07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਵਿਧਾਇਕ ਬਿਲਾਸਪੁਰ ਨੇ ਬੀੜ ਰਾਊਕੇ ਦੇ ਵਿਕਾਸ ਕਾਰਜਾਂ ਲਈ ਚੈੱਕ ਵੰਡੇ

Ad Position 21
No active advertisement
ਅਜੀਤ ਡੈਸਕ 11-06-2026
ਬੱਧਨੀ ਕਲਾਂ, 10 ਜੂਨ (ਸੰਜੀਵ ਕੋਛੜ)-ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਪਿੰਡ ਬੀੜ ਰਾਊਕੇ ਦੀਆਂ ਗਲੀਆਂ ਨਾਲੀਆਂ ਵਾਸਤੇ ਗ੍ਰਾਮ ਪੰਚਾਇਤ ਨੂੰ ਚੈੱਕ ਤਕਸੀਮ ਕੀਤੇ | ਵਿਧਾਇਕ ਨੇ ਇਸ ਸਮੇਂ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਅਤੇ ਸ਼ਹਿਰਾਂ ਦੀ ਨੁਹਾਰ ਬਦਲਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਉਨ੍ਹਾਂ ਦੱਸਿਆ ਕਿ ਨਿਹਾਲ ਸਿੰਘ ਵਾਲਾ ਦੇ ਸਾਰੇ ਪਿੰਡਾਂ ਵਿਚ ਵਿਕਾਸ ਕਾਰਜ ਜ਼ੋਰਾਂ 'ਤੇ ਚੱਲ ਰਹੇ ਹਨ | ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਵਲੋਂ ਹਰ ਸੰਭਵ ਆਰਥਿਕ ਸਹਾਇਤਾ ਦੇਣ ਦਾ ਭਰੋਸਾ ਦਿਵਾਇਆ | ਇਸ ਮੌਕੇ ਸਰਪੰਚ ਜਤਿੰਦਰ ਕੌਰ, ਪਾਲ ਸਿੰਘ ਪੰਚ, ਰੇਸ਼ਮ ਸਿੰਘ ਪੰਚ, ਪਾਲੀ ਸਿੰਘ ਸਾਬਕਾ ਸਰਪੰਚ, ਬਲਵੀਰ ਸਿੰਘ, ਜਸਵੰਤ ਸਿੰਘ, ਹਰਦੇਵ ਸਿੰਘ, ਸੁਖਮੰਦਰ ਸਿੰਘ, ਦਲਜੀਤ ਸਿੰਘ, ਪਤਮਿੰਦਰ ਸਿੰਘ, ਰਣਧੀਰ ਸਿੰਘ, ਸੁਖਮੰਦਰ ਸਿੰਘ ਗਿੱਲ, ਹਰਦਿਆਲ ਸਿੰਘ ਗਿੱਲ, ਜਗਸੀਰ ਸਿੰਘ ਮੀਡੀਆ ਇੰਚਾਰਜ ਸਮੇਤ ਪਿੰਡ ਵਾਸੀ ਕਾਫੀ ਗਿਣਤੀ ਵਿਚ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਗਲੋਬਲ ਸਿੱਖ ਸੰਸਥਾ ਵਲੋਂ ਹਿਊਮਨ ਇੰਪਾਵਰਮੈਂਟ ਸੁਸਾਇਟੀ ਆਫ਼ ਇੰਡੀਆ ਦਾ ਸਨਮਾਨ ਅਗਲੀ ਖ਼ਬਰ ਅਕਾਲੀ ਦਲ ਵਲੋਂ ਵਪਾਰਕ ਮੰਡਲਾਂ ਦੀ ਘੋਸ਼ਣਾ, ਬਾਘਾ ਪੁਰਾਣਾ ਤੋਂ ਪਵਨ ਗੋਇਲ ਪ੍ਰਧਾਨ ਨਿਯੁਕਤ
Ad Position 24