜਣ ਕਰਕੇ ਉਸ ਨੂੰ ਯੱਗ ਮੰਡਪ ਵਿਚ ਸਥਾਪਿਤ ਕੀਤਾ ਗਿਆ ਅਤੇ ਕਲਸ਼ ਪੂਜਨ ਤੇ ਜੌਂ (ਜਵਾਰ) ਬੀਜਣ ਦੀ ਪਵਿੱਤਰ ਪਰੰਪਰਾ ਵੀ ਨਿਭਾਈ ਗਈ ¢ ਗੀਤਾ ਭਵਨ ਟਰੱਸਟ ਸੁਸਾਇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਲਗਪਗ 32 ਮਹੀਨੇ, 16 ਦਿਨ ਅਤੇ 8 ਘੰਟਿਆਂ ਦੇ ਅੰਤਰਾਲ ਬਾਅਦ ਆਉਣ ਵਾਲਾ ਪੁਰਸ਼ੋਤਮ ਮਾਸ ਭਗਵਾਨ ਵਿਸ਼ਨੂੰ ਅਤੇ ਭਗਵਾਨ ਸ੍ਰੀ ਕਿ੍ਸ਼ਨ ਨੂੰ ਸਮਰਪਿਤ ਹੈ¢ ਇਸ ਮੌਕੇ ਗੀਤਾ ਭਵਨ ਟਰੱਸਟ ਸੁਸਾਇਟੀ ਦੇ ਪ੍ਰਧਾਨ ਐਡਵੋਕੇਟ ਸੁਨੀਲ ਗਰਗ, ਮਹਾਂ ਮੰਤਰੀ ਅੰਸ਼ੁਲ ਸ਼੍ਰੀ ਕੰੁਜ, ਜੁਆਇੰਟ ਸਕੱਤਰ ਸੁਰਿੰਦਰ ਗੋਇਲ, ਸੀਨੀਅਰ ਉਪ ਪ੍ਰਧਾਨ ਰਵਿੰਦਰ ਸੂਦ, ਉਪ ਪ੍ਰਧਾਨ ਭਰਤ ਅਗਰਵਾਲ ਅਤੇ ਕੈਸ਼ੀਅਰ ਯੋਗੇਸ਼ ਗਰਗ ਨੇ ਸਮੂਹ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ 15 ਜੂਨ ਤੱਕ ਹਰ ਰੋਜ਼ ਸ਼ਾਮ 4 ਵਜੇ ਤੋਂ 7 ਵਜੇ ਤੱਕ ਹੋਣ ਵਾਲੀ ਸ਼੍ਰੀਮਦ ਭਾਗਵਤ ਕਥਾ ਵਿਚ ਪਰਿਵਾਰ ਸਮੇਤ ਸ਼ਾਮਿਲ ਹੋ ਕੇ ਧਰਮ ਲਾਭ ਪ੍ਰਾਪਤ ਕਰਨ¢

Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਮਹਾਰਾਜਾ ਰਣਜੀਤ ਸਿੰਘ ਐਵਾਰਡ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨਾਲ ਮੁਲਾਕਾਤ ਅਗਲੀ ਖ਼ਬਰ ਕਿਸਾਨ ਮਜ਼ਦੂਰ ਜਥੇਬੰਦੀ ਵਲੋਂ ਪਿੰਡ ਲੁਹਾਰਾ ਦੇ ਗੁਰਦੁਆਰਾ ਸਾਹਿਬ ਵਿਖੇ ਡੈਲੀਗੇਟ ਇਜਲਾਸ •ਅਹੁਦੇਦਾਰਾਂ ਦੀ ਕੀਤੀ ਚੋਣ...
Ad Position 24