06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਜ਼ੋਨ ਪੱਧਰੀ ਮੁਕਾਬਲਿਆਂ ’ਚ ਪੰਜਾਬ ਕੋ-ਐਜੂਕੇਸ਼ਨ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਬਾਘਾ ਪੁਰਾਣਾ, 6 ਅਕਤੂਬਰ (ਟਿੰਕੂ ਕਾਠਪਾਲ)-ਪੰਜਾਬ ਕੋ-ਐਜ਼ੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਨੇ ਜ਼ੋਨ ਪੱਧਰੀ ਅਥਲੈਟਿਕਸ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਹ ਸੰਸਥਾ ਬਾਨੀ ਸਵ: ਪ੍ਰਿੰਸੀਪਲ ਗੁਰਦੇਵ ਸਿੰਘ ਦੇ ਆਸ਼ੀਰਵਾਦ ਅਤੇ ਪ੍ਰਿੰਸੀਪਲ ਸੰਦੀਪ ਮਹਿਤਾ ਦੀ ਸਰਵਪੱਖੀ ਸੋਚ ਸਦਕਾ ਮਾਣਮੱਤੀਆਂ ਪ੍ਰਾਪਤੀਆਂ ਕਰ ਰਹੀ ਹੈ।

Ad Position 21
No active advertisement
ਡਾਇਰੈਕਟਰ ਤੇ ਪ੍ਰਿੰਸੀਪਲ ਸੰਦੀਪ ਮਹਿਤਾ ਮੁਕੇਸ਼ ਅਰੋੜਾ ਅਤੇ ਜੇਤੂ ਖਿਡਾਰੀਆਂ ਨਾਲ| ਤਸਵੀਰ : ਕਾਠਪਾਲ 07-10-2026
ਬਾਘਾ ਪੁਰਾਣਾ, 6 ਅਕਤੂਬਰ (ਟਿੰਕੂ ਕਾਠਪਾਲ)-ਪੰਜਾਬ ਕੋ-ਐਜ਼ੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਨੇ ਜ਼ੋਨ ਪੱਧਰੀ ਅਥਲੈਟਿਕਸ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਹ ਸੰਸਥਾ ਬਾਨੀ ਸਵ: ਪ੍ਰਿੰਸੀਪਲ ਗੁਰਦੇਵ ਸਿੰਘ ਦੇ ਆਸ਼ੀਰਵਾਦ ਅਤੇ ਪ੍ਰਿੰਸੀਪਲ ਸੰਦੀਪ ਮਹਿਤਾ ਦੀ ਸਰਵਪੱਖੀ ਸੋਚ ਸਦਕਾ ਮਾਣਮੱਤੀਆਂ ਪ੍ਰਾਪਤੀਆਂ ਕਰ ਰਹੀ ਹੈ। ਇਹ ਜ਼ੋਨ ਪੱਧਰੀ ਮੁਕਾਬਲੇ ਸਰਕਾਰੀ ਸਕੂਲ ਰਾਜੇਆਣਾ ਵਿਖੇ ਕਰਵਾਏ ਗਏ ਖੇਡ ਸਨ ਵਿਚ ਸਕੂਲ ਦੀਆਂ ਲੜਕੀਆਂ ਅੰਡਰ-14 ਸ਼੍ਰੇਆ ਮਹਿਤਾ ਨੇ 100 ਮੀਟਰ ਅਤੇ 200 ਮੀਟਰ ਦੌੜ ਵਿਚ ਪਹਿਲਾ, ਰਿਲੇਅ ਦੌੜ ਵਿਚ ਸ਼੍ਰੇਆ ਮਹਿਤਾ, ਦਿਵਾਂਸ਼ੀ, ਅਨਮੋਲਦੀਪ ਅਤੇ ਜਸ਼ਨਵੀਰ ਨੇ ਪਹਿਲਾ, ਅੰਡਰ-17 ਸੀਰਤ ਕੌਰ ਨੇ ਡਿਸਕਸ ਥ੍ਰੋਅ ਅਤੇ ਰਾਜਵੀਰ ਕੌਰ ਨੇ ਪੋਲ ਵਾਲਟ ਵਿਚ ਪਹਿਲਾ ਸਥਾਨ, ਅੰਡਰ-19 ਮਨਮੀਤ ਕੌਰ ਨੇ 100 ਮੀਟਰ ਅਤੇ ਜੈਵਲਿਨ ਥ੍ਰੋਅ, ਹਰਸਿਮਰਤ ਕੌਰ ਨੇ ਡਿਸਕਸ ਥ੍ਰੋਅ, ਸੁਮਨਦੀਪ ਕੌਰ ਨੇ ਹੈਮਰ ਥ੍ਰੋਅ ਅਤੇ ਜਸਪ੍ਰੀਤ ਕੌਰ ਨੇ ਲੰਬੀ ਛਾਲ ਵਿਚ ਗੋਲਡ ਮੈਡਲ ਜਿੱਤੇ। ਰਿਲੇਅ ਰੇਸ ਵਿਚ ਮਨਮੀਤ ਕੌਰ, ਜਸਪ੍ਰੀਤ ਕੌਰ, ਜਸਮੀਨ ਕੌਰ ਅਤੇ ਗੁਰਸਿਮਰਨ ਕੌਰ ਨੇ ਪਹਿਲਾ, ਅੰਡਰ-14 ਜੈਦੀਪ ਨੇ 80 ਮੀਟਰ ਹਰਡਲ ਦੌੜ ਪਹਿਲਾ ਸਥਾਨ, ਅੰਡਰ-17 ਪ੍ਰਭਾਤ ਪਾਂਡੇ ਨੇ ਜੈਵਲਿਨ ਥ੍ਰੋਅ, ਸ਼ਾਟ ਪੁੱਟ ਅਤੇ ਡਿਸਕਸ ਥ੍ਰੋਅ ਵਿਚ ਪਹਿਲਾ, ਅੰਡਰ-19 ਸਾਹਿਲਪ੍ਰੀਤ ਨੇ 200 ਮੀਟਰ, ਰਮਣੀਕ ਸਿੰਘ ਨੇ 5000 ਮੀਟਰ ਵਾਕ ਦੌੜ, ਸੁਲਤਾਨ ਸਿੰਘ ਨੇ ਜੈਵਲਿਨ ਥ੍ਰੋਅ, ਸੁਖਮਨਦੀਪ ਸਿੰਘ ਨੇ ਡਿਸਕਸ ਥ੍ਰੋਅ, ਨਵਕਿਰਨ ਸਿੰਘ ਨੇ ਹੈਮਰ ਥ੍ਰੋਅ ਅਤੇ ਲਵਪ੍ਰੀਤ ਨੇ 110 ਮੀਟਰ ਹਰਡਲ ਵਿਚ ਪਹਿਲਾ ਸਥਾਨ ਹਾਸਲ ਕੀਤਾ। 4&400 ਮੀਟਰ ਰਿਲੇਅ ਵਿਚ ਦਿਲਜੀਤ ਸਿੰਘ, ਸੁਲਤਾਨ ਸਿੰਘ, ਸਾਹਿਲਪ੍ਰੀਤ ਸਿੰਘ ਅਤੇ ਹਰਜੋਤ ਦੀ ਟੀਮ ਨੇ ਗੋਲਡ ਮੈਡਲ ’ਤੇ ਕਬਜ਼ਾ ਕੀਤਾ। ਸੰਸਥਾ ਦੇ ਖਿਡਾਰੀਆਂ ਨੇ ਇਸ ਵਾਰ ਅਥਲੈਟਿਕਸ ਖੇਡਾਂ ਵਿਚ ਹੁਣ ਤੱਕ 30 ਗੋਲਡ ਮੈਡਲਾਂ ਸਮੇਤ ਕੁੱਲ 73 ਮੈਡਲ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਮੌਕੇ ਪ੍ਰਿੰਸੀਪਲ ਤੇ ਡਾਇਰੈਕਟਰ ਸੰਦੀਪ ਮਹਿਤਾ ਨੇ ਜੇਤੂ ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ, ਕੋਚ ਨਵਨੀਤ ਸਿੰਘ, ਕੋਚ ਲਵਪ੍ਰੀਤ ਸਿੰਘ ਤੇ ਡੀ.ਪੀ.ਈ. ਬਲਰਾਜ ਸਿੰਘ ਨੂੰ ਵਧਾਈ ਦਿੱਤੀ| ਇਸ ਮੌਕੇ ਪ੍ਰਿੰਸੀਪਲ ਪਰਮਿੰਦਰ ਕੌਰ, ਡਾਇਰੈਕਟਰ ਕਿਡਜ਼ੀ ਸੁਧਾ ਮਹਿਤਾ, ਖੁਸ਼ਪ੍ਰੀਤ ਕੌਰ, ਕੋਆਰਡੀਨੇਟਰ ਮੁਕੇਸ਼ ਅਰੋੜਾ, ਸਮੂਹ ਸਕੂਲ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ|
Ad Position 22
No active advertisement
ਪਿਛਲੀ ਖ਼ਬਰ ਕਾਰ ਸੇਵਾ ਵਾਲੇ ਸੰਤ ਬਾਬਾ ਅਜਮੇਰ ਸਿੰਘ ਰੱਬਜੀ ਦੇ 28ਵੇਂ ਬਰਸੀ ਸਮਾਗਮ ਦਾ ਪੋਸਟਰ ਜਾਰੀ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ 2027 ’ਚ ਬਣੇਗੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ-ਬਾਲ ਕ੍ਰਿਸ਼ਨ ਬਾਲੀ
Ad Position 24