16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਸਾਉਣੀ 2026 ਸੀਜ਼ਨ ਲਈ ਖਾਦਾਂ ਦੀ ਕੋਈ ਕਮੀ ਨਹੀ ਹੈ-ਡਾ. ਅੰਮਿ੍ਤਪਾਲ ਸਿੰਘ

Ad Position 21
repet_subhas-goyals [Copy P29]
ਅਜੀਤ ਡੈਸਕ 12-06-2026
ਮੋਗਾ, 11 ਜੂਨ (ਜਸਪਾਲ ਸਿੰਘ ਬੱਬੀ)- ਡਾ. ਅੰਮਿ੍ਤਪਾਲ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਨੇ ਦੱਸਿਆ ਕਿ ਸਾਉਣੀ 2026 ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਅਤੇ ਇਸ ਸੀਜ਼ਨ ਵਿਚ ਵਰਤੀਆਂ ਜਾਣ ਵਾਲੀਆਂ ਰਸਾਇਣਿਕ ਖਾਦਾਂ ਦੀ ਕੋਈ ਕਮੀ ਨਹੀ ਹੈ ਅਤੇ ਇਸ ਸਬੰਧੀ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਵਿਚ ਆ ਕੇ ਖਾਦਾਂ ਨੂੰ ਸਟੋਰ ਕਰਨ ਦੀ ਲੋੜ ਨਹੀ ਹੈ | ਉਨ੍ਹਾਂ ਕਿਹਾ ਜ਼ਿਲ੍ਹਾ ਮੋਗਾ ਵਿਚ ਸਾਉਣੀ ਸੀਜ਼ਨ ਦੌਰਾਨ 72000 ਮੀ. ਟਨ ਯੂਰੀਆ ਖਾਦ ਦੀ ਜ਼ਰੂਰਤ ਹੈ ਜਿਸ ਵਿਚੋਂ 51000 ਮੀ. ਟਨ ਯੂਰੀਆ ਪਹੁੰਚ ਚੁੱਕੀ ਹੈ ਅਤੇ ਇਸ ਸਮੇਂ ਵੀ 30931 ਮੀ. ਟਨ ਖਾਦ ਮਾਰਕੀਟ ਵਿਚ ਉਪਲਬਧ ਹੈ | ਬਕਾਇਆ ਖਾਦ ਕਿਸਾਨਾਂ ਦੀ ਜ਼ਰੂਰਤ ਅਨੁਸਾਰ ਬਹੁਤ ਜਲਦੀ ਉਪਲਬਧ ਹੋ ਜਾਵੇਗੀ | ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਜੇਕਰ ਕਣਕ ਦੀ ਫ਼ਸਲ ਤੇ ਡੀ.ਏ.ਪੀ. ਖਾਦ ਦੀ ਸਿਫ਼ਾਰਸ਼ ਦਾ ਵਰਤੋਂ ਕੀਤੀ ਗਈ ਹੋਵੇ ਤਾਂ ਝੋਨੇ ਦੀ ਫ਼ਸਲ ਤੇ ਡੀ.ਏ.ਪੀ. ਖਾਦ ਪਾਉਣ ਦੀ ਜ਼ਰੂਰਤ ਨਹੀ ਹੈ | ਪਰ ਫਿਰ ਵੀ ਹੋਰ ਫ਼ਸਲਾਂ ਲਈ ਮਾਰਕੀਟ ਵਿਚ ਇਸ ਸਮੇਂ 4300 ਮੀ. ਟਨ ਡੀ.ਏ.ਪੀ. ਖਾਦ ਉਪਲਬਧ ਹੈ | ਇਸੇ ਤਰ੍ਹਾਂ ਬਾਕੀ ਖਾਦਾਂ ਜਿਵੇਂ ਕਿ ਪੁਟਾਸ਼, ਸਿੰਗਲ ਸੁਪਰਫਾਸਫੇਟ, ਟੀ.ਐਸ.ਪੀ. ਵੀ ਮੰਡੀ ਵਿਚ ਉਪਲਬਧ ਹਨ | ਇਸ ਲਈ ਜ਼ਿਲ੍ਹਾ ਮੋਗਾ ਦੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਘਬਰਾਉਣ ਦੀ ਲੋੜ ਨਹੀ ਹੈ | ਉਨ੍ਹਾਂ ਕਿਸਾਨ ਨੂੰ ਅਪੀਲ ਕੀਤੀ ਕਿ ਮਿੱਟੀ ਟੈੱਸਟ ਦੇ ਅਧਾਰ ਤੇ ਹੀ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਹੀ ਯੂਰੀਆ ਖਾਦ ਦੀ ਵਰਤੋਂ ਝੋਨੇ ਦੀ ਫ਼ਸਲ 'ਤੇ ਕੀਤੀ ਜਾਵੇ ਕਿਉਂਕਿ ਵੱਧ ਮਾਤਰਾ ਵਿਚ ਪਾਈ ਗਈ ਯੂਰੀਆ ਖਾਦ ਨਾਲ ਜਿੱਥੇ ਕੀੜੇ ਮਕੌੜੇ ਅਤੇ ਬਿਮਾਰੀਆਂ ਦਾ ਹਮਲਾ ਵਧਦਾ ਹੈ, ਉੱਥੇ ਕਿਸਾਨ ਦੇ ਖੇਤੀ ਖਰਚੇ ਵਧਣ ਦੇ ਨਾਲ ਨਾਲ ਵਾਤਾਵਰਨ ਪਲੀਤ ਹੁੰਦਾ ਹੈ ਅਤੇ ਧਰਤੀ ਮਾਤਾ ਦੀ ਸਿਹਤ ਵੀ ਖ਼ਰਾਬ ਹੁੰਦੀ ਹੈ | ਖਾਦਾਂ ਦੀ ਸੰਤੁਲਿਤ ਵਰਤੋ ਸਬੰਧੀ ਖੇਤੀਬਾੜੀ ਵਿਭਾਗ ਵਲੋਂ ਲਗਾਤਾਰ ਧਰਤੀ ਮਾਤਾ ਬਚਾਓ ਮੁਹਿੰਮ ਅਧੀਨ ਲਗਾਤਾਰ ਕਿਸਾਨ ਸਿਖਲਾਈ ਕੈਂਪ ਲਗਾ ਕੇ ਕਿਸਾਨਾਂ ਨੂੰ ਜਾਗਿ੍ਤ ਕੀਤਾ ਜਾ ਰਿਹਾ ਹੈ ਅਤੇ ਮਿੱਟੀ ਪਰਖ ਦੀ ਮਹੱਤਤਾ ਸਬੰਧੀ ਦੱਸਿਆ ਜਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਸ਼ਿਆਮ ਪਰਿਵਾਰ ਸੰਘ ਪੰਜਾਬ ਵਲੋਂ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਦਾ ਸਨਮਾਨ ਦਿਨੇਸ਼ ਗੁਪਤਾ ਵਲੋਂ ਕੀਤੇ ਜਾ ਰਹੇ... ਅਗਲੀ ਖ਼ਬਰ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਵਿਚ ਬੀ.ਫਾਰਮ ਚੌਥੇ ਸਮੈਸਟਰ ਦੇ ਵਿਦਿਆਰਥੀਆਂ ਦਾ ਸਨਮਾਨ <br/>
Ad Position 24