07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਵਧੀਕ ਡਿਪਟੀ ਕਮਿਸ਼ਨਰ ਜਸਪਿੰਦਰ ਸਿੰਘ ਵਲੋਂ ਮੋਗਾ ਵਿਖੇ ਫ਼ਸਟ ਏਡ ਟਰੇਨਿੰਗ ਸੈਂਟਰ ਦਾ ਉਦਘਾਟਨ ਵੱਧ ਤੋਂ ਵੱਧ ਗਿਣਤੀ ਵਿਚ ਮੋਗਾ ਵਾਸੀ ਲੈਣ ਫ਼ਸਟ ਏਡ ਟਰੇਨਿੰਗ-ਵਧੀਕ ਡਿਪਟੀ ਕਮਿਸ਼ਨਰ

Ad Position 21
No active advertisement
ਅਜੀਤ ਡੈਸਕ 11-06-2026
ਮੋਗਾ, 10 ਜੂਨ (ਸੁਰਿੰਦਰਪਾਲ ਸਿੰਘ)-ਮੋਗਾ ਰੈੱਡ ਕਰਾਸ ਵਰਕਿੰਗ ਵੁਮੈਨ ਹੋਸਟਲ ਲੰਢੇਕੇ ਦੀ ਬਿਲਡਿੰਗ ਵਿਚ ਫ਼ਸਟ ਏਡ ਟਰੇਨਿੰਗ ਸੈਂਟਰ ਖੁੱਲ੍ਹ ਗਿਆ ਹੈ, ਜਿਸ ਦਾ ਉਦਘਾਟਨ ਅੱਜ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਦੇ ਦਿਸ਼ਾ-ਨਿਰਦੇਸ਼ ਤਹਿਤ ਵਧੀਕ ਡਿਪਟੀ ਕਮਿਸ਼ਨਰ (ਜ) ਜਸਪਿੰਦਰ ਸਿੰਘ ਵਲੋਂ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨਾਲ ਐਨ.ਜੀ.ਓ. ਐਸ.ਕੇ. ਬਾਂਸਲ, ਸੈਕਟਰੀ ਰੈੱਡ ਕਰਾਸ ਮੋਗਾ ਪ੍ਰਦੀਪ ਕੁਮਾਰ ਤੇ ਹੋਰ ਐਨ.ਜੀ.ਓ. ਦੇ ਨੁਮਾਇੰਦੇ ਹਾਜ਼ਰ ਸਨ | ਇਸ ਮੌਕੇ ਡਾਕਟਰ ਸੰਜੀਵ ਮਿੱਤਲ ਨੇ ਸਮੇਤ ਟੀਮ ਹਾਜ਼ਰ ਹੋ ਕੇ ਸੀ.ਪੀ.ਆਰ. ਸਬੰਧੀ ਟਰੇਨਿੰਗ ਵੀ ਦਿੱਤੀ | ਵਧੀਕ ਡਿਪਟੀ ਕਮਿਸ਼ਨਰ ਜਸਪਿੰਦਰ ਸਿੰਘ ਨੇ ਕਿਹਾ ਕਿ ਮੋਗਾ ਦੇ ਜਿਹੜੇ ਵੀ ਚਾਹਵਾਨ ਇਹ ਟਰੇਨਿੰਗ ਲੈਣੀ ਚਾਹੁੰਦੇ ਹਨ, ਉਹ ਆਨਲਾਈਨ ਪੋਰਟਲ 'ਤੇ ਅਪਲਾਈ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਉਮੀਦਵਾਰਾਂ ਨੂੰ ਐਸ.ਐਮ.ਐਸ. ਰਾਹੀਂ ਜਾਣਕਾਰੀ ਦੇ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਇਹ 5 ਦਿਨਾਂ ਜਾਂ 16 ਘੰਟਿਆਂ ਦਾ ਕੋਰਸ ਹੋਵੇਗਾ ਜਿਸ ਤੋਂ ਬਾਅਦ ਪ੍ਰਾਰਥੀ ਨੂੰ ਲੋੜੀਂਦਾ ਸਰਟੀਫਿਕੇਟ ਵੀ ਜਾਰੀ ਕੀਤਾ ਜਾਵੇਗਾ | ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਾਨਾਂ ਬਚਾਉਣ, ਛੋਟੀਆਂ ਸੱਟਾਂ ਨੂੰ ਘਾਤਕ ਸਥਿਤੀਆਂ ਵਿਚ ਵਧਣ ਤੋਂ ਰੋਕਣ ਅਤੇ ਫੱਟੜ ਰਾਹਗੀਰਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨ ਲਈ ਮੁੱਢਲੀ ਸਹਾਇਤਾ ਸਿਖਲਾਈ ਜ਼ਰੂਰੀ ਹੈ | ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਇਸ ਟਰੇਨਿੰਗ ਕੋਰਸ ਦਾ ਲਾਹਾ ਲੈਣ | ਇਸ ਮੌਕੇ ਪਰਮਿੰਦਰ ਸਿੰਘ ਸੀਨੀਅਰ ਸਹਾਇਕ ਤੇ ਅਜੇ ਕੁਮਾਰ ਜੂਨੀਅਰ ਸਹਾਇਕ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਦੀਆਂ ਚੋਣਾਂ 'ਚ ਨਵੇਂ ਬਣੇ ਕੌਂਸਲਰ ਦਾ ਵਾਲਮੀਕਿ ਕਾਲੌਨੀ ਪਹੁੰਚਣ 'ਤੇ ਕੀਤਾ ਸਨਮਾਨ ਅਗਲੀ ਖ਼ਬਰ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਸਬ ਡਵੀਜ਼ਨ ਬਾਘਾ ਪੁਰਾਣਾ ਵਿਚ 8 ਮੁਕੱਦਮੇ ਦਰਜ, 7 ਦੋਸ਼ੀ ਗਿ੍ਫ਼ਤਾਰ
Ad Position 24