06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਲਗਾਤਾਰ ਚੌਥੀ ਵਾਰ ਸੈਨੇਟਰ ਚੁਣੇ ਗਏ ਵਰਿੰਦਰ ਸਿੰਘ ਗਿੱਲ ਨੂੰ ਸਾਬਕਾ ਖੇਡ ਅਫ਼ਸਰ ਪਰਮਜੀਤ ਸਿੰਘ ਡਾਲਾ ਨੇ ਦਿੱਤੀ ਮੁਬਾਰਕਾਬਾਦ

ਮੋਗਾ, 6 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਗਰੇਜੂਏਟਸ ਹਲਕੇ ਦੀਆਂ ਹੋਈਆਂ ਸੈਨੇਟ ਚੋਣਾਂ ਵਿਚ ਵਰਿੰਦਰ ਸਿੰਘ ਗਿੱਲ ਸੈਨੇਟਰ ਚੁਣੇ ਗਏ। ਉਨ੍ਹਾਂ ਨੇ 3040 ਵੋਟਾਂ ਪ੍ਰਾਪਤ ਕਰ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ।

Ad Position 21
No active advertisement
ਅਜੀਤ ਡੈਸਕ 07-10-2026
ਮੋਗਾ, 6 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਗਰੇਜੂਏਟਸ ਹਲਕੇ ਦੀਆਂ ਹੋਈਆਂ ਸੈਨੇਟ ਚੋਣਾਂ ਵਿਚ ਵਰਿੰਦਰ ਸਿੰਘ ਗਿੱਲ ਸੈਨੇਟਰ ਚੁਣੇ ਗਏ। ਉਨ੍ਹਾਂ ਨੇ 3040 ਵੋਟਾਂ ਪ੍ਰਾਪਤ ਕਰ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਇਸ ਸਬੰਧੀ ਸਾਬਕਾ ਖੇਡ ਅਫ਼ਸਰ ਤੇ ਉੱਘੇ ਖੇਡ ਪ੍ਰਮੋਟਰ ਪਰਮਜੀਤ ਸਿੰਘ ਡਾਲਾ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਰਿੰਦਰ ਸਿੰਘ ਗਿੱਲ ਨੇ ਆਪਣਾ ਫ਼ਰਜ਼ ਇਮਾਨਦਾਰੀ ਨਾਲ ਨਿਭਾਉਂਦਿਆਂ ਜਨਤਕ ਤੇ ਵਿਦਿਆਰਥੀ ਹਿਤਾਂ ਲਈ ਲਈ ਲਗਾਤਾਰ ਕੰਮ ਕਰਨ ਦਾ ਨਤੀਜਾ ਹੈ ਕਿ ਉਹ ਲਗਾਤਾਰ ਚੌਥੀ ਵਾਰ ਸੈਨੇਟਰ ਚੁਣੇ ਗਏ। ਉਨ੍ਹਾਂ ਇਸ ਜਿੱਤ ਲਈ ਜਿੱਥੇ ਵਰਿੰਦਰ ਸਿੰਘ ਗਿੱਲ ਨੂੰ ਮੁਬਾਰਕਬਾਦ ਦਿੱਤੀ ਉੱਥੇ ਉਨ੍ਹਾਂ ਅਧਿਆਪਕ ਨਿਰਮਲ ਸਿੰਘ ਘੱਲ ਕਲਾਂ, ਪਲਵਿੰਦਰ ਸਿੰਘ ਤੇ ਇਕਬਾਲ ਸਿੰਘ ਬਰਾੜ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਦੀ ਚੋਣ ਵਿਚ ਦਿਨ ਰਾਤ ਇਕ ਕੀਤਾ। ਇਸ ਤੋਂ ਇਲਾਵਾ ਗੁਰਜੀਤ ਸਿੰਘ ਮਹਿਣਾ, ਜਲਜੀਤ ਸਿੰਘ ਜੋਗੇਵਾਲਾ, ਐਡਵੋਕੇਟ ਵਿਜੇ ਧੀਰ, ਸਾਬਕਾ ਪ੍ਰਿੰਸੀਪਲ ਐਮ.ਐਲ. ਜੈਦਕਾ, ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਰੇਸ਼ਮ ਸਿੰਘ ਔਲਖ, ਜਸਪਾਲ ਸਿੰਘ ਔਲਖ, ਪ੍ਰਿੰਸੀਪਲ ਐਸ.ਐਸ. ਸੰਘਾ, ਸੁਰਜੀਤ ਸਿੰਘ ਧਰਮਕੋਟ, ਲੈਕਚਰਾਰ ਸੁਰਿੰਦਰ ਸਿੰਘ, ਗੁਰਦਰਸ਼ਨ ਸਿੰਘ, ਗੁਰਿੰਦਰ ਸਿੰਘ, ਰਾਜੇਸ਼ ਖੰਨਾ, ਤਰਨਪ੍ਰੀਤ ਸਿੰਘ, ਸੰਤੋਖ ਰਾਮ ਮੁੱਖ ਅਧਿਆਪਕਾ, ਨਾਇਬ ਸਿੰਘ, ਰਜਿੰਦਰ ਸ਼ਰਮਾ, ਦੀਪਕ ਸ਼ਰਮਾ, ਗੌਰਵ ਸ਼ਰਮਾ, ਦਿਨੇਸ਼ ਕੁਮਾਰ, ਗੋਬਿੰਦ ਰਾਏ, ਸੁਸ਼ੀਲ ਕੁਮਾਰ, ਅਰਵਿੰਦ ਸਿੰਘ ਮਹਿਣਾ, ਗੁਰਦੀਪ ਸਿੰਘ ਨਿਧਾਂਵਾਲਾ, ਕੁਲਬੀਰ ਸਿੰਘ, ਸਾਬਕਾ ਸਰਪੰਚ ਸਿਮਰਨਜੀਤ ਸਿੰਘ ਰਿੱਕੀ ਘੱਲ ਕਲਾਂ, ਸਾਬਕਾ ਸਰਪੰਚ ਲਾਲ ਸਿੰਘ ਘੱਲ ਕਲਾਂ, ਕੰਪਿਊਟਰ ਅਧਿਆਪਕ ਗਗਨਦ ੀਪ ਸਿੰਘ, ਅਸਿਸਟੈਂਟ ਪ੍ਰੋ. ਤਨਵੀਰ ਕੌਰ, ਅਸਿਸਟੈਂਟ ਪ੍ਰੋ. ਕਮਲਜੀਤ ਕੌਰ, ਪ੍ਰਿੰਸੀਪਲ ਨੱਥਾ ਸਿੰਘ ਤਖਾਣਵੱਧ, ਚਮਕੌਰ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਵਰਿੰਦਰ ਸਿੰਘ ਗਿੱਲ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਬਾਘਾ ਪੁਰਾਣਾ ਜ਼ੋਨ ਐਥਲੈਟਿਕਸ ਮੀਟ ’ਚ ਜੀ.ਐਨ. ਕਾਨਵੈਂਟ ਸਕੂਲ ਦੀ ਸ਼ਾਨਦਾਰ ਪ੍ਰਾਪਤੀ ਅਗਲੀ ਖ਼ਬਰ ਕਾਰ ਸੇਵਾ ਵਾਲੇ ਸੰਤ ਬਾਬਾ ਅਜਮੇਰ ਸਿੰਘ ਰੱਬਜੀ ਦੇ 28ਵੇਂ ਬਰਸੀ ਸਮਾਗਮ ਦਾ ਪੋਸਟਰ ਜਾਰੀ
Ad Position 24